ਜਲੰਧਰ : ਕਾਹਨਪੁਰ ਪਿੰਡ ਵਿਖੇ ਇਕ ਸਨਸਨੀ ਖੇਸ ਮਾਮਲਾ ਸਾਹਮਣੇ ਆਇਆ ਸੀ , ਜਿਸ ਵਿਚ ਤਿੰਨ ਲੜਕੀਆਂ ਦੀ ਆਪਣੇ ਹੀ ਘਰ ਵਿਚ ਪਏ ਟਰੰਕ ਵਿਚ ਮੌਤ ਹੋ ਗਯੀ ਸੀ , ਜਿਸ ਤੋਂ ਬਾਅਦ ਪਿਤਾ ਨੇ ਬੱਚਿਆਂ ਦੇ ਗੁੰਮ ਹੋਣ ਦੀ ਪੁਲਿਸ ਨੂੰ ਇਤਲਾਹ ਕੀਤੀ, ਜਦੋ ਪੁਲਿਸ ਨੇ ਬੱਚਿਆਂ ਨੂੰ ਲੱਭਿਆ ਤਾ ਉਨ੍ਹਾਂ ਤਿਨ ਲੜਕੀਆਂ ਦੀ ਪ੍ਰਵਾਸੀ ਦੇ ਘਰ ਵਿਚ ਪਏ ਟਰੰਕ ਵਿਚ ਬੱਚਿਆਂ ਦਾ ਲਾਸ਼ਾ ਬਰਾਮਦ ਹੋਈਆਂ , ਜਿਸ ਦੇ ਬਾਅਦ ਨੇ ਆਪਣੀ ਕਾਰਵਾਈ ਕਰਦੇ ਹੋਏ ਸ਼ੱਕ ਦੇ ਅਧਾਰ ਤੇ ਮਾਤਾ ਪਿਤਾ ਨੂੰ ਗ੍ਰਿਫਤਾਰ ਕੀਤਾ
ਜਿਸ ਦੇ ਬਾਅਦ ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਵੱਲੋ 06 ਘੰਟਿਆ ਵਿੱਚ ਕਤਲ ਕੇਸ ਨੂੰ ਕੀਤਾ ਟਰੇਸ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਸੁਰਿੰਦਰ ਸਿੰਘ ਪੁੱਤਰ ਸ਼੍ਰੀ ਪਿਆਰਾ ਸਿੰਘ ਵਾਸੀ ਪਿੰਡ ਕਾਹਨਪੁਰ ਵੱਲੋ 112 ਹੈਲਪ ਲਾਈਨ ਜਲੰਧਰ ਦਿਹਾਤੀ ਪਰ ਉਹਨਾਂ ਦੇ ਕਿਰਾਏਦਾਰ ਸੁਸ਼ੀਲ ਮੰਡਲ ਦੀਆਂ 03 ਬੱਚੀਆ (ਲੜਕੀਆਂ) ਦੇ ਗੁੰਮ ਹੋਣ ਦੀ ਇਤਲਾਹ ਦਿੱਤੀ।ਜਿਸਤੇ ਐਸ.ਆਈ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਸਮੇਤ ਪੁਲਿਸ ਪਾਰਟੀ ਮੌਕਾ ਪਰ ਪੁੱਜੇ ਜਿੱਥੇ ਪੁੱਜ ਕੇ ਆਸ ਪਾਸ ਤਿੰਨੋ ਬੱਚੀਆ (ਲੜਕੀਆਂ) ਦੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੀਆਂ।ਜਿਸਤੇ ਅੱਜ ਸੁਭਾ ਕਰੀਬ ਸ਼ੁਭਾ 08 ਵਜੇ ਉਹਨਾਂ ਨੇ ਫਿਰ ਪਤਾ ਕਰਨ ਲਈ ਇੱਕਠੇ ਹੋਏ ਉਸਨੂੰ ਸੁਸ਼ੀਲ ਮੰਡਲ ਪਾਸ ਗਿਆ

ਜਿਸਨੇ ਕਮਰੇ ਅੰਦਰੋ ਟਰੰਕ ਕੱਢ ਕੇ ਬਾਹਰ ਰੱਖਿਆ ਹੋਇਆ ਸੀ ਜਿਸਨੇ ਕਿਹਾ ਕਿ ਤਿੰਨੋ ਬੱਚੀਆ ਟਰੰਕ ਵਿੱਚ ਹਨ । ਉਹਨਾਂ ਸਾਰਿਆ ਨੇ ਟਰੰਕ ਖੋਲ ਕੇ ਦੇਖਿਆ ਤੇ ਤਿੰਨੇ ਬੱਚੀਆ ਟਰੰਕ ਵਿੱਚ ਬੰਦ ਕੀਤੀਆ 1 ਪਈਆ ਸਨ ਜਿਹਨਾਂ ਮੌਤ ਹੋ ਚੁੱਕੀ ਸੀ | ਬੱਚਿਆ ਦੇ ਮੂੰਹ ਵਿੱਚੋਂ ਹਲਕੀ ਹਲਕੀ ਝੱਗ ਨਿਕਲ ਰਹੀ ਸੀ | ਉਹਨਾ ਨੂੰ ਸ਼ੱਕ ਹੋਇਆ ਕਿ ਮਾਮਲਾ ਸ਼ੱਕੀ ਹੈ ਸੁਸ਼ੀਲ ਬੋਲਣ ਲੱਗਾ ਕਿ ਬੱਚੀਆ ਖੇਡਦੀਆਂ-ਖੇਡਦੀਆਂ ਟਰੰਕ ਵਿੱਚ ਵੜ ਗਈਆ ਲਗਦੀਆਂ ਹਨ। ਟਰੰਕ ਬੰਦ ਰਹਿਣ ਕਰਕੇ ਮੌਤ ਹੋ ਗਈ।
ਉਸ ਨਾਲ ਮੌਕੇ ਤੇ ਜਸਵਿੰਦਰ ਲਾਲ, ਹਰਭਜਨ ਸਿੰਘ ਅਤੇ ਹਰਬੰਸ ਸਿੰਘ ਤਿੰਨੇ ਵਾਸੀਆਨ ਕਾਹਨਪੁਰ ਵੀ ਹਾਜਰ ਸਨ ਉਹਨਾ ਨੂੰ ਸੁਸ਼ੀਲ ਮੰਡਲ ਜਿਸਨੇ ਰਾਤ ਸਮੇਂ ਅਤੇ ਅੱਜ ਸੁਭਾ ਵੀ ਸ਼ਰਾਬ ਪੀਤੀ ਸੀ ਅਤੇ ਇਸਦੀ ਘਰਵਾਲੀ ਮੰਜੂ ਦੇਵੀ ਦੇ ਮੰਦੇ ਹਾਲਾਤਾ ਨੂੰ ਦੇਖਦੇ ਹੋਏ ਸ਼ੱਕ ਹੋਇਆ ਉਹਨਾਂ ਚਾਰਾ ਨੇ ਸੁਸ਼ੀਲ ਨੂੰ ਪਾਸੇ ਕਰਕੇ ਬੱਚਿਆਂ ਦੀ ਮੌਤ ਬਾਰੇ ਥੋੜਾ ਸਖਤੀ ਨਾਲ ਪੁੱਛਿਆ ਤਾਂ ਉਹਨਾਂ ਪਾਸ ਮੰਨਿਆ ਕਿ ਉਹ ਅਤੇ ਉਸਦੀ ਪਤਨੀ ਨੇ ਬਹੁਤ ਵੱਡੀ ਗਲਤੀ ਕਰ ਲਈ ਤੇ ਉਹ ਕੱਲ ਸੁਭਾ ਦੁਧ ਵਿੱਚ ਜਹਿਰੀਲੀ ਦਵਾਈ ਮਿਲਾ ਕੇ ਤਿੰਨਾਂ ਨੂੰ ਪਿਲਾ ਦਿਤੀ ਸੀ ।

ਜਦੋਂ ਤਿੰਨੇ ਬੇਹੋਸ਼ ਹੋ ਗਈਆਂ । ਤਿੰਨਾਂ ਨੂੰ ਟਰੰਕ ਵਿੱਚ ਬੰਦ ਕਰਕੇ ਚੋਥੇ ਨੰਬਰ ਵਾਲੀ ਬੇਟੀ ਅਨੁਸ਼ਕਾ ਨੂੰ ਨਾਲ ਲੈ ਕੇ ਬੇਟੇ ਸੰਨੀ ਨੂੰ ਕਮਰੇ ਵਿੱਚ ਛੱਡ ਕੇ ਕੰਮ ਤੇ ਚਲੇ ਗਏ ਸੀ। ਬੱਚੀਆਂ ਗੁੰਮ ਹੋਣ ਦਾ ਡਰਦਿਆਂ ਨੇ ਨਾਟਕ ਕੀਤਾ | ਬਹਾਨਾ ਬਣਾਇਆ ਸੀ ਗਰੀਬੀ ਹੋਣ ਕਰਕੇ ਉਹਨਾਂ ਦਾ ਰਾਸ਼ਨ ਪਾਣੀ ਦਾ ਬਹੁਤ ਔਖਾ ਸੀ | ਖਰਚਾ ਪੂਰਾ ਨਹੀਂ ਹੁੰਦਾ ਸੀ ।ਮਜਬੂਰੀ ਵਿੱਚ ਉਹਨਾਂ ਨੇ ਦੋਵੇ ਪਤੀ ਪਤਨੀ ਨੇ ਸੋਚਿਆ ਕਿ ਇਨਾਂ ਨੂੰ ਮਾਰ ਕੇ ਰਾਤ ਸਮੇਂ ਖੁਰਦ ਬੁਰਦ ਕਰ ਦੇਵਾਗੇਂ । ਜਿਸਤੇ ਐਸ.ਆਈ ਸਿਕੰਦਰ ਸਿੰਘ ਮੁੱਖ ਅਫਸਰ ਥਾਣਾ ਵੱਲੋ ਮੁਕੱਦਮਾ ਨੰਬਰ 112 ਮਿਤੀ 02.10.2023 ਅ/ਧ 302,201,34 ਭ:ਦ ਥਾਣਾ ਮਕਸੂਦਾਂ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਂਦੀ। ਦੌਰਾਨੇ ਤਫਤੀਸ਼ ਸੁਸ਼ੀਲ ਮੰਡਲ ਅਤੇ ਉਸਦੀ ਪਤਨੀ ਮੰਜੂ ਰਾਣੀ ਨੂੰ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

