ਪੁਲਿਸ ਨੇ ਕੀਤਾ ਮੁਕੱਦਮਾ ਦਰਜ਼
ਕਪੂਰਥਲਾ ( ਗੌਰਵ ਮੜੀਆ) 2 ਜੂਨ ਦੀ ਰਾਤ ਨੂੰ ਹੁਸੈਨਪੁਰ ਤੋਂ ਟਿੱਬਾ ਰੋਡ ਤੇ ਮਿੱਠੜਾ ਪੁਲਿਸ ਚੋਂਕੀ ਨੇੜੇ ਟ੍ਰੈਕਟਰ ਨੇ ਸਕੂਟਰ ਸਵਾਰ ਬੁਜੁਰਗ ਅਵਤਾਰ ਸਿੰਘ ਨੂੰ ਟੱਕਰ ਮਾਰਕੇ ਗੰਭੀਰ ਰੂਪ ਚ ਜਖਮੀ ਕਰ ਦਿੱਤਾ ਹੈ ਦੁਰਘਟਨਾ ਦੌਰਾਨ ਅਵਤਾਰ ਸਿੰਘ ਦੀ ਸਜੀ ਲੱਤ ਟੁੱਟ ਗਈ ਹੈ ਤੇ ਕਾਫੀ ਸੱਟਾ ਵੀ ਲੱਗੀਆਂ ਹਨ ਇਸ ਵਕਤ ਬੁਜੁਰਗ ਅਵਤਾਰ ਸਿੰਘ ਐਸ ਜੀ ਐਲ ਹਸਪਤਾਲ ਸੁਭਾਨਪੁਰ ਵਿਖੇ ਜੇਰੇ ਇਲਾਜ਼ ਹਨ ਇਸ ਦੁਰਘਟਨਾ ਦੌਰਾਨ ਸਕੂਟਰ ਦੇ ਪਿੱਛੇ ਬੈਠੀ ਅਵਤਾਰ ਸਿੰਘ ਦੀ ਬੇਟੀ ਵੀ ਜਖਮੀ ਹੋਈ ਹੈ
ਬੇਟੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 2 ਜੂਨ ਨੂੰ ਓਹਨਾ ਦੇ ਪਿਤਾ ਅਵਤਾਰ ਸਿੰਘ ਓਹਨਾ ਨੂੰ ਸਕੂਟਰ ਤੇ ਬਿਠਾਕੇ ਹੁਸੈਨਪੁਰ ਤੋਂ ਟਿੱਬਾ ਰੋਡ ਵੱਲ ਆਪਣੇ ਘਰ ਨੂੰ ਜਾ ਰਹੇ ਸਨ ਤੇ ਸਾਹਮਣੇ ਆਉਂਦਾ ਇੱਕ ਤੇਜ਼ ਰਫਤਾਰ ਟਰੈਕਟਰ ਜਿਸਨੇ ਪਿੱਛੇ ਸੁਹਾਗਾ ਟਾਈਪ ਖੇਤੀ ਦਾ ਕੋਈ ਸੰਦ ਬਣਿਆ ਸੀ
ਤੇ ਜੋ ਕਿ ਸਾਰੀ ਸੜਕ ਘੇਰਕੇ ਆ ਰਿਹਾ ਸੀ ਮੇਰੇ ਪਿਤਾ ਜੀ ਆਪਣੀ ਸਾਇਡ ਤੇ ਬਿਲਕੁਲ ਕਿਨਾਰੇ ਤੇ ਜਾ ਰਹੇ ਸੀ ਫਿਰ ਵੀ ਟਰੈਕਟਰ ਸਵਾਰ ਮੇਰੇ ਪਿਤਾ ਜੀ ਦੀ ਸਜੀ ਲੱਤ ਤੇ ਟੱਕਰ ਮਾਰਕੇ ਸਾਨੂੰ ਸੁੱਟਕੇ ਫਰਾਰ ਹੋ ਗਿਆ
ਜਿਸ ਦੌਰਾਨ ਮੇਰੇ ਪਿਤਾ ਜੀ ਦੀ ਮੌਕੇ ਤੇ ਹੀ ਲੱਤ ਟੁੱਟ ਗਈ ਰਸਤੇ ਚ ਸਾਨੂੰ ਡਿਗਿਆ ਦੇਖ ਲੋਕ ਇਕੱਠੇ ਹੋ ਗਏ ਜਿਹਨਾਂ ਨੇ ਸਾਨੂੰ ਹਸਪਤਾਲ ਦਾਖਿਲ ਕਰਵਾਇਆ ਸਾਰੇ ਮਾਮਲੇ ਤੇ ਮਿੱਠੜਾ ਚੋਂਕੀ ਇੰਚਾਰਜ ਬਲਬੀਰ ਸਿੰਘ ਨੇ ਕਿਹਾ ਕਿ ਅਣਪਛਾਤੇ ਟਰੈਕਟਰ ਚਾਲਕ ਤੇ ਮੁਕੱਦਮਾ ਦਰਜ਼ ਕਰ ਦਿੱਤਾ ਹੈ ਬਾਕੀ ਤਫਤੀਸ਼ ਦਾ ਦੌਰ ਜਾਰੀ ਹੈ ਜਲਦ ਮੁਲਜ਼ਮ ਦੀ ਭਾਲ ਕਰ ਦਿੱਤੀ ਜਾਵੇਗੀ