ਕਰਤਾਰਪੁਰ (ਜਸਵੰਤ ਵਰਮਾ) ਬੀਤੇ ਦਿਨੀ ਬਰਨਾਲਾ ਵਿਖੇ ਸਫਾਈ ਸੇਵਕਾਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਾਠੀਆਂ ਮਾਰ ਕੇ, ਉਨਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰਨਾ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ, ਮੈਂ ਇਸ ਹੋਏ ਲਾਠੀ ਚਾਰ ਦੀ ਭਰਪੂਰ ਨਿੰਦਿਆ ਕਰਦਾ ਹਾਂ ਅਤੇ ਤਸ਼ੱਦਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕਰਦਾ ਹਾਂ ।
ਇਹ ਵਿਚਾਰ ਸੀਨੀਅਰ ਕਾਂਗਰਸੀ ਆਗੂ, ਸਿਟੀ ਕਾਂਗਰਸ ਕਰਤਾਰਪੁਰ ਦੇ ਪ੍ਰਧਾਨ ਗੋਪਾਲ ਸੂਦ ਨੇ ਪ੍ਰਗਟ ਕਰਦੇ ਹੋਏ ਕਿਹਾ ਉਹਨਾਂ ਕਿਹਾ ਆਪਣੇ ਹੱਕਾਂ ਲਈ ਲੜਨਾ ਅਤੇ ਆਪਣੇ ਹੱਕ ਮੰਗਣੇ ਹਰ ਦੇਸ਼ ਵਾਸੀ ਦਾ ਸੰਵਿਧਾਨਿਕ ਅਧਿਕਾਰ ਹੈ ਨੇ ਮੰਗ ਕੀਤੀ ਕਿ ਸਫਾਈ ਸੇਵਕਾਂ ਤੇ ਲਾਠੀ ਚਾਰਜ ਕਰਨ ਵਾਲੇ ਡੀਐਸਪੀ ਅਤੇ ਐਸਐਚਓ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ।
ਸੂਦ ਨੇ ਕਿਹਾ ਕਿ ਮੈਂ ਅਤੇ ਮੇਰੀ ਕਾਂਗਰਸ ਪਾਰਟੀ, ਪੂਰੇ ਵਾਲਮੀਕੀ ਸਮਾਜ ਅਤੇ ਸਫਾਈ ਸੇਵਕਾਂ ਦੇ ਨਾਲ ਹਰ ਵੇਲੇ ਖੜੀ ਹੈ, ਅੱਜ ਵੀ ਕਾਂਗਰਸ ਕਰਤਾਰਪੁਰ ਦੇ ਇੰਚਾਰਜ ਰਿਟਾਇਰਡ ਐਸਐਸਪੀ ਰਜਿੰਦਰ ਸਿੰਘ, ਦੀ ਅਗਵਾਈ ਵਿੱਚ ਸਫਾਈ ਸੇਵਕਾਂ ਵੱਲੋਂ ਬੁਲਾਈ ਹੜਤਾਲ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸ ਵਰਕਰ ਧਰਨੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ।

