ਕਪੂਰਥਲਾ 16 ਅਕਤੂਬਰ (ਗੌਰਵ ਮੜੀਆ ) ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਰਮਾਇਣ ਰਚੇਤਾ ਅਤੇ ਸਾਨੂੰ ਉਨ੍ਹਾਂ ਵੱਲੋਂ ਉਸ ਰਚਨਾ ਦੇ ਮਾਰਗ ਤੇ ਚੱਲਣ ਦੀ ਲੋੜ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ,ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮੈਡਮ ਲਲਿਤ ਸਕਲਾਨੀ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਬਿੱਟੂ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ ਦੇ ਮੌਕੇ ਤੇ ਮੁਹੱਲਾ ਸ਼ਹਿਰੀਆਂ ਵਿਖੇ ਭਗਵਾਨ ਵਾਲਮੀਕਿ ਜੀ ਦੇ ਮੰਦਰ ਵਿਖੇ ਆਯੋਜਿਤ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਕੀਤਾ।
ਇਸ ਮੌਕੇ ਵਾਲਮੀਕਿ ਨੌਜਵਾਨ ਸਭਾ ਦੇ ਪ੍ਰਧਾਨ ਕੋਮਲ ਸਹੋਤਾ ਵਲੋਂ ਆਪ ਆਗੂਆਂ ਨੂੰ ਸਿਰੋਪਾ ਭੇਂਟ ਕਰ ਸਵਾਗਤ ਕੀਤਾ ਗਿਆ।ਇਸ ਮੌਕੇ ਤੇ ਚੇਅਰਮੈਨ ਇੰਡੀਅਨ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ ਦੀ ਵਧਾਈ ਦਿੰਦਿਆਂ ਇਸ ਸ਼ੁਭ ਮੌਕੇ ਤੇ ਅਰਦਾਸ ਕਰਦਿਆਂ ਕਿਹਾ ਪ੍ਰਮਾਤਮਾ ਮਿਹਰ ਕਰੇ ਅਤੇ ਆਦਿ ਕਵੀ ਦੇ ਗਿਆਨ ਭਰੇ ਸ਼ਬਦ ਧਰਮ ਤੇ ਸੱਚਾਈ ਤੇ ਚੱਲਣ ਲਈ ਸਾਡਾ ਮਾਰਗ ਦਰਸ਼ਨ ਕਰਨ। ਉਨ੍ਹਾਂਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਸ਼੍ਰੀ ਰਮਾਇਣ ਰਾਹੀਂ ਜਨਤਾ ਨੂੰ ਬਦੀ ਤੇ ਨੇਕੀ ਦੀ ਜਿੱਤ ਦਾ ਸੁਨੇਹਾ ਦਿੱਤਾ।
ਉਨ੍ਹਾਂ ਵੱਲੋਂ ਰਚਿਤ ਸ਼੍ਰੀ ਰਮਾਇਣ ਮਨੁੱਖੀ ਕਦਰਾਂ ਕੀਮਤਾਂ ਦੀ ਇਕ ਸਾਕਾਰ ਰਚਨਾ ਹੈ।ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਵਿਚ ਬਰਾਬਰਤਾ,ਆਦਰਸ਼ ਵਿਅਕਤੀ,ਆਦਰਸ਼ ਰਾਜਾ ਬਣਨ ਦਾ ਉਪਦੇਸ਼ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਉਸਾਰੂ ਸਮਾਜ ਦੀ ਸਿਰਜਣਾ ਲਈ ਸਾਨੂੰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਨਾਉਣ ਦੀ ਲੋੜ ਹੈ।ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਨਮੋਲ ਕੁਮਾਰ ਗਿੱਲ, ਅਨਿਲ ਨਾਹਰ,ਸੁਖਦੇਵ ਸਿੰਘ, ਐਡਵੋਕੇਟ ਮਨਦੀਪ ਸਿੰਘ,ਵਿਕਾਸ ਮੋਮੀ,ਸ਼ੰਕਯ ਨਾਹਰ,ਬਾਬਾ ਬੱਲੀ, ਪੂਪਿੰਦਰ ਸਿੰਘ,ਇੰਦਰਜੀਤ ਸਿੰਘ ਜੁਗਨੂੰ ਸਮੇਤ ਮੈਂਬਰ ਅਤੇ ਸੰਗਤਾਂ ਮੌਜੂਦ ਸਨ।

