By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸਰਾਫ਼ਾ ਬਜ਼ਾਰ ਵਿਖੇ ਹੋਈ ਚੋਰੀ ਦਾ ਕੇਸ ਹੱਲ, ਪੁਲਿਸ ਵਲੋਂ ਦੋਸ਼ੀਆਂ ਨੂੰ ਵੱਖ-ਵੱਖ ਥਾਵਾਂ ਤੋਂ ਕੀਤਾ ਗ੍ਰਿਫਤਾਰ, ਚੋਰੀ ਦੇ ਗਹਿਣੇ ਖਰੀਦਣ ਵਾਲੇ ਦੋ ਸੁਨਿਆਰੇ ਵੀ ਗ੍ਰਿਫਤਾਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸਰਾਫ਼ਾ ਬਜ਼ਾਰ ਵਿਖੇ ਹੋਈ ਚੋਰੀ ਦਾ ਕੇਸ ਹੱਲ, ਪੁਲਿਸ ਵਲੋਂ ਦੋਸ਼ੀਆਂ ਨੂੰ ਵੱਖ-ਵੱਖ ਥਾਵਾਂ ਤੋਂ ਕੀਤਾ ਗ੍ਰਿਫਤਾਰ, ਚੋਰੀ ਦੇ ਗਹਿਣੇ ਖਰੀਦਣ ਵਾਲੇ ਦੋ ਸੁਨਿਆਰੇ ਵੀ ਗ੍ਰਿਫਤਾਰ
JalandharKapurthla

ਸਰਾਫ਼ਾ ਬਜ਼ਾਰ ਵਿਖੇ ਹੋਈ ਚੋਰੀ ਦਾ ਕੇਸ ਹੱਲ, ਪੁਲਿਸ ਵਲੋਂ ਦੋਸ਼ੀਆਂ ਨੂੰ ਵੱਖ-ਵੱਖ ਥਾਵਾਂ ਤੋਂ ਕੀਤਾ ਗ੍ਰਿਫਤਾਰ, ਚੋਰੀ ਦੇ ਗਹਿਣੇ ਖਰੀਦਣ ਵਾਲੇ ਦੋ ਸੁਨਿਆਰੇ ਵੀ ਗ੍ਰਿਫਤਾਰ

Talk Hindustan
Last updated: 2025/06/19 at 9:02 PM
Talk Hindustan
Share
3 Min Read
ਸਰਾਫ਼ਾ ਬਜ਼ਾਰ ਵਿਖੇ ਹੋਈ ਚੋਰੀ ਦਾ ਕੇਸ ਹੱਲ, ਪੁਲਿਸ ਵਲੋਂ ਦੋਸ਼ੀਆਂ ਨੂੰ ਵੱਖ-ਵੱਖ ਥਾਵਾਂ ਤੋਂ ਕੀਤਾ ਗ੍ਰਿਫਤਾਰ, ਚੋਰੀ ਦੇ ਗਹਿਣੇ ਖਰੀਦਣ ਵਾਲੇ ਦੋ ਸੁਨਿਆਰੇ ਵੀ ਗ੍ਰਿਫਤਾਰ
SHARE
8 ਲੱਖ ਰੁਪਏ, ਤਿੰਨ ਕਿਲੋ ਚਾਂਦੀ ਤੇ 4.5 ਤੋਲੇ ਸੋਨਾ ਬਰਾਮਦ
ਕਪੂਰਥਲਾ, 19 ਜੂਨ (ਗੌਰਵ ਮੜੀਆ ) : ਕਪੂਰਥਲਾ ਪੁਲਿਸ ਵਲੋਂ ਸਰਾਫ਼ਾ ਬਜ਼ਾਰ ਕਪੂਰਥਲਾ ਵਿਖੇ ਪਿਛਲੇ ਦਿਨੀਂ ਹੋਈ ਚੋਰੀ ਦਾ ਕੇਸ ਹੱਲ ਕਰ ਲਿਆ ਗਿਆ ਹੈ। ਐਸ.ਐਸ.ਪੀ ਕਪੂਰਥਲਾ ਸ੍ਰੀ ਗੌਰਵ ਤੂਰਾ ਨੇ ਦੱਸਿਆ ਕਿ ਇਸ ਕੇਸ ਵਿਚ ਚਾਰ ਦੋਸ਼ੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰਕੇ 8 ਲੱਖ ਰੁਪਏ, 3 ਕਿੱਲੋ ਚਾਂਦੀ, 4.5 ਤੋਲੇ ਸੋਨੇ ਦੇ ਗਹਿਣੇ ਅਤੇ ਹੁੰਡਾਈ ਕਾਰ ਨੰ: ਪੀ.ਬੀ 05 ਏਡੀ 6468 ਬਰਾਮਦ ਕੀਤੀ ਗਈ ਹੈ।  ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਅਜੈ ਕੁਮਾਰ ਪੁੱਤਰ ਲਾਲ ਚੰਦ ਵਾਲੀ ਲਾਹੌਰੀ ਗੇਟ ਕਪੂਰਥਲ਼ਾ ਦੀ ਦੁਕਾਨ ਵਿਖੇ 8 ਜੂਨ ਨੂੰ ਚੋਰੀ ਹੋਈ ਸੀ, ਜਿਸ ਸਬੰਧੀ ਥਾਣਾ ਸਿਟੀ ਵਿਖੇ ਮੁਕੱਦਮਾ ਨੰਬਰ 168 ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਵਾਰਦਾਤ ਨੂੰ ਹੱਲ ਕਰਨ ਲਈ ਪ੍ਰਭਜੋਤ ਸਿੰਘ ਵਿਰਕ ਉਪ ਪੁਲਿਸ ਕਪਤਾਨ, ਦੀਪਕਰਨ ਸਿੰਘ ਡੀ.ਐਸ.ਪੀ, ਪਰਮਿੰਦਰ ਸਿੰਘ ਡੀ.ਐਸ.ਪੀ (ਤਫਤੀਸ਼) ਦੀ ਨਿਗਰਾਨੀ ਹੇਠ ਇੰਸਪੈਕਟਰ ਬਿਕਰਮਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ, ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ. ਅਤੇ ਏ.ਐਸ.ਆਈ ਚਰਨਜੀਤ ਸਿੰਘ ਦੀ ਟੀਮ ਦਾ ਗਠਨ ਕੀਤਾ ਗਿਆ, ਜਿਸ ਵਲੋਂ ਇਸ ਵਾਰਦਾਤ ਦੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ।  ਉਨ੍ਹਾਂ ਦੱਸਿਆ ਕਿ ਟੈਕਨੀਕਲ ਸੈੱਲ ਸਹਾਇਤਾ ਤੇ ਮਨੁੱਖੀ ਸਾਧਨਾਂ ਰਾਹੀਂ ਵਾਰਦਾਤ ਦੇ ਦੋਸ਼ੀ ਜੋਨੀ ਉਰਫ ਰਾਜੂ ਪੁੱਤਰ ਮੋਹਨ ਲਾਲ ਵਾਸੀ ਮੁਹੱਲਾ ਖਟੀਕ ਮੰਡੀ ਥਾਣਾ ਕੈਂਟ ਜ਼ਿਲ੍ਹਾ ਫਿਰੋਜ਼ਪੁਰ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਪੁਲਿਸ ਹਿਰਾਸਤ ਵਿਚ ਲੈ ਕੇ ਪੁੱਛ ਗਿੱਛ ਕੀਤੀ ਗਈ।
ਇਸੇ ਦੇ ਆਧਾਰ ‘ਤੇ ਅਮਨਦੀਪ ਸਿੰਘ ਨੂੰ 17 ਜੂਨ ਨੂੰ ਕਾਂਗੜੇ ਤੋਂ ਗ੍ਰਿਫਤਾਰ ਕਰਕੇ ਵਾਰਦਾਤ ਵਿਚ ਵਰਤੀ ਗਈ ਹੰਡਾਈ ਕਾਰ ਬਰਾਮਦ ਕੀਤੀ ਗਈ।  ਉਨ੍ਹਾਂ ਦੱਸਿਆ ਕਿ ਪੁੱਛ ਗਿੱਛ ਦੌਰਾਨ ਪਤਾ ਲੱਗਾ ਕਿ ਦੋਸ਼ੀਆਂ ਵਲੋਂ ਚੋਰੀਸ਼ੁਦਾ ਸੋਨਾ ਤੇ ਚਾਂਦੀ ਸੁਨਿਆਰੀ ਧਰਮਪਾਲ ਉਰਫ ਧਰਮਾ ਪੁੱਤਰ ਰੂਪਲਾਲ ਵਾਸੀ ਮੱਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਸੁਨਿਆਰਾ ਰਾਹੁਲ ਸ਼ਰਮਾ ਪੁੱਤਰ ਧਰਮਪਾਲ ਵਾਸੀ ਮੱਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਵੇਚਿਆ ਗਿਆ ਸੀ। ਜਿਸ ਦੇ ਆਧਾਰ ‘ਤੇ ਇਨ੍ਹਾਂ ਨੂੰ ਵੀ ਗ੍ਰਿਫਤਾਰ ਕਰਕੇ ਚੋਰੀ ਦਾ ਸਾਮਾਨ ਬਰਾਮਦ ਕੀਤਾ ਗਿਆ।
ਤਫਤੀਸ਼ ਦੌਰਾਨ ਤਿੰਨ ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜੋਨੀ ਉਰਫ਼ ਰਾਜੂ ਉੱਪਰ ਵੱਖ-ਵੱਖ ਜ਼ਿਲ੍ਹਿਆਂ ਵਿਚ ਚੋਰੀ ਦੇ ਪਹਿਲਾਂ ਹੀ 20 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਮਾਂਡ ਦੌਰਾਨ ਪੁੱਛ ਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
TAGGED: Crime, Police news
Share This Article
Facebook Twitter Whatsapp Whatsapp Telegram Copy Link
Share
Previous Article डिप्टी कमिश्नर ने मानसून से पहले धोगडी रोड को वाहनों के आवागमन योग्य बनाने के निर्देश दिए डिप्टी कमिश्नर ने मानसून से पहले धोगडी रोड को वाहनों के आवागमन योग्य बनाने के निर्देश दिए
Next Article DC का PA रिश्वत लेते गिरफ्तार; दफ्तर से 3.5 लाख की नकदी बरामद DC का PA रिश्वत लेते गिरफ्तार; दफ्तर से 3.5 लाख की नकदी बरामद
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?