ਕਪੂਰਥਲਾ 14 ਜੂਨ (ਗੌਰਵ ਮੜੀਆ) ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਅਨੁਪਮ ਕਲੇਰ ਦੇ ਹੁਕਮਾ ਅਤੇ ਸਕੱਤਰ ਸੁਸ਼ਾਤ ਭਾਟੀਆ ਦੀ ਰਹਿਨੁਮਾਈ ਹੇਠਾਂ ਹੈਲਥ ਸਾਖਾ ਦੇ ਕਾਰਪੋਰੇਸਨ ਸੇਨੀਟੇਸਨ ਅਫਸਰ ਬਿਕਰਾਮ ਸਿੰਘ, ਚੀਫ ਸੇਨੇਟਰੀ ਇੰਸਪੇਕਟਰ ਹਿਤੇਸ਼ ਕੁਮਾਰ ਅਗਰਵਾਲ ਦੀ ਯੋਗ ਅਗਵਾਈ ਵਿਚ ਬੇਸਹਾਰਾ ਅਵਾਰਾ ਪਸੂਆਂ ਨੂੰ ਸ਼ਹਿਰ ਦੇ ਵੱਖ-2 ਹਿੱਸਿਆ ਵਿਚੋ ਫੜ ਕੇ ਗਉਸਾਲਾ ਫਰੀਦਕੋਟ ਭੇਜਿਆ ਗਿਆ ਹੈਲਥ ਸਾਖਾ ਦੇ ਕਾਰਪੋਰੇਸਨ ਸੇਨੀਟੇਸਨ ਅਫਸਰ ਸ੍ਰੀ ਬਿਕਰਾਮ ਸਿੰਘ ਵੱਲੋ ਇਹ ਵੀ ਦੱਸਿਆ ਗਿਆ ਕਿ ਬੇਸਹਾਰਾ ਅਵਾਰਾ ਪਸੂਆਂ ਸ਼ਹਿਰ ਦੀ ਪਾਰਕਾ ਅਤੇ ਸੜਕਾ ਆਲੇ ਦੁਆਲੇ ਲੱਗੇ ਰੱੁਖਾ/ਪੋਦਿਆ ਦਾ ਨੁਕਸਾਨ ਕਰਦੇ ਹਨ ਅਤੇ ਇਹਨਾ ਬੇਸਹਾਰਾ ਪਸੂਆ ਕਰਕੇ ਸੜਕਾ ਤੇ ਲੋਕਾ ਦੇ ਹਾਦਸੇ ਦਾ ਕਾਰਣ ਬਣਦੇ ਹਨ
ਜਿਸ ਦੇ ਨਾਲ ਜਾਨੀਮਾਲ ਦਾ ਨੁਕਸਾਨ ਹੁੰਦਾ ਹੈ ਅਤੇ ਇਹਨਾ ਪਸੂਆ ਦੇ ਵੀ ਗਭੀਰ ਸੱਟਾ ਲੱਗਦੀਆ ਹਨ ਇਨਾ ਬੇਸਹਾਰਾ ਅਵਾਰਾ ਪਸੂਆਂ ਗਉਸਾਲਾ ਫਰੀਦਕੋਟ ਭੇਜਣ ਤੋ ਪਹਿਲਾ ਇਹਨਾ ਦੀ ਟੈਗਿੰਗ ਵੀ ਕੀਤੀ ਗਈ ।ਇਸ ਸਬੰਧੀ ਨਗਰ ਨਿਗਮ ਕਪੂਰਥਲਾ ਦੇ ਸਕੱਤਰ ਸੁਸ਼ਾਤ ਭਾਟੀਆ ਵਲੋ ਸ਼ਹਿਰ ਵਾਸੀਆ ਨੂੰ ਇਹ ਵੀ ਅਪੀਲ ਕੀਤੀ ਜਾਦੀ ਹੈ ਕਿ ਜਿਨਾ ਲੋਕਾ ਨੇ ਘਰ ਵਿਚ ਪਸੂ ਰੱਖੇ ਹੋਏ ਹਨ ਉਹ ਆਪਣੇ ਪਸੂਆ ਨੂੰ ਸੜਕਾ ਉੱਪਰ ਖੁੱਲਾ ਨਾ ਛੱਡਣ।ਜੇਕਰ ਕੈਟਲ ਕੈਂਚਰ ਟੀਮ ਵਲੋ ਕਿਸੇ ਦਾ ਦੁਧਾਰੂ ਪਸ਼ੁੂ ਫਰਿਆ ਗਿਆ ਤਾ ਫੜੇ ਗਏ ਪਸ਼ੂ ਨੂੰ ਗਉਸਾਲਾ ਫਰੀਦਕੋਟ ਭੇਜ ਦਿੱਤਾ ਜਾਵੇਗਾ ਇਸ ਮੋਕੇ ਰਵੀ ਕੁਮਾਰ ਸੇਨੇਟਰੀ ਇਸਪੇਕਟਰ ਹਾਜ਼ਿਰ ਸਨ

