ਕਾਂਗਰਸ ਨੇ ਕਪੂਰਥਲਾ ਨਗਰ ਕੌਂਸਲ ਨੂੰ ਨਗਰ ਨਿਗਮ ਬਣਾ ਕੇ ਲੋਕਾਂ ਨਾਲ ਕੀਤੀ ਬੇਇਨਸਾਫੀ
ਸ਼ਹਿਰ ਦੀ ਭਲਾਈ ਨੂੰ ਮੁੱਖ ਰੱਖਦਿਆਂ ਸਮੂਹ ਕੌਂਸਲਰ ਅਸਤੀਫੇ ਦੇ ਕੇ ਨਗਰ ਕੌਂਸਲ ਦੀ ਮੁੜ ਸਥਾਪਨਾ ਦੀ ਕਰਨ ਮੰਗ ।
ਕਪੂਰਥਲਾ ~ ਗੌਰਵ ਮੜੀਆ ) ‘ਆਪ’ ਆਗੂ ਪਰਵਿੰਦਰ ਸਿੰਘ ਢੋਟ ਨੇ ਆਪਣੇ ਸਾਥੀਆਂ ਕੰਵਰ ਇਕਬਾਲ, ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਕੁਲਵਿੰਦਰ ਸਿੰਘ ਚਾਹਲ, ਸੀਨੀਅਰ ਆਗੂ, ਡਾ: ਗੁਰਬੇਜ ਸਿੰਘ ਔਲਖ, ਵਿਕਾਸ ਮੋਮੀ ਸਮੇਤ ਪ੍ਰੈੱਸ ਕਾਨਫਰੰਸ ਕੀਤੀ, ਜਿਸ ‘ਚ ਉਨ੍ਹਾਂ ਮੁੱਖ ਤੌਰ ‘ਤੇ ਨਗਰ ਨਿਗਮ ਦੇ ਕਾਂਗਰਸੀ ਕੌਂਸਲਰਾਂ ਵਲੋ ਬੀਤੇ ਦਿਨੀ ਨਗਰ ਨਿਗਮ ਵਿਚ ਕੀਤੇ ਪ੍ਰਦਰਸ਼ਨ ਨੂੰ ਨਾਜਾਇਜ਼ ਦਸਿਆ ਉਹਨਾ ਕਿਹਾ ਕਿ ਪਹਿਲਾਂ ਜਿਹਨਾਂ ਕੌਂਸਲਰਾਂ ਨੇ ਮੇਅਰ ਦੀ ਅਗਵਾਈ ਹੇਠ ਇਹ ਰੋਸ ਪ੍ਰਦਰਸ਼ਨ ਕੀਤਾ ਸੀ,
ਉਨ੍ਹਾਂ ਨੂੰ ਸਮਝਣਾ ਪਵੇਗਾ ਕਿ ਕੌਂਸਲਰ ਅਤੇ ਮੇਅਰ ਨੂੰ ਨਿਗਮ ਵਿੱਚ ਸਫਾਈ ਰੈਲੀ ਵਿੱਚ ਜੇਕਰ ਨਹੀਂ ਬੁਲਾਇਆ ਗਿਆ ਤਾਂ ਵੀ ਉਹਨਾ ਦਾ ਇਹ ਸਭ ਤੋਂ ਪਹਿਲਾਂ ਨੈਤਿਕ ਫਰਜ਼ ਹੈ ਕੀ ਉਹ ਸ਼ਹਿਰ ਦੀ ਸਫਾਈ ਬਰਕਰਾਰ ਰੱਖਣ ਲਈ ਵਚਨਬੱਧ ਹਨ ਅਤੇ ਇੱਕ ਵਾਰ ਇਹ ਮੰਨ ਲਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਸੱਦਾ ਪੱਤਰ ਨਹੀਂ ਮਿਲਿਆ ਅਤੇ ਉਹ ਵਿਰੋਧ ਵਿੱਚ ਬੈਠ ਗਏ, ਜਿਸਦਾ ਸਿੱਧਾ ਮਤਲਬ ਹੈ ਕਿ ਸਫਾਈ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਆਪਣਾ ਫੋਟੋ ਸੈਸ਼ਨ ਕਰਨ ਦੀ ਲੋੜ ਹੈ।ਇਸ ਤੋਂ ਇਲਾਵਾ ਢੋਟ ਨੇ ਕਿਹਾ ਕਿ ਪਹਿਲਾਂ ਇਨ੍ਹਾਂ ਦੇ ਰਾਜਨੀਤਕ ਆਕਾ ਅਤੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਇਸ਼ਾਰੇ ਤੇ ਨਗਰ ਕੌਂਸਲ ਕਪੂਰਥਲਾ ਨੂੰ ਨਗਰ ਨਿਗਮ ਬਣਾਇਆ ਗਿਆ ਕਿਉਂਕਿ ਉਹ ਲੰਬਾ ਸਮਾਂ ਹਲਕਾ ਵਿਧਾਇਕ ਰਹੇ ਹਨ
ਅਤੇ ਇੰਨਾ ਲੰਮਾ ਸਮਾਂ ਨਗਰ ਕੌਂਸਲ ’ਤੇ ਰਾਜ ਕਰਨ ਦੇ ਬਾਵਜੂਦ ਉਨ੍ਹਾਂ ਕੋਲ ਕਪੂਰਥਲਾ ਸ਼ਹਿਰ ਦੇ ਵਿਕਾਸ ਲਈ ਕੋਈ ਵਿਸ਼ੇਸ਼ ਪ੍ਰਾਪਤੀ ਨਹੀਂ ਹੈ, ਜਿਸ ਦੇ ਚਲਦਿਆਂ ਫਿਰ ਉਨ੍ਹਾਂ ਨੇ ਜਲਦਬਾਜ਼ੀ ਵਿੱਚ ਨਗਰ ਕੌਂਸਲ ਨੂੰ ਨਗਰ ਨਿਗਮ ਵਿੱਚ ਤਬਦੀਲ ਕਰਵਾ ਦਿੱਤਾ, ਜੋ ਕਿ ਹੁਣ ਕਪੂਰਥਲਾ ਦੇ ਲੋਕਾਂ ਲਈ ਮੁਸੀਬਤ ਬਣ ਗਿਆ ਹੈ ਅਤੇ ਲੋਕਾਂ ਨੂੰ ਭਾਰੀ ਟੈਕਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਹ ਕੌਂਸਲਰ ਜੋ ਲੰਬੇ ਸਮੇ ਤੋ ਕੌਂਸਲਰ ਚੁਣੇ ਗਏ ਹਨ, ਉਹ ਸਿਰਫ਼ ਨਗਰ ਨਿਗਮ ਤੋ ਤਨਖਾਹ ਹੀ ਨਹੀਂ ਲੈ ਰਹੇ ਇਸ ਦੇ ਨਾਲ ਹੀ ਨਗਰ ਨਿਗਮ ਦੀ ਹਾਊਸ ਮੀਟਿੰਗ ਦੌਰਾਨ ਕਪੂਰਥਲਾ ਵਿੱਚ ਮਨਮਰਜੀ ਨਾਲ ਮਤੇ ਵੀ ਪਾਸ ਕਰ ਰਹੇ ਹਨ ਜਿਸ ਵਿਚ ਮੁੱਖ ਤੌਰ ਤੇ ਆਵਾਰਾ ਕੁੱਤਿਆਂ ਨੂੰ ਘੱਟ ਕਰਨ ਲਈ 40 ਲੱਖ ਰੁਪਏ ਅਤੇ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਸ਼ਹਿਰ ਦੀਆ ਗਊਸ਼ਾਲਾ ਨੂੰ ਛੱਡ ਕਿਸੇ ਹੋਰ ਸ਼ਹਿਰ ਦੀ ਗਊਸ਼ਾਲਾ ਨੂੰ ਕਰੋੜਾਂ ਰੁਪਿਆ ਦਾ ਬਜਟ ਰੱਖਣਾ ਸਮੇਤ ਆਪਣੀ ਮਰਜ਼ੀ ਅਨੁਸਾਰ ਬੇਕਾਰ ਤਜਵੀਜ਼ਾਂ ਨੂੰ ਪਾਸ ਕਰ ਰਹੇ ਹਨ!
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦੇ ਸਮੇਂ ਸ਼ਹਿਰ ਵਿੱਚ ਪਾਣੀ ਦੇ ਨਵੇਂ ਪੰਪ ਲਗਾਉਣ ਦਾ ਕੰਮ ਬਹੁਤ ਜਲਦਬਾਜੀ ਵਿੱਚ ਕਰਵਾਇਆ ਗਿਆ ਅਤੇ ਆਪਣੇ ਚਹੇਤਿਆਂ ਨੂੰ ਟੈਂਡਰ ਅਲਾਟ ਕਰਕੇ ਕੰਮ ਕਰਵਾਇਆ ਗਿਆ ਅਤੇ ਇਹ ਸੋਚਿਆ ਵੀ ਨਹੀਂ ਗਿਆ ਕਿ ਸਾਰਾ . ਪੰਪਾਂ ਦਾ ਕੰਮ ਇੱਕ ਹੀ ਟੈਂਡਰ ਵਿੱਚ ਕਰਵਾਇਆ ਜਾਵੇ ਜਿਸ ਕਾਰਨ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਵੀ ਲੋਕ ਇਸ ਸਹੂਲਤ ਤੋਂ ਵਾਂਝੇ ਹਨ।ਪਰਵਿੰਦਰ ਢੋਟ ਨੇ ਇਹ ਵੀ ਦੋਸ਼ ਲਾਇਆ ਕਿ ਹੁਣ ਨਿਗਮ ਦੇ ਕੁਝ ਵਿਚੋਲਿਆਂ ਨੇ ਨਿਗਮ ਅਧਿਕਾਰੀਆਂ ਨਾਲ ਮਿਲ ਕੇ ਕਈ ਜ਼ਮੀਨਾਂ ਅਤੇ ਵਪਾਰਕ ਅਦਾਰਿਆਂ ਨੂੰ ਜਿਹਨਾ ਨੂੰ ਨੋਟਿਸ ਦਿੱਤੇ ਗਏ ਸੀ ਪਰ ਬਾਅਦ ਵਿੱਚ ਉਨ੍ਹਾਂ ਵੱਲੋਂ ਕਥਿਤ ਤੌਰ ‘ਤੇ ਕੀਤੀ ਜਾ ਰਹੀ ਸੈਟਿੰਗ ਰਾਹੀਂ ਕਲੀਨ ਚਿਟ ਦਿੱਤੀ ਗਈ ਜਿਸ ਲਈ ਉਨ੍ਹਾਂ ਵਲੋ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ ਅਤੇ ਨਿਗਮ ਦੀ ਹਰ ਸ਼ਾਖਾ ਦਾ ਪਿਛਲੇ ਤਿੰਨ ਸਾਲਾਂ ਦਾ ਰਿਕਾਰਡ ਦੀ ਵੀ ਵਿਜੀਲੈਂਸ ਜਾਂਚ ਜਲਦੀ ਕਰਵਾਉਣ ਲਈ ਮੁੱਖ ਮੰਤਰੀ ਨੂੰ ਪੱਤਰ ਲਿਖਣਗੇ
ਜਿਸ ਨਾਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।ਅੰਤ ਵਿੱਚ ਪਰਵਿੰਦਰ ਸਿੰਘ ਢੋਟ ਨੇ ਰੋਸ ਪ੍ਰਦਰਸ਼ਨ ਕਰ ਰਹੇ ਸਮੂਹ ਕੌਂਸਲਰਾਂ ਨੂੰ ਸਲਾਹ ਦਿੱਤੀ ਕਿ ਉਹ ਕਪੂਰਥਲਾ ਨੂੰ ਮੁੜ ਨਗਰ ਕੌਂਸਿਲ ਬਣਾਉਣ ਲਈ ਮੁਹਿੰਮ ਸ਼ੁਰੂ ਕਰਨ ਅਤੇ ਕਪੂਰਥਲਾ ਸ਼ਹਿਰ ਦੀ ਭਲਾਈ ਨੂੰ ਮੁੱਖ ਰੱਖਦਿਆਂ ਹੋਇਆਂ ਨਗਰ ਨਿਗਮ ਤੋ ਆਪਣੇ ਅਸਤੀਫ਼ਿਆਂ ਦੇਕੇ ਇਸ ਮੰਗ ਨੂੰ ਜੋਰਦਾਰ ਢੰਗ ਨਾਲ ਚਕਣ ਅਤੇ ਫਿਰ ਦੇਖਣ ਕਿ ਜਨਤਾ ਉਨ੍ਹਾਂ ਨੂੰ ਕਿੰਨਾ ਪਿਆਰ ਕਰਦੀ ਹੈ ਅਤੇ ਸ਼ਹਿਰ ਦੀ ਭਲਾਈ ਨੂੰ ਸਮਝਦੇ ਹੋਏ ਉਹ ਵੀ ਪਾਰਟੀ ਲਾਈਨ ਤੋ ਉਪਰ ਉਠ ਕੇ ਇਸ ਦਾ ਸਮਰਥਨ ਕਰਨ ਲਈ ਤਿਆਰ ਹਨ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਇਸ ਮੰਗ ਨੂੰ ਪੂਰਾ ਕਰਨ ਲਈ ਮੁੱਖ ਮੰਤਰੀ ਤੱਕ ਪਹੁੰਚ ਕਰਨ ਲਈ ਹਮੇਸ਼ਾ ਤਿਆਰ ਹਨ

