By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਜੰਗਲੀ ਜੀਵਾਂ ਦੇ ਅੰਗਾਂ ਦੀ ਤਸਕਰੀ ਕਰਦੇ ਤਿੰਨ ਮੁਲਜ਼ਮ ਕਾਬੂ, ਸਾਂਬਰ ਦੇ ਸਿੰਗ, ਹੱਥਾਂ ਜੋੜੀ ਅਤੇ ਜੰਗਲੀ ਬਿੱਲੀ ਦੀ ਜ਼ੇਰ ਬਰਾਮਦ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਜੰਗਲੀ ਜੀਵਾਂ ਦੇ ਅੰਗਾਂ ਦੀ ਤਸਕਰੀ ਕਰਦੇ ਤਿੰਨ ਮੁਲਜ਼ਮ ਕਾਬੂ, ਸਾਂਬਰ ਦੇ ਸਿੰਗ, ਹੱਥਾਂ ਜੋੜੀ ਅਤੇ ਜੰਗਲੀ ਬਿੱਲੀ ਦੀ ਜ਼ੇਰ ਬਰਾਮਦ
Jalandhar

ਜੰਗਲੀ ਜੀਵਾਂ ਦੇ ਅੰਗਾਂ ਦੀ ਤਸਕਰੀ ਕਰਦੇ ਤਿੰਨ ਮੁਲਜ਼ਮ ਕਾਬੂ, ਸਾਂਬਰ ਦੇ ਸਿੰਗ, ਹੱਥਾਂ ਜੋੜੀ ਅਤੇ ਜੰਗਲੀ ਬਿੱਲੀ ਦੀ ਜ਼ੇਰ ਬਰਾਮਦ

Talk Hindustan
Last updated: 2025/12/15 at 8:49 PM
Talk Hindustan
Share
3 Min Read
ਜੰਗਲੀ ਜੀਵਾਂ ਦੇ ਅੰਗਾਂ ਦੀ ਤਸਕਰੀ ਕਰਦੇ ਤਿੰਨ ਮੁਲਜ਼ਮ ਕਾਬੂ, ਸਾਂਬਰ ਦੇ ਸਿੰਗ, ਹੱਥਾਂ ਜੋੜੀ ਅਤੇ ਜੰਗਲੀ ਬਿੱਲੀ ਦੀ ਜ਼ੇਰ ਬਰਾਮਦ
SHARE

ਪੰਜਾਬ ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਉਨਾਂ ਨਾਲ ਜੁੜੇ ਕਰਾਈਮ ਨੂੰ ਰੋਕਣ ਲਈ ਮੁੱਖ ਜੰਗਲੀ ਜੀਵ ਵਾਰਡਨ ਪੰਜਾਬ ਸ੍ਰੀ ਬਸੰਤਾ ਰਾਜ ਕੁਮਾਰ ਆਈ.ਐਫ.ਐਸ., ਸ੍ਰੀ ਸਤਿੰਦਰ ਕੁਮਾਰ ਸਾਗਰ ਆਈ.ਐਫ.ਐਸ. (ਮੁੱਖ ਵਣ ਪਾਲ ਜੰਗਲੀ ਜੀਵ) ਅਤੇ ਸ੍ਰੀ ਵਿਸ਼ਾਲ ਚੋਹਾਨ ਆਈ.ਐਫ.ਐਸ. (ਵਣ ਪਾਲ ਪਾਰਕ ਅਤੇ ਪ੍ਰੋਟੈਕਟਿਡ ਸਰਕਲ) ਜੀ ਵੱਲੋਂ ਜਾਰੀ ਹਦਾਇਤਾਂ, ਜੰਗਲੀ ਜੀਵਾਂ ਦੇ ਨਾਲ ਸੰਬੰਧਿਤ ਕਰਾਈਮ ਲਈ ਜ਼ੀਰੋ ਟੋਲਰੈਂਸ ਨੀਤੀ ਤਹਿਤ ਵਣ ਮੰਡਲ ਅਫਸਰ ਜੰਗਲੀ ਜੀਵ ਮੰਡਲ ਫਿਲੋਰ ਸ਼੍ਰੀ ਵਿਕਰਮ ਸਿੰਘ ਕੁੰਦਰਾ ਆਈ.ਐਫ.ਐਸ. ਜੀ ਵੱਲੋਂ ਜੰਗਲੀ ਜੀਵਾਂ ਦੇ ਅੰਗਾਂ ਦੀ ਤਸਕਰੀ ਸਬੰਧੀ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਟੀਮ ਸ਼੍ਰੀ ਜਸਵੰਤ ਸਿੰਘ ਵਣ ਰੇਜ ਅਫਸਰ ਜਲੰਧਰ ਦੀ ਅਗਵਾਈ ਵਿੱਚ ਬਣਾਈ ਗਈ ਜਿਸ ਵਿੱਚ ਜਲੰਧਰ ਰੇਂਜ ਤੋਂ ਨਿਰਮਲਜੀਤ ਸਿੰਘ ਬਲਾਕ ਅਫਸਰ, ਮਲਕੀਤ ਸਿੰਘ ਵਣ ਗਾਰਡ,ਨਵਤੇਜ ਸਿੰਘ ਬਾਠ ਅਤੇ ਕਪੂਰਥਲਾ ਰੇਂਜ ਤੋਂ ਰਣਜੀਤ ਸਿੰਘ ਬਲਾਕ ਅਫਸਰ, ਬੋਬਿੰਦਰ ਸਿੰਘ ਅਤੇ ਰਣਬੀਰ ਸਿੰਘ ਉੱਪਲ ਸ਼ਾਮਿਲ ਸਨ।

ਟੀਮ ਵੱਲੋਂ ਨਕੋਦਰ ਵਿੱਚ ਇਕ ਟਰੈਪ ਲਗਾਇਆ ਗਿਆ, ਜਿਸ ਸਬੰਧੀ ਟੀਮ ਦੇ ਮੈਬਰ ਨੇ ਗਾਹਕ ਬਣ ਕੇ ਤਸਕਰ ਨਾਲ ਡੀਲ ਕੀਤੀ ਅਤੇ ਮੌਕੇ ਤੇ ਬੋਨੀ ਅਰੋੜਾ ਵਾਸੀ ਨਕੋਦਰ ਡੀਲਵਰੀ ਦੇਣ ਪਹੁੰਚਿਆ ਜਿਸ ਨੂੰ ਟੀਮ ਨੇ ਤੁਰੰਤ ਗ੍ਰਿਫਤਾਰ ਕਰ ਲਿਆ ਜਿਸ ਕੋਲੋਂ ਜੰਗਲੀ ਜੀਵ ਸਾਂਬਰ ਦੇ ਦੋ ਕੱਟੇ ਹੋਏ ਸਿੰਗ ਦੇ ਪੀਸ, ਹੱਥਾਜੋੜੀ ਦੇ 6 ਪੀਸ ਅਤੇ ਜੰਗਲੀ ਬਿੱਲੀ ਦੀ ਜ਼ੇਰ ਬਰਾਮਦ ਕੀਤੀ। ਪਿੱਛਗਿੱਛ ਦੌਰਾਨ ਬੋਨੀ ਅਰੋੜਾ ਨੇ ਦੱਸਿਆ ਕਿ ਇਹ ਸਮਾਨ ਉਸਨੂੰ ਸ਼ਿਵਮ ਗੁਪਤਾ ਵਾਸੀ ਨਕੋਦਰ ਜੋ ਕਿ ਨਾਮਕ ਦੁਕਾਨ ਕਰਦਾ ਹੈ ਉਸਨੇ ਭੇਜਿਆ ਹੈ।

ਟੀਮ ਵੱਲੋਂ ਤੁਰੰਤ ਸ਼ਿਵਮ ਗੁਪਤਾ ਦੀ ਦੁਕਾਨ ਤੇ ਰੇਡ ਕਰਕੇ ਸ਼ਿਵਮ ਗੁਪਤਾ ਤੋਂ ਪੁੱਛਗਿਸ਼ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਜੰਗਲੀ ਜੀਵਾਂ ਦੇ ਅੰਗਾਂ ਦਾ ਕਾਰੋਬਾਰ ਕਰਦਾ ਹੈ ਤੇ ਇਹ ਸਮਾਨ ਉਸਨੇ ਹੀ ਬੋਨੀ ਅਰੋੜਾ ਨੂੰ ਡਿਲਿਵਰੀ ਕਰਨ ਲਈ ਭੇਜਿਆ ਸੀ ਅਤੇ ਇਹ ਸਮਾਨ ਉਹ ਦੀਪਕ ਉਰਫ ਕਾਲਾ ਵਾਸੀ ਨਕੋਦਰ ਜ਼ਿਲਾ ਜਲੰਧਰ ਕੋਲੋਂ ਖਰੀਦ ਕਰਦਾ ਹੈ ਜੋ ਕਿ ਨਕੋਦਰ ਵਿਖ਼ੇ ਹੀ ਕਰਿਆਨੇ ਦੀ ਦੁਕਾਨ ਕਰਦਾ ਹੈ। ਟੀਮ ਵੱਲੋਂ ਤੁਰੰਤ ਦੀਪਕ ਉਰਫ ਕਾਲਾ ਦੀ ਦੁਕਾਨ ਤੇ ਰੇਡ ਕੀਤੀ ਤਾਂ ਉਸ ਕੋਲੋਂ ਜੰਗਲੀ ਜੀਵ ਸਾਂਬਰ ਦੇ 2 ਕੱਟੇ ਹੋਏ ਪੀਸ ਅਤੇ ਇੱਕ ਹੱਥਾਜੋੜੀ ਬਰਾਮਦ ਕੀਤੇ, ਦੀਪਕ ਉਰਫ ਕਾਲਾ ਨੇ ਪੁੱਛਗਿਸ਼ ਦੌਰਾਨ ਦੱਸਿਆ ਕਿ ਉਸਨੇ ਹੀ ਸ਼ਿਵਮ ਗੁਪਤਾ ਨੂੰ ਇਹ ਸਮਾਨ ਸਪਲਾਈ ਕੀਤਾ ਹੈ।


ਟੀਮ ਵੱਲੋਂ ਤੁਰੰਤ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਰਾਮਦ ਸਮਾਨ ਸਮੇਤ ਪੁਲਿਸ ਥਾਣਾ ਨਕੋਦਰ ਵਿਖ਼ੇ ਦੋਸ਼ੀ ਪੇਸ਼ ਕਰਕੇ ਦੋਸ਼ੀਆਂ ਖਿਲਾਫ ਜੰਗਲੀ ਜੀਵ ਸੁਰੱਖਿਆ ਐਕਟ 1972 ਸੋਧ 2003 ਦੀਆਂ ਧਰਾਵਾਂ ਤਹਿਤ ਪੁਲਿਸ ਪਰਚਾ ਦਰਜ ਕਰਵਾ ਦਿੱਤਾ ਗਿਆ। ਇਸ ਮੌਕੇ ਸ੍ਰੀ ਜਸਵੰਤ ਸਿੰਘ ਰੇਂਜ ਅਫਸਰ ਨੇ ਦੱਸਿਆ ਕਿ ਜੰਗਲੀ ਜੀਵਾਂ ਦੇ ਕਾਰੋਬਾਰ ਕਰਨਾ ਸਜ਼ਾਯੋਗ ਅਫ਼ਰਾਧ ਹੈ ਅਤੇ ਅਜਿਹਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਓਹਨਾ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਕੇਸ ਨਾਲ ਸਬੰਧਤ ਹੋਰ ਦੋਸ਼ੀਆਂ ਬਾਰੇ ਵੀ ਤਫਤੀਸ਼ ਜਾਰੀ ਹੈ।

TAGGED: Crime
Share This Article
Facebook Twitter Whatsapp Whatsapp Telegram Copy Link
Share
Previous Article डिप्टी कमिश्नर और पुलिस कमिश्नर ने स्कूलों को बम से उड़ाने की मिली धमकियों से न घबराने की अपील की डिप्टी कमिश्नर और पुलिस कमिश्नर ने स्कूलों को बम से उड़ाने की मिली धमकियों से न घबराने की अपील की
Next Article कोहरे का कहर! यमुना एक्सप्रेसवे पर भिड़ीं 8 बसें और 3 कारें, 4 यात्रियों की मौत-25 घायल कोहरे का कहर! यमुना एक्सप्रेसवे पर भिड़ीं 8 बसें और 3 कारें, 4 यात्रियों की मौत-25 घायल
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?