ਸਰਕਾਰ ਨੰਬਰਦਾਰਾਂ ਦੀਆਂ ਤਰੁੰਤ ਮੰਗਾਂ ਪੂਰੀਆਂ ਕਰੇ ਨਹੀਂ ਤਾਂ ਹੋਵੇਗਾ ਵਿਰੋਧ
ਜਲੰਧਰ : ਪੰਜਾਬ ਨੰਬਰਦਾਰ ਯੂਨੀਅਨ ਸਮਰਾ ਰਜਿ 643 ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਪ੍ਰੀਤ ਪੈਲਸ ਜੰਡਿਆਲਾ ਮੰਝਕੀ ਜਲੰਧਰ ਵਿਖੇ ਸੂਬਾ ਬਾਡੀ ਦੀ ਮੀਟਿੰਗ ਹੋਈ। ਜਿਸ ਵਿਚ ਸਮੂਹ ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਬਣਾਉਣ ਵਿੱਚ ਸੂਬੇ ਦੇ ਲੰਬੜਦਾਰਾਂ ਨੇ ਖੁੱਲ੍ਹ ਕੇ ਸਮਰਥਨ ਕੀਤਾ ਸੀ ਅਤੇ ਕੇਜਰੀਵਾਲ ਵਲੋਂ ਦੋ ਗਰੰਟੀਆਂ ਦਿੱਤੀਆਂ ਗਈਆਂ ਸਨ। ਜਿੰਨਾ ਵਿੱਚ ਲੰਬੜਦਾਰੀ ਜੱਦੀ ਪੁਸ਼ਤੀ ਅਤੇ ਮਾਣਭੱਤਾ ਦੁਗਣਾ ਕਰਨਾ।ਪਰ ਸਰਕਾਰ ਨੇ ਇੱਕ ਸਾਲ ਬੀਤ ਜਾਣ ਤੇ ਲੰਬੜਦਾਰਾਂ ਦੀ ਕੋਈ ਸਾਰ ਨਹੀਂ ਲਈ।
ਜਿਸ ਕਾਰਨ ਇਸ ਵੇਲੇ ਪੰਜਾਬ ਦੇ ਸਮੁੱਚੇ ਲੰਬੜਦਾਰਾਂ ਵਿੱਚ ਭਗਵੰਤ ਮਾਨ ਸਰਕਾਰ ਦੇ ਖਿਲਾਫ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕੀਤੀਆਂ ਮੀਟਿੰਗਾਂ ਵੀ ਬੇ ਸਿੱਟਾ ਰਹੀਆਂ ਹਨ ਅਤੇ ਹੁਣ ਅੱਗੇ ਲੋਕ ਸਭਾ ਅਤੇ ਸਰਪੰਚਾਂ ਪੰਚਾਂ ਦੀਆਂ ਚੋਣਾਂ ਆ ਰਹੀਆਂ ਹਨ ਜੇਕਰ ਹੁਣ ਵੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਆਪਣਾ ਵਾਅਦਾ ਪੂਰਾ ਨਾ ਕੀਤਾ ਤਾਂ ਪੂਰਨ ਤੌਰ ਤੇ ਨੰਬਰਦਾਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਨਗੇ।
ਇਸ ਮੌਕੇ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਮੰਗਾਂ ਲਾਗੂ ਕਰਵਾਉਣ ਲਈ 7 ਮਾਰਚ 2024 ਨੂੰ ਭਗਵੰਤ ਮਾਨ ਸਰਕਾਰ ਦੇ ਖਿਲਾਫ ਰੋਸ ਰੈਲੀ ਕੀਤੀ ਜਾਵੇਗੀ।ਅੱਜ ਦੀ ਮੀਟਿੰਗ ਵਿੱਚ ਸੁਰਜੀਤ ਸਿੰਘ ਨਨਹੇੜਾ ਸੂਬਾ ਕਾਰਜਕਾਰੀ ਪ੍ਰਧਾਨ, ਰਸ਼ਪਾਲ ਸਿੰਘ ਕੁਲਾਰ ਤਰਨ ਤਾਰਨ ਸੂਬਾ ਸਕੱਤਰ ਜਨਰਲ ਤੋਂ ਇਲਾਵਾ ਜਸਵੰਤ ਸਿੰਘ ਰੰਧਾਵਾ ਸੀਨੀਅਰ ਮੀਤ ਪ੍ਰਧਾਨ, ਹੁਸ਼ਿਆਰ ਸਿੰਘ ਝੰਡੇਰ ਸੀਨੀਅਰ ਸੀਨੀਅਰ ਮੀਤ ਪ੍ਰਧਾਨ,ਦਰਸ਼ਨ ਸਿੰਘ ਮਾਲਵਾ ਬਠਿੰਡਾ ਖਜਾਨਚੀ, ਹਰਪਾਲ ਸਿੰਘ ਪੰਨੂ ਜ਼ਿਲਾ ਪ੍ਰਧਾਨ ਅੰਮ੍ਰਿਤਸਰ,
ਹਰਕਮਲ ਸਿੰਘ ਮੁੰਧ ਪ੍ਰਧਾਨ ਜਲੰਧਰ ਦਿਹਾਤੀ, ਗੁਰਦੇਵ ਲਾਲ ਪ੍ਰਧਾਨ ਜਲੰਧਰ ਸ਼ਹਿਰੀ, ਜਸਵਿੰਦਰ ਸਿੰਘ ਰਾਣਾ ਬਠਿੰਡਾ ਮੀਤ ਪ੍ਰਧਾਨ, ਗੁਰਚਰਨ ਸਿੰਘ ਪ੍ਰਧਾਨ ਬਰਨਾਲਾ, ਕੁਲਦੀਪ ਸਿੰਘ ਬੇਲੇਵਾਲ ਪ੍ਰਧਾਨ ਸੰਗਰੂਰ, ਗੁਰਨਾਮ ਸਿੰਘ ਰੋਪੜ ਸੀਨੀਅਰ ਮੀਤ ਪ੍ਰਧਾਨ, ਬਲਰਾਮ ਸਿੰਘ ਮਾਨ ਪ੍ਰਧਾਨ ਕਪੂਰਥਲਾ, ਹਰਭਜਨ ਸਿੰਘ ਬੋਦੇਵਾਲ ਪ੍ਰਧਾਨ ਤਰਨ ਤਾਰਨ, ਵਰਿੰਦਰ ਕੁਮਾਰ ਚੌਧਰੀ ਪ੍ਰਧਾਨ ਰੋਪੜ, ਕੁਲਦੀਪ ਸਿੰਘ ਪ੍ਰਧਾਨ ਫਿਰੋਜ਼ਪੁਰ, ਹਰਵੰਤ ਸਿੰਘ ਪ੍ਰਧਾਨ ਨਵਾਂਸ਼ਹਿਰ,ਵਿਰਸਾ ਸਿੰਘ ਭੰਗਾਲਾ ਸੀਨੀਅਰ ਮੀਤ ਪ੍ਰਧਾਨ, ਸ਼ਿੰਗਾਰਾ ਸਿੰਘ ਲਾਖਨਾ ਮੀਤ ਪ੍ਰਧਾਨ, ਗੁਰਮੁੱਖ ਸਿੰਘ ਤੱਖਤੂਚੱਕ ਪ੍ਰਧਾਨ ਖਡੂਰ ਸਾਹਿਬ, ਕੁਲਵੰਤ ਸਿੰਘ ਮੱਖੀ ਤਹਿਸੀਲ ਪ੍ਰਧਾਨ ਪੱਟੀ, ਗੁਰਸ਼ਰਨ ਸਿੰਘ ਤਹਿਸੀਲ ਪ੍ਰਧਾਨ ਭਿੱਖੀਵਿੰਡ, ਨਰਿੰਦਰ ਸਿੰਘ ਗੁਜਰਪੁਰਾ, ਸੁਖਦੇਵ ਸਿੰਘ ਮੁੰਡਾ ਪਿੰਡ ਆਦਿ ਹਾਜ਼ਰ ਸਨ।