By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਐਮ.ਜੀ.ਐਸ.ਐਮ ਜਨਤਾ ਕਾਲਜ ਕਰਤਾਰਪੁਰ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਐਮ.ਜੀ.ਐਸ.ਐਮ ਜਨਤਾ ਕਾਲਜ ਕਰਤਾਰਪੁਰ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ
Jalandhar

ਐਮ.ਜੀ.ਐਸ.ਐਮ ਜਨਤਾ ਕਾਲਜ ਕਰਤਾਰਪੁਰ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ

Talk Hindustan
Last updated: 2025/08/10 at 7:28 PM
Talk Hindustan
Share
3 Min Read
ਐਮ.ਜੀ.ਐਸ.ਐਮ ਜਨਤਾ ਕਾਲਜ ਕਰਤਾਰਪੁਰ ਵਿਖੇ ਮਨਾਇਆ ਗਿਆ ਤੀਆਂ ਦਾ ਤਿਉਹਾਰ
SHARE

ਕਰਤਾਰਪੁਰ 10 ਅਗਸਤ( ਜਸਵੰਤ ਵਰਮਾ) ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਪ੍ਰਿੰਸੀਪਲ ਦੀ ਅਗਵਾਈ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ । ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਐਮ. ਐਲ. ਏ ਚੌਧਰੀ ਸੁਰਿੰਦਰ ਸਿੰਘ,ਉਪ ਪ੍ਰਧਾਨ  ਚੌਧਰੀ ਦਮਨਵੀਰ ਸਿੰਘ ਤੇ  ਉਨ੍ਹਾਂ  ਦੀ ਸ਼ਰੀਕੇ -ਹਯਾਤ ਤੇਜਿੰਦਰ ਕੌਰ ਨੇ ਸ਼ਿਰਕਤ ਕੀਤੀ।

ਪ੍ਰੋਗਰਾਮ ਦਾ ਆਗਾਜ਼ ਡਾ. ਗੁਲਜ਼ਾਰ ਸਿੰਘ ਨੇ ਆਏ ਹੋਏ  ਮਹਿਮਾਨਾਂ ਦਾ ਸੁਆਗਤ ਦੇ ਨਾਲ ਕੀਤਾ। ਇਸ ਤੋਂ ਬਾਅਦ  ਸਟੇਜ ਦੀ  ਜ਼ਿੰਮਵਾਰੀ ਕਾਲਜ ਦੀਆਂ ਵਿਦਿਆਰਥਣਾਂ  ਸਿਮਰਨਜੀਤ ਕੌਰ  ਤੇ ਹਰਪ੍ਰੀਤ ਕੌਰ ਨੇ ਬਾਖ਼ੂਬੀ ਨਿਭਾਈ, ਬੀ. ਏ  (ਸਮੈਸਟਰ  ਪੰਜਵਾਂ) ਦੀਆਂ ਵਿਦਿਆਰਥਣਾਂ ਸਤਵਰਗ ਤੇ ਤਨੂੰ ਗਰੱਪ ਨੇ  ਡਾਂਸ ਨਾਲ ਰੰਗਾ ਰੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਅੰਜਲੀ ਨੇ ਕਲਾਸੀਕਲ ਡਾਂਸ  ਪੇਸ਼ ਕਰਕੇ ਸਭਿਆਚਾਰ ਦਾ  ਵੱਖਰਾ ਰੰਗ ਵੀ ਪੇਸ਼ ਕੀਤਾ।

ਬੀ. ਏ ਸਮੈਸਟਰ ਪਹਿਲਾ ਦੀ ਵਿਦਿਆਰਥਣਾਂ  ਵੰਦਨਾ ਤੇ ਖ਼ੁਸ਼ਬੋ ਗਰੱਪ  ਨੇ ਵੱਖ ਵੱਖ ਗਾਣਿਆਂ ਤੇ  ਪੰਜਾਬੀ  ਡਾਂਸ ਪੇਸ਼   ਕੀਤਾ। ਵਿਦਿਆਰਥਣ ਹਰਪ੍ਰੀਤ ਕੌਰ ਨੇ  ਸਾਵਣ ਨਾਲ ਸੰਬੰਧਿਤ  ਕਵਿਤਾ  ਰਾਹੀ ਪੰਜਾਬੀ ਮੁਟਿਆਰ ਦੇ ਮਨੋਭਾਵਾਂ  ਦੀ ਤਰਜਮਾਨੀ ਕੀਤੀ।  ਕਾਲਜ ਦੀਆਂ ਦੀਆਂ ਸਾਰੀਆਂ ਵਿਦਿਆਰਥਣਾਂ ਨੇ ਰਲ ਕੇ ਪੰਜਾਬਣਾਂ ਦਾ ਮਨਪਸੰਦ ਤੇ ਮਸ਼ਹੂਰ ਲੋਕ ਨਾਚ ਗਿੱਧਾ  ਪਾ ਕੇ ਸਭ ਨੂੰ ਝੂੰਮਣ ਲਾ ਦਿੱਤਾ। ਕਾਲਜ  ਪ੍ਰਧਾਨ ਤੇ ਸਾਬਕਾ ਐਮ. ਐਲ. ਏ (ਹਲਕਾ ਕਰਤਾਰਪੁਰ)ਚੌਧਰੀ ਸੁਰਿੰਦਰ  ਸਿੰਘ  ਜੀ ਨੇ ਇਸ ਪਵਿੱਤਰ  ਮਹੀਨੇ ਦੀ ਸਭ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ  ਮਨਾਉਣਾ ਕਾਲਜ ਦੀ ਪੁਰਾਣੀ ਪ੍ਰਪੰਰਾ  ਰਹੀ ਹੈ ਜਿਸ ਨਾਲ ਵਿਦਿਆਰਥਣਾਂ  ਵਿੱਚ ਆਤਮ ਵਿਸ਼ਵਾਸ ਦਾ ਸੰਚਾਰ ਹੁੰਦਾ ਹੈ।  ਕਾਲਜ ਦੇ  ਸੰਸਥਾਪਕ ਮਾਸਟਰ ਗੁਰਬੰਤਾ ਸਿੰਘ ਜੀ ਨੇ ਵੀ ਇਲਾਕੇ ਦੀਆਂ ਕੁੜੀਆਂ  ਦਾ ਭਵਿੱਖ ਸੁਧਾਰਨ  ਲਈ  ਜੋ ਸੁਪਨਾ  ਲਿਆ ਸੀ ਕਾਲਜ ਉਸਨੂੰ ਸਾਕਾਰ ਕਰ ਰਿਹਾ ਹੈ।

ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਪਹਿਲੇ ਸਮੈਸਟਰ  ਵਾਲੇ ਵਿਦਿਆਰਥੀਆਂ  ਨੂੰ ‘ਜੀ ਆਇਆ’ ਕਹਿੰਦਿਆਂ  ਭਵਿੱਖ  ਲਈ ਸ਼ੁੱਭਕਾਮਨਾਵਾਂ  ਦਿੱਤੀਆਂ। ਖਜ਼ਾਨਚੀ  ਸ਼ਾਮ  ਸੁੰਦਰ ਜੀ ਨੇ ਨਵੇਂ ਵਿਦਿਆਰਥੀਆਂ  ਦਾ ਸੁਆਗਤ ਕੀਤਾ।  ਕਾਲਜ ਵਿਦਿਆਰਥਣਾਂ  ਨੇ ਪੰਜਾਬੀ ਪਹਿਰਾਵੇ  ਵਿੱਚ ਮੌਡਲਿੰਗ  ਕਰਕੇ  ਆਪਣੇ ਸਭਿਆਚਾਰ ਪ੍ਰਤਿ  ਸਨੇਹ ਦਾ ਪ੍ਰਗਟਾਵਾ ਕੀਤਾ। ਇਸ ਪ੍ਰਤਿਯੋਗਤਾ ਵਿੱਚ ਵਿਦਿਆਰਥਣ ਸਤਵਰਗ  ਨੇ ਪੰਜਾਬੀ ਮੁਟਿਆਰ ਦਾ ਖ਼ਿਤਾਬ ਆਪਣੇ  ਨਾਮ ਕੀਤਾ। ਇਸ ਮੌਕੇ ਉਪ ਪ੍ਰਧਾਨ ਚੌਧਰੀ ਦਮਨਵੀਰ  ਸਿੰਘ ਤੇ  ਉਨ੍ਹਾਂ ਦੀ ਸੁਪਤਨੀ  ਤੇਜਿੰਦਰ ਕੌਰ ਨੂੰ  ਕਾਲਜ ਵੱਲੋਂ   ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ ਗਿਆ। ਪ੍ਰੋਗਰਾਮ ਦੌਰਾਨ ਕਾਲਜ ਦਾ ਸਮੂਹ ਸਟਾਫ  ਵੀ  ਹਾਜ਼ਰ  ਸੀ।

TAGGED: college news
Share This Article
Facebook Twitter Whatsapp Whatsapp Telegram Copy Link
Share
Previous Article गांव लखन के परदे में लगाया गया आयुर्वेदिक एवं होम्योपैथिक निशुल्क मेडिकल कैंप गांव लखन के परदे में लगाया गया आयुर्वेदिक एवं होम्योपैथिक निशुल्क मेडिकल कैंप
Next Article ਆਮ ਲੋਕਾਂ ਦੀਆ ਸੁੱਖ ਸਹੂਲਤਾਂ ਪ੍ਰਤੀ ਪੰਜਾਬ ਸਰਕਾਰ ਵਚਨਬੱਧ – ਪ੍ਰਦੀਪ ਦੁੱਗਲ ਆਮ ਲੋਕਾਂ ਦੀਆ ਸੁੱਖ ਸਹੂਲਤਾਂ ਪ੍ਰਤੀ ਪੰਜਾਬ ਸਰਕਾਰ ਵਚਨਬੱਧ – ਪ੍ਰਦੀਪ ਦੁੱਗਲ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?