ਸ਼ਿਵ ਸੈਨਿਕਾਂ ਨੇ ਦੁੱਖੀ ਪਰਿਵਾਰ ਨਾਲ ਪ੍ਰਗਟਾਈ ਹਮਦਰਦੀ
ਕਪੂਰਥਲਾ 29 ਜੂਨ (ਗੌਰਵ ਮੜੀਆ) ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੀਨੀਅਰ ਆਗੂ ਤੇ ਸਬਰ ਸ਼ਹਿਰੀ ਪ੍ਰਧਾਨ ਧਰਮਿੰਦਰ ਕਾਕਾ ਦਾ ਲਾਡਲਾ ਸਪੁੱਤਰ ਹਰਮਨ ਬਹੁਤ ਹੀ ਛੋਟੀ ਉਮਰੇ ਸਾਨੂੰ ਸਾਰੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਛੋਟੀ ਉਮਰੇ ਹੀ ਮਿਹਨਤ,ਸਬਰ, ਦਿਆ,ਚੜ੍ਹਦੀ ਕਲਾ ਅਤੇ ਪੜ੍ਹਨ ਦੀ ਤਾਂਘ ਦੇ ਗੁਣ ਹਰਮਨ ਦੇ ਸੁਭਾਅ ਦਾ ਹਿੱਸਾ ਬਣੇ ਹੋਏ ਸਨ।ਮਿਹਨਤ ਤੇ ਪੜ੍ਹਾਈ ਨੂੰ ਹਰਮਨ ਨੇ ਪ੍ਰਮਾਤਮਾ ਦੀ ਬਹੁਤ ਵੱਡੀ ਦਾਤ ਸਮਝੀ ਹੋਈ ਸੀ,ਹਰ ਵੇਲੇ ਪ੍ਰਮਾਤਮਾ ਅੱਗੇ ਹੱਥ ਜੋੜ ਕੇ ਕਹਿੰਦਾ ਰਹਿੰਦਾ,ਰੱਬਾ ਤੇਰਾ ਧੰਨਵਾਦ,ਤੂੰ ਸਾਨੂੰ ਵੀ ਸਿਰ ਛੁਪਾਉਣ ਲਈ ਘਰ,ਪਰਿਵਾਰ ਅਤੇ ਲੋਕਾਂ ਦਾ ਪਿਆਰ ਬਖਸ਼ਿਆ ਹੈ,ਅਸੀਂ ਤਾਂ ਐਨੇ ਜੋਗੇ ਹੈ ਨਹੀਂ ਸੀ।
ਹਰਮਨ ਦੇ ਸਦੀਵੀ ਵਿਛੋੜਾ ਦੇ ਜਾਣ ਤੇ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਪ੍ਰਧਾਨ ਯੋਗਰਾਜ ਸ਼ਰਮਾ,ਸੂਬਾ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਬਿੱਲਾ,ਸੂਬਾ ਬੁਲਾਰੇ ਓਮਕਾਰ ਕਾਲੀਆ, ਸੂਬਾ ਜਰਨਲ ਸਕੱਤਰ ਗੁਰਦੀਪ ਸੈਣੀ ਫਗਵਾੜਾ, ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ,ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਪੰਡਿਤ,ਰਾਜਿੰਦਰ ਵਰਮਾ, ਬਲਬੀਰ ਡੀਸੀ, ਯੋਗੇਸ਼ ਸੋਨੀ,ਮੋਨੂੰ ਸਰਕੋਟਿਆਂ,ਗਗਨ ਜਲੋਟਾ,ਮਿੰਟੂ ਗੁਪਤਾ,ਇੰਦਰਪਾਲ ਮਨਚੰਦਾ,ਦੀਪਕ ਵਿਗ,ਕਰਨ ਜੰਗੀ,ਸੰਜੀਵ ਖੰਨਾ,ਸਚਿਨ ਬਹਿਲ, ਲਵਲੇਸ਼ ਢੀਂਗਰਾ,ਰਿੰਕੂ ਭੰਡਾਰੀ,ਗੁਰਸ਼ਾਨ ਸਿੰਘ,ਹੈਪੀ ਸਿੰਘ ਤੇ ਕਈ ਹੋਰ ਸ਼ਿਵ ਸੈਨਿਕਾਂ ਨੇ ਇਸ ਦੁੱਖ ਦੀ ਘੜੀ ਵਿੱਚ ਦੁੱਖੀ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਹਰਮਨ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸ਼੍ਰੀ ਰਾਮ ਨਾਥ ਸ਼ਿਵ ਮੰਦਿਰ ਨਜ਼ਦੀਕ ਸਿਟੀ ਹਾਲ ਕਪੁਰਥਲਾ ਵਿਖੇ ਮਿਤੀ 30 ਜੂਨ ਦਿਨ ਸੋਮਵਾਰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗੀ।

