ਕਪੂਰਥਲਾ (ਗੌਰਵ ਮੜੀਆ ) ਅੱਜ ਵੀ ਹਰ ਐਤਵਾਰ ਦੀ ਤਰ੍ਹਾਂ ਦ ਓਪਨ ਡੋਰ ਚਰਚ ਖੋਜੇਵਾਲ ਵਿੱਚ ਇੱਕ ਬਹੁਤ ਹੀ ਵਿਸ਼ਾਲ ਪ੍ਰਾਰਥਨਾ ਸਭਾ ਹੋਈ। ਜਿਸ ਵਿੱਚ ਬਹੁਤ ਹੀ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਅੱਜ ਦੀ ਪ੍ਰਾਰਥਨਾ ਸਭਾ ਇੱਕ ਵਿਸ਼ੇਸ਼ ਵਿਸ਼ੇ ਦੁੱਖਾਂ ਤੋਂ ਛੁਟਕਾਰੇ ਦਾ ਦਿਨ ਦੇ ਤਹਿਤ ਹੋਈ। ਪ੍ਰਾਰਥਨਾ ਸਭਾ ਦੇ ਆਰੰਭ ਵਿੱਚ ਦ ਓਪਨ ਡੋਰ ਚਰਚ ਖੋਜੇਵਾਲ ਦੀ ਵਰਸ਼ਿਪ ਟੀਮ ਨੇ ਪ੍ਰਭੂ ਜੀ ਦੇ ਪਿਆਰ ਨਾਲ ਭਰੇ ਗੀਤ ਭਜਨ ਗਾ ਕੇ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਅੱਜ ਦੀ ਪ੍ਰਾਰਥਨਾ ਸਭਾ ਵਿੱਚ ਬਹੁਤ ਹੀ ਭਾਰੀ ਗਿਣਤੀ ਵਿੱਚ ਜੋ ਸਰੀਰਕ ਤੌਰ ਤੇ ਬਿਮਾਰ ਸਨ ਜਾਂ ਹੋਰ ਕਈ ਤਰਹਾਂ ਦੇ ਦੁੱਖਾਂ ਦਾ ਸ਼ਿਕਾਰ ਸਨ। ਉਹਨਾਂ ਲੋਕਾਂ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ਅਤੇ ਜਿਨਾਂ ਵੀ ਲੋਕਾਂ ਨੇ ਪਰਮੇਸ਼ਵਰ ਜੀ ਉੱਪਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਵਿਸ਼ਵਾਸ ਕੀਤਾ ਉਹਨਾਂ ਨੇ ਪ੍ਰਤੱਖ ਰੂਪ ਵਿੱਚ ਆਪਣੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾ ਕੇ ਅਨੰਦਿਤ ਜੀਵਨ ਪ੍ਰਾਪਤ ਕੀਤਾ।
ਅੱਜ ਪ੍ਰਾਰਥਨਾ ਸਭਾ ਵਿੱਚ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਸੰਗਤਾਂ ਨਾਲ ਪਵਿੱਤਰ ਬਾਈਬਲ ਵਿੱਚੋਂ ਪ੍ਰਵਚਨਾਂ ਦੀ ਸਾਂਝ ਪਾਉਂਦਿਆਂ ਹੋਇਆਂ ਕਿਹਾ ਕਿ ਬਹੁਤ ਵਾਰ ਇਨਸਾਨ ਆਪਣੇ ਦੁੱਖਾਂ ਦਾ ਕਾਰਨ ਖੁਦ ਹੁੰਦਾ ਹੈ ਕਿਉਂਕਿ ਇਨਸਾਨ ਅਕਸਰ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਾ, ਚੁਗਲੀ, ਅਤੇ ਕਈ ਤਰ੍ਹਾਂ ਦੇ ਫਰੇਬੀ ਜਾਲ ਵਿੱਚ ਫਸਿਆ ਰਹਿੰਦਾ ਹੈ ਅਤੇ ਪਰਮੇਸ਼ਵਰ ਜੀ ਨੂੰ ਵਿਸਾਰ ਕੇ ਖੁਦ ਨੂੰ ਹੀ ਵੱਡਾ ਅਤੇ ਸਿਆਣਾ ਸਮਝਦਾ ਹੈ। ਅਤੇ ਅੰਤ ਇਹਨਾਂ ਸਾਰੀਆਂ ਗਲਤੀਆਂ ਦਾ ਫਲ ਸਿਰਫ ਦੁਖ ਹੀ ਹੁੰਦੇ ਹਨ। ਪਾਸਟਰ ਹਰਪ੍ਰੀਤ ਦਿਓਲ ਜੀ ਨੇ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਦਾ ਨਾਮ ਲੈ ਕੇ ਇਹਨਾਂ ਬਿਮਾਰੀਆਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਝਿੜਕਿਆ ਤਾਂ ਉਸੇ ਵਕਤ ਬਹੁਤ ਸਾਰੇ ਲੋਕਾਂ ਨੇ ਸਰੀਰਕ ਬਿਮਾਰੀਆਂ ਤੂੰ ਨਿਜਾਤ ਪਾਈ।
ਅੱਜ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਕਿਹਾ ਕਿ ਪਰਮੇਸ਼ਵਰ ਜੀ ਦੇ ਵਾਂਗ ਹੀ ਸ਼ੈਤਾਨ ਦੀ ਨਜ਼ਰ ਵੀ ਤੁਹਾਡੇ ਉੱਪਰ ਬਣੀ ਰਹਿੰਦੀ ਹੈ ਅਤੇ ਜਦੋਂ ਤੁਸੀਂ ਥੋੜਾ ਜਿੰਨਾ ਵੀ ਆਪਣੀ ਪ੍ਰਾਰਥਨਾ ਤੋਂ ਅਵੇਸਲੇ ਹੁੰਦੇ ਹੋ ਜਾਂ ਲਾਪਰਵਾਹੀ ਕਰਦੇ ਹੋ ਜਾਂ ਤੁਹਾਡੇ ਵਿਸ਼ਵਾਸ ਵਿੱਚ ਕੋਈ ਕਮੀ ਘਾਟ ਆਉਂਦੀ ਹੈ ਤਾਂ ਉਸੇ ਵਕਤ ਸ਼ੈਤਾਨ ਤੁਹਾਡੇ ਉੱਪਰ ਅਟੈਕ ਕਰਦਾ ਹੈ ਜੋ ਤੁਹਾਡੇ ਲਈ ਬਾਲੇ ਦੁੱਖਾਂ ਦਾ ਕਾਰਨ ਬਣਦਾ ਹੈ। ਇਸ ਲਈ ਤੁਹਾਨੂੰ ਹਮੇਸ਼ਾ ਆਪਣੇ ਵਿਸ਼ਵਾਸ ਵਿੱਚ ਮਜਬੂਤ ਬਣੇ ਰਹਿਣਾ ਚਾਹੀਦਾ ਹੈ ਅਤੇ ਤੁਹਾਡਾ ਆਤਮਕ ਪੱਧਰ ਹਮੇਸ਼ਾ ਉੱਚਾ ਹੋਣਾ ਚਾਹੀਦਾ ਹੈ।ਹਮੇਸ਼ਾ ਪਵਿੱਤਰ ਆਤਮਾ ਜੀ ਕੋਲੋਂ ਆਪਣੀ ਅਗਵਾਈ ਮੰਗੋ ਅਤੇ ਆਪਣੇ ਚੁਣੇ ਹੋਏ ਪਵਿੱਤਰ ਭਵਨ ਨਾਲ ਰੂਟੀਨ ਵਿੱਚ ਜੁੜੇ ਰਹੋ ਭਟਕੋ ਨਾ। ਕਿਉਂਕਿ ਪਵਿੱਤਰ ਭਵਨ ਵੀ ਪਰਮੇਸ਼ਰ ਜੀ ਨੇ ਹੀ ਚੁਣ ਕੇ ਤੁਹਾਨੂੰ ਦਿੱਤੇ ਹਨ। ਅਤੇ ਆਪਣੇ ਚਰਚ ਵਿੱਚੋਂ ਕਦੇ ਵੀ ਪ੍ਰਭੂ ਭੋਜ ਦੀ ਰਸਮ ਨੂੰ ਮਿਸ ਨਾ ਕਰੋ।
ਪ੍ਰਾਰਥਨਾ ਸਭਾ ਦੇ ਅਖੀਰ ਵਿੱਚ ਪਾਸਟਰ ਦਿਉਲ ਜੀ ਨੇ ਉਹਨਾਂ ਸਾਰੇ ਲੋਕਾਂ ਲਈ ਜੋ ਦੁੱਖਾਂ ਬਿਮਾਰੀਆਂ ਪਰੇਸ਼ਾਨੀਆਂ ਅਤੇ ਪਾਪਾਂ ਦੇ ਭਾਰ ਹੇਠ ਦੱਬੇ ਹੋਏ ਸੀ ਲਈ ਅਤੇ ਸਰਬੱਤ ਦੇ ਭਲੇ ਲਈ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ ਪਰਮੇਸ਼ਵਰ ਜੀ ਕੋਲ ਪ੍ਰਾਰਥਨਾ ਕੀਤੀ ਅਤੇ ਨਾਲ ਹੀ ਅਪੀਲ ਕਰਦਿਆਂ ਹੋਇਆਂ ਪਾਸਟਰ ਦਿਓਲ ਜੀ ਨੇ ਸਾਰੀਆਂ ਸੰਗਤਾਂ ਨੂੰ ਦੱਸਿਆ ਕਿ ਆਉਣ ਵਾਲੇ ਛੇ ਨਵੰਬਰ ਨੂੰ ਇੱਕ ਬਹੁਤ ਹੀ ਭਾਰੀ ਕ੍ਰਿਸਮਿਸ ਮਸੀਹੀ ਮੇਲੇ ਦੇ ਰੂਪ ਵਿੱਚ ਦ ਓਪਨ ਡੋਰ ਚਰਚ ਖੋਜੇਵਾਲ ਦੀ ਧਰਤੀ ਤੇ ਮਨਾਇਆ ਜਾਵੇਗਾ। ਜਿਸ ਵਿੱਚ ਸਾਰੇ ਭਾਰਤ ਵਿੱਚੋਂ ਪੈਂਤੇਕਾਸਟਰ ਕ੍ਰਿਸਚਨ ਪ੍ਰਬੰਧਕ ਕਮੇਟੀ ਨਾਲ ਜੁੜੇ ਸਮੂਹ ਚਰਚ ਹਿੱਸਾ ਲੈਣਗੇ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਪਹੁੰਚਣਗੀਆਂ। ਅੱਜ ਆਈਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਸਭ ਵੀ ਆਪਣੇ ਸਾਰੇ ਭੈਣ ਭਰਾਵਾਂ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਉਸ ਦਿਨ 6 ਨਵੰਬਰ 2024 ਨੂੰ ਆਪਣੇ ਚਰਚ ਦ ਓਪਨ ਡੋਰ ਚਰਚ ਨਹੀਂ ਖੋਜੇਵਾਲਾ ਵਿੱਚ ਪਹੁੰਚੋ ਤਾਂ ਕਿ ਆਪਾਂ ਪ੍ਰਭੂ ਯਿਸੂ ਮਸੀਹ ਜੀ ਦਾ ਆਗਮਨ ਪੁਰਬ ਪੂਰੀ ਧੂਮਧਾਮ ਪਿਆਰ ਸਤਿਕਾਰ ਨਾਲ ਮਨਾ ਸਕੀਏ। ਇਸ ਦੇ ਨਾਲ ਹੀ ਪਾਸਟਰ ਦਿਓਲ ਜੀ ਨੇ ਪ੍ਰਾਰਥਨਾ ਸਭਾ ਦੀ ਸਮਾਪਤੀ ਲਈ ਪ੍ਰਾਰਥਨਾ ਕੀਤੀ।