ਕਪੂਰਥਲਾ, 11 ਅਗਸਤ (ਗੌਰਵ ਮੜੀਆ) ਸ਼ਹਿਰ ਵਿਚੋਂ ਕੂੜਾ ਇਕੱਠਾ ਕਰਕੇ ਸ਼ਾਲੀਮਾਰ ਬਾਗ ਵਿਚ ਸਨਾਤਨ ਧਰਮ ਸਭਾ ਦੇ ਪਿਛਲੇ ਪਾਸੇ ਸੁੱਟੇ ਜਾਣ ਕਾਰਨ ਸਨਾਤਨ ਧਰਮ ਸਭਾ ਦੇ ਪ੍ਰਧਾਨ ਕਮਲ ਮਲਹੋਤਰਾ ਨੇ ਨਗਰ ਨਿਗਮ ਪਾਸੋਂ ਇਸ ਨੂੰ ਹਟਾਏ ਜਾਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਅਤੇ ਸਨਾਤਨ ਧਰਮ ਸਭਾ ਅਤੇ ਹਿੰਦੂ ਕੰਨਿਆ ਕਾਲਜ ਵਿਚ ਗੰਦਗੀ ਬਦਬੂ ਫੈਲ ਰਹੀ ਹੈ, ਜਿਸ ਕਾਰਨ ਬਿਮਾਰੀ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ |
ਉਨ੍ਹਾਂ ਕਿਹਾ ਕਿ ਉਹ ਪਿਛਲੇ ਦਿਨੀਂ ਆਪਣੀ ਮੰਗ ਲੈ ਕੇ ਨਗਰ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ ਨੂੰ ਮਿਲੇ ਸਨ | ਉਨ੍ਹਾਂ ਨੇ ਵਿਸ਼ਵਾਸ਼ ਦਿਵਾਇਆ ਸੀ ਕਿ ਕੂੜਾ ਜਲਦੀ ਹੀ ਇੱਥੋਂ ਚੁੱਕ ਲਿਆ ਜਾਵੇਗਾ, ਪਰ ਅਜੇ ਤੱਕ ਕੂੜਾ ਚੁੱਕਣ ਦੀ ਬਜਾਏ ਹੋਰ ਢੇਰ ਲੱਗ ਗਿਆ ਹੈ | ਇਸ ਮੌਕੇ ਵਿਜੇ ਖੋਸਲਾ ਜਨਰਲ ਸਕੱਤਰ ਸਨਾਤਨ ਧਰਮ ਸਭਾ, ਸਾਬਕਾ ਕੌਂਸਲਰ ਚੇਤਨ ਸੂਰੀ, ਰਜੇਸ਼ ਪਾਸੀ ਸਾਬਕਾ ਪ੍ਰਧਾਨ ਬੀਜੇਪੀ, ਰਵਿੰਦਰ ਸਿੰਘ ਪ੍ਰਧਾਨ ਕਿਸਾਨ ਮੋਰਚਾ, ਨਰੇਸ਼ ਬਹਿਲ ਤੇ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |

