ਕਪੂਰਥਲਾ, 10 ਮਾਰਚ -(ਗੌਰਵ ਮੜੀਆ) ਐੱਸ ਬੀ ਕੇ ਰਿਕਾਰਡਜ਼ ਯੂ ਕੇ ਕੰਪਨੀ ਵਲੋਂ ਸਰੋਤਿਆਂ ਨੂੰ ਸੰਦੇਸ਼ ਦੇਣ ਵਾਲਾ ਇਕ ਬਹੁਤ ਹੀ ਵਧੀਆ ਗੀਤ “ਤਲਾਕ” ਦੀ ਸ਼ੂਟਿੰਗ ਕਪੂਰਥਲਾ ਵਿਖੇ ਕੀਤੀ ਗਈ, ਜਿਸ ਨੂੰ ਬਹੁਤ ਹੀ ਸੁਰੀਲੀ ਅਵਾਜ਼ ਨਾਲ ਗਾਇਆ ਅਲੀਸ਼ਾ ਆਲਮ ਤੇ ਮਾਹਰੁਖ ਆਲਮ ਨੇ ਅਤੇ ਜਿਸ ਦਾ ਮਿਊਜ਼ਿਕ ਕੇ ਐੱਸ ਕਰਨ ਦੁਆਰਾ ਤਿਆਰ ਕੀਤਾ ਗਿਆ। ਤਲਾਕ ਗੀਤ ਨੂੰ ਗਿੱਲ ਅਕੋਈ ਵਾਲਾ ਦੁਆਰਾ ਲਿਖੀਆ ਗਿਆ। ਇਸ ਗੀਤ ਦੀ ਸ਼ੂਟਿੰਗ ਦੁਰਾਨ ਸਾਰੇ ਅਦਾਕਾਰਾਂ ਵੱਲੋਂ ਬੜੀ ਮਿਹਨਤ ਤੇ ਲਗਨ ਨਾਲ ਕੰਮ ਕੀਤਾ ਗਿਆ
ਜਿਸ ਵਿਚ ਵੀਡੀਓ ਡਾਇਰੈਕਟਰ ਸ਼ੰਮੀ ,ਅਦਾਕਾਰਾਂ ਵਿਚ ਪ੍ਰੋਡਿਊਸਰ ਪਰਮਜੀਤ ਸੰਨੀ, ਜੰਨਤ, ਬਲਜੀਤ, ਗੁਰਲੀਨ, ਅਕਬਰ ਆਲਮ, ਰਮਨ ਆਲਮ, ਮਨਜੀਤ ਸੰਧੂ, ਵਿਜੇ ਕੁਮਾਰ, ਜੇ ਜੇ ਸਿੰਘ, ਮੇਕਅੱਪ ਆਰਟਿਸਟ ਯੂਨੀਕ ਮੁਸਕਾਨ, ਪਰਮਿੰਦਰ ਬਨੂੰ ,ਪਾਰੀ ਗਿੱਲ ਯੂ ਕੇ, ਯਾਦਵਿੰਦਰ ਫ਼ੌਜੀ, ਵੀਰਪਾਲ ਜੋਤੀ, ਗ਼ੁਰਬਤ ਸਿੰਘ, ਟਿੰਕੂ ਜਰਮਨ, ਤਰਲੋਚਨ ਸਿੰਘ ਚਾਹਲ, ਬਿੱਟੂ ਕਾਂਜਲੀ ਅਤੇ ਰਵੀ ਚੀਦਾ ਆਦਿ ਸ਼ਾਮਿਲ ਸਨ। ਜਲਦ ਹੀ ਇਸ ਗੀਤ ਨੂੰ ਐੱਸ ਬੀ ਕੇ ਰਿਕਾਰਡਜ਼ ਯੂ ਕੇ ਕੰਪਨੀ ਵੱਲੋਂ ਸਰੋਤਿਆਂ ਦੀ ਕਚਹਿਰੀ ਵਿਚ ਪੇਸ਼ ਕੀਤਾ ਜਾਵੇਗਾ।