ਜਲੰਧਰ: ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਜਲੰਧਰ ਵਲੋ ਅੱਜ ਸਥਾਨਕ ਸੰਵਿਧਾਨ ਚੌਕ (ਬੀਐਮਸੀ ਚੌਂਕ) ਵਿੱਖੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਝੂਠੀ ਪੰਡ ਦਾ ਪੁਤਲਾ ਫੂਕਿਆ ਗਿਆ, ਅਤੇ ਇਸ ਮੌਕੇ ਤੇ ਸਰਕਾਰ ਵਿਰੋਧੀ ਨਾਰੇਵਾਜੀ ਵੀ ਕੀਤੀ ਗਈ, ਜਾਣਕਾਰੀ ਦੇਂਦੇ ਹੋਏ ਪ੍ਰਧਾਨ ਤਜਿੰਦਰ ਸਿੰਘ ਨੰਗਲ ਨੇ ਦੱਸਿਆ ਕਿ ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ ਅਤੇ ਸੂਬਾ ਜਨਰਲ ਸਕੱਤਰ ਸਰਦਾਰ ਪਿੱਪਲ ਸਿੰਘ ਸਿੱਧੂ ਵੱਲੋਂ ਕਲਮਛੋੜ ਹੜਤਾਲ ਦਾ ਸੰਘਰਸ਼ ਦਿੱਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ/ਜੀ.ਪੀ.ਫੰਡ ਖਾਤੇ ਖੋਲਣ, ਡੀ.ਏ. ਦੀਆਂ 12 ਪ੍ਰਤੀਸ਼ਤ ਪੈਡਿੰਗ ਕਿਸ਼ਤਾਂ ਜਾਰੀ ਕਰਵਾਉਣ, ਵੱਖ-ਵੱਖ ਵਿਭਾਗਾਂ ਵਿੱਚ ਨਵੇਂ ਭਰਤੀ ਕਰਮਚਾਰੀਆਂ ਤੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਾਉਣ, ਕਰਮਚਾਰੀਆਂ ਦੀ ਬੰਦ ਕੀਤੀ ਏ.ਸੀ.ਪੀ. ਸਕੀਮ ਬਹਾਲ ਕਰਨ, ਕਰਮਚਾਰੀਆਂ ਨੂੰ ਪਰਖਕਾਲ ਸਮੇਂ ਵਿੱਚ ਪੂਰੀ ਤਨਖਾਹ ਦੇਣ, 200/-ਰੁਪਏ ਵਿਕਾਸ ਟੈਕਸ ਬੰਦ ਕਰਨ ਅਤੇ ਹੋਰ ਵਿਭਾਗੀ ਮੰਗਾਂ ਜਿਨ੍ਹਾਂ ਦੀ ਸਰਕਾਰ ਵੱਲੋਂ ਕਾਫੀ ਸਮੇਂ ਤੋਂ ਪੂਰਤੀ ਨਹੀ ਕੀਤੀ ਜਾ ਰਹੀ ਦੇ ਰੋਸ ਵਜੋਂ ਕਲਮਛੋੜ ਹੜਤਾਲ ਕੀਤੀ ਗਈ ਹੈ

ਉਨ੍ਹਾਂ ਦੱਸਿਆ ਕਿ ਸੂਬਾ ਬਾਡੀ ਦੇ ਚੱਲ ਰਹੇ ਐਕਸ਼ਨ ਵਿੱਚ ਕੀਤੇ ਆਦੇਸ਼ਾਂ ਮੁਤਾਬਿਕ ਜਿਲ੍ਹਾ ਜਲੰਧਰ ਦੇ ਵੱਖ-ਵੱਖ ਵਿਭਾਗਾਂ/ਦਫਤਰਾਂ ਜਿਸ ਵਿੱਚ ਡੀ.ਸੀ. ਦਫਤਰ, ਖੇਤੀਬਾੜੀ ਵਿਭਾਗ, ਡਿਪਟੀ ਕੰਟਰੋਲਰ ਵਿੱਤ ਤੇ ਲੇਖਾ, ਸਿਵਲ ਸਰਜਨ, ਕੋ-ਆਪਰੇਟਿਵ ਸੁਸਾਇਟੀ, ਜਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈ, ਜਿਲ੍ਹਾ ਟਾਊਨ ਪਲੈਨਰ, ਸਮਾਜਿਕ ਸੁਰੱਖਿਆ ਦਫ਼ਤਰ, ਜਲ ਸਪਲਾਈ ਅਤੇ ਸੈਨੀਟੇਸ਼ਨ, ਡਾਇਰੈਕਟਰ ਲੈਂਡ ਰਿਕਾਰਡ, ਪੁੱਡਾ ਦਫ਼ਤਰ, ਕਿਰਤ ਵਿਭਾਗ, ਖਜਾਨਾ ਵਿਭਾਗ, ਪੰਜਾਬ ਰੋਡਵੇਜ, ਜਲੰਧਰ-1 ਅਤੇ ਜਲੰਧਰ-2, ਇਰੀਗੇਸ਼ਨ ਵਿਭਾਗ, ਜਿਲ੍ਹਾ ਰੋਜਗਾਰ, ਦਫ਼ਤਰ ਮੈਡੀਕਲ ਸੁਪਰਡੈਂਟ, ਪੀ.ਡਬਲਯੂ.ਡੀ ਕੈਂਟ ਅਤੇ ਹੋਰ ਵਿਭਾਗਾਂ/ਦਫ਼ਤਰਾਂ ਦੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਡੀ.ਸੀ. ਦਫ਼ਤਰ ਤੋਂ ਰੋਸ ਮਾਰਚ ਕਰਕੇ ਸਰਕਾਰੀ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਝੂਠੇ ਵਾਅਦਿਆਂ/ਲਾਰਿਆਂ ਦੀ ਪੰਡ ਫੂਕੀ।

ਇਸ ਸਮੇਂ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦਿ ਕਲਾਸ ਫੋਰ ਯੂਨੀਅਨ 1680, 22-ਬੀ ਚੰਡੀਗੜ੍ਹ ਦੇ ਜਿਲ੍ਹਾ ਪ੍ਰਧਾਨ ਸੁਭਾਸ਼ ਮੱਟੂ, ਵੇਦ ਪ੍ਰਕਾਸ਼ ਸੀਨੀਅਰ ਮੀਤ ਪ੍ਰਧਾਨ, ਡਿੰਪਲ ਰਹੇਲਾ, ਜਨਰਲ ਸਕੱਤਰ, ਨਰੇਸ਼ ਕੁਮਾਰ ਕੌਲ ਪ੍ਰਧਾਨ, ਜਗਦੀਸ਼ ਚੰਦਰ ਸਲੂਜਾ ਜਨਰਲ ਸਕੱਤਰ, ਡੀ.ਸੀ. ਦਫ਼ਤਰ, ਹਰਪ੍ਰੀਤ ਸਿੰਘ, ਪਵਨ ਕੁਮਾਰ, ਜਸਵੰਤ ਸਿੰਘ, ਪਵਨ ਕੁਮਾਰ ਜਿਲਾ ਪ੍ਰਧਾਨ, ਸੰਜੀਵ ਜਨਰਲ ਸਕੱਤਰ, ਜਲ ਸਪਲਾਈ ਸੈਨੀਟੇਸ਼ਨ, ਹਰਮਨਪ੍ਰੀਤ ਸਿੰਘ, ਬਲਜੀਤ ਸਿੰਘ, ਰੋਜਗਾਰ ਦਫ਼ਤਰ, ਵਿਕਰਾਂਤ ਜਿਲ੍ਹਾ ਪ੍ਰਧਾਨ ਦਫ਼ਤਰ ਮੈਡੀਕਲ ਸੁਪਰਡੈਂਟ, ਸਿਵਲ ਹਸਪਤਾਲ, ਜਗਜੀਵਨ ਸਿੰਘ, ਗੁਰਇਕਬਾਲ ਸਿੰਘ, ਹਰਭਜਨ ਸਿੰਘ, ਰਨਜੀਤ ਰਾਵਤ, ਸੁਖਦੇਵ ਬਸਰਾ, ਮਾਨਵ ਭਨੋਟ, ਜਰਨੈਲ ਸਿੰਘ, ਅਮਰਜੀਤ ਸਿੰਘ ਪ੍ਰਧਾਨ, ਯੋਗਰਾਜ ਸਿੰਘ ਜਨਰਲ ਸਕੱਤਰ, ਸੁਰਜੀਤ ਸਿੰਘ ਅਤੇ ਹੋਰ ਆਗੂ ਸ਼ਾਮਲ ਹੋਏ।
–

