ਕਪੂਰਥਲਾ ( ਗੌਰਵ ਮੜੀਆ ) ਦ ਓਪਨ ਡੋਰ ਵੈਲਫੇਅਰ ਸੋਸਾਇਟੀ ਖੋਜੇਵਾਲਾ ਕਪੂਰਥਲਾ ਵੱਲੋਂ ਮੁੱਖ ਪਾਸਟਰ ਹਰਪ੍ਰੀਤ ਸਿੰਘ ਦਿਓਲ ਦੀ ਅਗਵਾਈ ਵਿੱਚ ਹੜ ਪੀੜਤ ਪਰਿਵਾਰਾਂ ਦੀ ਮਦਦ ਲਈ ਜੋ ਸੇਵਾ ਦਾ ਕੰਮ ਆਰੰਭ ਕੀਤਾ ਗਿਆ ਉਸ ਲਈ ਬਿਨਾਂ ਭਿੰਨ ਭੇਦ ਸੋਸਾਇਟੀ ਵੱਲੋਂ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ

ਇਸ ਸੰਕਟ ਦੀ ਘੜੀ ਵਿੱਚ ਆਪਣੇ ਪੰਜਾਬ ਨਾਲ ਖੜੇ ਹੋਣ ਦਾ ਸਬੂਤ ਹੈ ਪੰਜਾਬ ਵਿੱਚ ਹੜਾਂ ਦੀ ਮਾਰ ਝੱਲ ਰਹੇ ਪਰਿਵਾਰਾਂ ਹੜਾਂ ਨਾਲ ਮਰਨ ਵਾਲੇ ਵਿਅਕਤੀਆਂ ਵਲੋਂ ਦੁਖੀ ਹਿਰਦੇ ਨਾਲ ਆਪਣੇ ਘਰਾਂ ਨੂੰ ਛੱਡ ਕੇ ਆਏ ਪਰਿਵਾਰਾਂ ਲਈ ਦ ਓਪਨ ਡੋਰ ਚਰਚ ਖੋਜੇਵਾਲ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਸਮੂਹ ਮਾਨਵਤਾ ਦੇ ਭਲੇ ਲਈ ਪਾਸਟਰ ਦਿਓਲ ਵੱਲੋਂ ਅਪੀਲ ਵੀ ਕੀਤੀ ਗਈ

ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਕੱਤਰ ਹੋਏ ਇਸ ਮੌਕੇ ਖਾਣ ਵਾਲਾ ਸੁੱਕਾ ਰਾਸ਼ਣ, ਪੱਕਿਆ ਹੋਇਆ ਭੋਜਨ, ਪੀਣ ਵਾਲਾ ਪਾਣੀ, ਤਰਪਾਲਾਂ, ਮੁਢਲਿਆਂ ਦਵਾਈਆਂ ਦੇ ਨਾਲ ਹੜ ਪੀੜਤਾਂ ਦੀ ਮਦਦ ਕੀਤੀ ਗਈ ਜਿਕਰਯੋਗ ਹੈ ਕਿ ਖ਼ੋਜੇਵਾਲਾ ਚਰਚ ਤੋਂ ਰੋਜਾਨਾ ਸੈਂਕੜੇ ਸੇਵਾਦਾਰ ਪਰਮੇਸ਼ਵਰ ਦਾ ਹੁਕਮ ਮੰਨ ਕੇ ਹੜ੍ਹ ਪੀੜਿਤਾਂ ਦੀ ਸੇਵਾ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਤਨਦੇਹੀ ਨਾਲ ਸੇਵਾ ਕੀਤੀ ਜਾ ਰਹੀ ਹੈ ਜੋ ਕਿ ਕਾਬਿਲ ਏ ਤਾਰੀਫ ਹੈ


