ਕਰਤਾਰਪੁਰ 19 ਸਤੰਬਰ ( ਜਸਵੰਤ ਵਰਮਾ) ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਦੇ ਐਨ.ਐਸ.ਐਸ ਯੂਨਿਟ ਵੱਲੋਂਪ ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਦੀ ਅਗਵਾਈ ਵਿੱਚ ‘ਰਾਸ਼ਟਰੀ ਅਯੁਰਵੈਦਿਕ ਦਿਵਸ” ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਪ੍ਰੈਟੀ ਸੋਢੀ ਤੇ ਮੁੱਖ ਵਕਤਾ ਵਜੋਂ ਡਾ. ਨੀਰਜ ਆਨੰਦ (ਸਪੈਸ਼ਲਿਸਟ ਅਯੁਰਵੈਦਿਕ ਅਫਸਰ ਸਿਵਲ ਹਸਪਤਾਲ ਕਰਤਾਰਪੁਰ ) ਤੇ ਡਾ. ਅਮਿਤ (ਫਾਰਮਸਿਸਟ )ਨੇ ਸ਼ਿਰਕਤ ਕੀਤੀ। ਕਾਲਜ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸੈਮੀਨਾਰ ਦੀ ਸ਼ੁਰੂਆਤ ਐਨ. ਐਸ. ਐਸ ਦੇ ਪ੍ਰੋਗਰਾਮ ਅਫ਼ਸਰ ਡਾ. ਗੁਲਜ਼ਾਰ ਸਿੰਘ ਨੇ ਆਏ ਹੋਏ ਮਹਿਮਾਨਾਂ ਦੇ ਸੁਆਗਤ ਨਾਲ ਕੀਤੀ। ਡਾ. ਨੀਰਜ ਆਨੰਦ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਕਰਕੇ ਦੱਸਿਆ ਕਿ ਨਬਜ਼ ਦੇਖ ਕੇ ਹੀ ਮਨੱਖ ਦੇ ਸਰੀਰ ਵਿਚਲੀ ਸਮੱਸਿਆ ਨੂੰ ਜਾਣਿਆ ਜਾ ਸਕਦਾ ਹੈ।
ਉਹਨਾਂ ਦੱਸਿਆ ਕਿ ਅਯੁਰਵੈਦਿਕ ਦਿਵਸ ਹਿੰਦੂ ਮਹਾਰਿਸ਼ੀ ਧਨੰਤਰੀ ਦੇ ਜਨਮ ਦਿਨ 23 ਸਤੰਬਰ ਨੂੰ ਮਨਾਇਆ ਜਾਦਾਂ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਸਰੀਰਕ ਸਮੱਸਿਆ ਦਾ ਇਲਾਜ ਜੜੀ- ਬੂਟੀਆਂ ਰਾਹੀ ਕੀਤਾ ਜਾ ਸਕਦਾ ਹੈ।ਪ੍ਰਿੰਸੀਪਲ ਡਾ. ਪ੍ਰੈਟੀ ਸੋਢੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਯੁਰਵੇੈਦਿਕ ਪੱਧਤੀ ਦੇਸ਼ ਦੀ ਆਪਣੀ ਪੱਧਤੀ ਹੈ। ਅੰਗਰੇਜੀ ਦਵਾਈਆਂ ਦੀ ਥਾਂ ਜੜੀ ਬੂਟੀਆਂ ਰਾਹੀ ਕੀਤਾ ਉਪਚਾਰ ਸਿਹਤ ਨੂੰ ਲੰਮੇ ਸਮੇਂ ਤੱਕ ਨਰੋਆ ਰੱਖਦਾ ਹੈ।ਕਾਲਜ ਪ੍ਰਧਾਨ ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਹਰੀ ਪਾਲ ਜੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਸੈਮੀਨਾਰਾਂ ਤੋਂ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਤੰਦਰੁਸਤ ਜੀਵਣ ਜੀਆ ਜਾ ਸਕੇ। ਇਸ ਮੌਕੇ ਤੇ ਡਾ. ਅਨੀਤਾ ਸ਼ਰਮਾ, ਡਾ. ਹਰਵਿੰਦਰ ਕੌਰ, ਡਾ. ਸਰਦਾਰ ਬੂਟਾ ਸਿੰਘ, ਪ੍ਰੋ. ਯਗੇਸ਼ ਕੁਮਾਰ ਪ੍ਰੋ. ਏਕਤਾ,ਪ੍ਰੋ. ਕੁਲਵਿੰਦਰ ਕੌਰ ਆਦਿ ਮੌਜੂਦ ਸਨ।

