Jalandhar ਟ੍ਰੈਕਟਰ ਚਾਲਕ ਨੇ ਸਕੂਟਰ ਸਵਾਰ ਅਵਤਾਰ ਸਿੰਘ ਨੂੰ ਟੱਕਰ ਮਾਰਕੇ ਕੀਤਾ ਗੰਭੀਰ ਰੂਪ ਚ ਜਖਮੀ,ਟ੍ਰੈਕਟਰ ਚਾਲਕ ਫਰਾਰ Last updated: 2023/06/08 at 10:02 PM Talk Hindustan Share 2 Min Read SHARE ਪੁਲਿਸ ਨੇ ਕੀਤਾ ਮੁਕੱਦਮਾ ਦਰਜ਼ ਕਪੂਰਥਲਾ ( ਗੌਰਵ ਮੜੀਆ) 2 ਜੂਨ ਦੀ ਰਾਤ ਨੂੰ ਹੁਸੈਨਪੁਰ ਤੋਂ ਟਿੱਬਾ ਰੋਡ ਤੇ ਮਿੱਠੜਾ ਪੁਲਿਸ ਚੋਂਕੀ ਨੇੜੇ ਟ੍ਰੈਕਟਰ ਨੇ ਸਕੂਟਰ ਸਵਾਰ ਬੁਜੁਰਗ ਅਵਤਾਰ ਸਿੰਘ ਨੂੰ ਟੱਕਰ ਮਾਰਕੇ ਗੰਭੀਰ ਰੂਪ ਚ ਜਖਮੀ ਕਰ ਦਿੱਤਾ ਹੈ ਦੁਰਘਟਨਾ ਦੌਰਾਨ ਅਵਤਾਰ ਸਿੰਘ ਦੀ ਸਜੀ ਲੱਤ ਟੁੱਟ ਗਈ ਹੈ ਤੇ ਕਾਫੀ ਸੱਟਾ ਵੀ ਲੱਗੀਆਂ ਹਨ ਇਸ ਵਕਤ ਬੁਜੁਰਗ ਅਵਤਾਰ ਸਿੰਘ ਐਸ ਜੀ ਐਲ ਹਸਪਤਾਲ ਸੁਭਾਨਪੁਰ ਵਿਖੇ ਜੇਰੇ ਇਲਾਜ਼ ਹਨ ਇਸ ਦੁਰਘਟਨਾ ਦੌਰਾਨ ਸਕੂਟਰ ਦੇ ਪਿੱਛੇ ਬੈਠੀ ਅਵਤਾਰ ਸਿੰਘ ਦੀ ਬੇਟੀ ਵੀ ਜਖਮੀ ਹੋਈ ਹੈ ਬੇਟੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 2 ਜੂਨ ਨੂੰ ਓਹਨਾ ਦੇ ਪਿਤਾ ਅਵਤਾਰ ਸਿੰਘ ਓਹਨਾ ਨੂੰ ਸਕੂਟਰ ਤੇ ਬਿਠਾਕੇ ਹੁਸੈਨਪੁਰ ਤੋਂ ਟਿੱਬਾ ਰੋਡ ਵੱਲ ਆਪਣੇ ਘਰ ਨੂੰ ਜਾ ਰਹੇ ਸਨ ਤੇ ਸਾਹਮਣੇ ਆਉਂਦਾ ਇੱਕ ਤੇਜ਼ ਰਫਤਾਰ ਟਰੈਕਟਰ ਜਿਸਨੇ ਪਿੱਛੇ ਸੁਹਾਗਾ ਟਾਈਪ ਖੇਤੀ ਦਾ ਕੋਈ ਸੰਦ ਬਣਿਆ ਸੀ ਤੇ ਜੋ ਕਿ ਸਾਰੀ ਸੜਕ ਘੇਰਕੇ ਆ ਰਿਹਾ ਸੀ ਮੇਰੇ ਪਿਤਾ ਜੀ ਆਪਣੀ ਸਾਇਡ ਤੇ ਬਿਲਕੁਲ ਕਿਨਾਰੇ ਤੇ ਜਾ ਰਹੇ ਸੀ ਫਿਰ ਵੀ ਟਰੈਕਟਰ ਸਵਾਰ ਮੇਰੇ ਪਿਤਾ ਜੀ ਦੀ ਸਜੀ ਲੱਤ ਤੇ ਟੱਕਰ ਮਾਰਕੇ ਸਾਨੂੰ ਸੁੱਟਕੇ ਫਰਾਰ ਹੋ ਗਿਆ ਜਿਸ ਦੌਰਾਨ ਮੇਰੇ ਪਿਤਾ ਜੀ ਦੀ ਮੌਕੇ ਤੇ ਹੀ ਲੱਤ ਟੁੱਟ ਗਈ ਰਸਤੇ ਚ ਸਾਨੂੰ ਡਿਗਿਆ ਦੇਖ ਲੋਕ ਇਕੱਠੇ ਹੋ ਗਏ ਜਿਹਨਾਂ ਨੇ ਸਾਨੂੰ ਹਸਪਤਾਲ ਦਾਖਿਲ ਕਰਵਾਇਆ ਸਾਰੇ ਮਾਮਲੇ ਤੇ ਮਿੱਠੜਾ ਚੋਂਕੀ ਇੰਚਾਰਜ ਬਲਬੀਰ ਸਿੰਘ ਨੇ ਕਿਹਾ ਕਿ ਅਣਪਛਾਤੇ ਟਰੈਕਟਰ ਚਾਲਕ ਤੇ ਮੁਕੱਦਮਾ ਦਰਜ਼ ਕਰ ਦਿੱਤਾ ਹੈ ਬਾਕੀ ਤਫਤੀਸ਼ ਦਾ ਦੌਰ ਜਾਰੀ ਹੈ ਜਲਦ ਮੁਲਜ਼ਮ ਦੀ ਭਾਲ ਕਰ ਦਿੱਤੀ ਜਾਵੇਗੀ Share This Article Facebook Twitter Whatsapp Whatsapp Telegram Copy Link Share Previous Article 2 ਕਿਲੋ 500 ਗ੍ਰਾਮ ਅਫੀਮ ਸਮੇਤ 4 ਕਾਬੂ Next Article केंद्र सरकार ने खरीफ की फसलों का समर्थन मूल्य बढ़ाकर देश के किसानों को दी बड़ी सौगात : राजेश बाघा Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.