ਬੀਕੇਯੂ ਡਕੌਂਦਾ ਨੇ ਮੀਟਿੰਗ ਵਿੱਚ ਲਏ ਅਹਿਮ ਫੈਸਲੇ, ਸੂਬਾ ਕਮੇਟੀ ਤੇ ਸੰਯੁਕਤ ਮੋਰਚੇ ਦੇ ਸਾਰੇ ਪ੍ਰੋਗਰਾਮ ਕਰਾਂਗੇ -ਗੁਰਦੇਵ ਸਿੰਘ ਦੇਬਾ
ਖਾਦਾਂ ਨਾਲ ਦਿੱਤੇ ਜਾਂਦਾ ਵਾਧੂ ਸਮਾਨ ਸਹਿਣ ਨਹੀਂ – ਰਾਣਾ ਸੈਦੋਵਾਲ।
ਕਪੂਰਥਲਾ (ਗੌਰਵ ਮੜੀਆ ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮਹੀਨਾਵਾਰ ਮੀਟਿੰਗ ਜਥੇਬੰਦੀ ਦੇ ਦਫ਼ਤਰ ਸ਼ੇਖੂਪੁਰ ਵਿਖੇ ਜ਼ਿਲ੍ਹਾ ਸਕੱਤਰ ਗੁਰਦੇਵ ਸਿੰਘ ਦੇਬਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਵੱਡੀ ਪੱਧਰ ਤੇ ਆਗੂ ਇਕੱਤਰ ਹੋਏ ਮੀਟਿੰਗ ਵਿੱਚ ਵੱਖ ਵੱਖ ਏਜੰਡਿਆ ਤੇ ਗੱਲਬਾਤ ਹੋਈ ਜਿਸ ਵਿੱਚ ਗੱਲਬਾਤ ਕਰਦਿਆਂ ਜ਼ਿਲ੍ਹਾ ਸਕੱਤਰ ਗੁਰਦੇਵ ਸਿੰਘ ਦੇਬਾ ਨੇ ਸੂਬਾ ਕਮੇਟੀ ਅਤੇ ਸੰਯੁਕਤ ਮੋਰਚੇ ਵਲੋਂ ਦਿੱਤੇ ਜਾਂਦੇ ਪ੍ਰੋਗਰਾਮਾਂ ਨੂੰ ਬਾਖੂਬੀ ਨਿਭਾਉਣ ਦੀ ਗੱਲ ਕਹੀ ਅਤੇ ਜਥੇਬੰਦੀ ਦੀ ਸਮਝ ਨਾਲ ਸਮਝ ਮਿਲਾ ਕੇ ਹਰ ਕੰਮ ਕਰਨ ਲਈ ਸਾਥੀਆਂ ਨੂੰ ਪ੍ਰੇਰਿਆ।ਅਖੀਰ ਤੇ ਜ਼ਿਲ੍ਹਾ ਪ੍ਰਧਾਨ ਰਾਣਾ ਸੈਦੋਵਾਲ ਨੇ ਨਵੇਂ ਜੁੜੇ ਸਾਥੀਆਂ ਨੂੰ ਜੀ ਆਇਆਂ ਆਖਿਆ ਅਤੇ ਆਈਆਂ ਕੁਝ ਸ਼ਿਕਾਇਤਾਂ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਕੇ ਮੌਕੇ ਤੇ ਨਿਪਟਾਰਾ ਕਰਵਾਇਆ ।
ਪਿੰਡ ਢੁਡੀਆਂਵਾਲ ਤੋਂ ਸੰਤੋਖ਼ ਸਿੰਘ ਵਲੋਂ ਰੱਖੇ ਏਜੰਡੇ ਕਿ ਜਮੀਨਾਂ ਦੇ ਮਾਮਲੇ ਜਿਹੜੇ ਐਸਡੀਐਮ ਅਤੇ ਡੀਸੀ ਦਫ਼ਤਰ ਨਾਲ ਸਬੰਧਤ ਹਨ ਉਹ ਬਹੁਤ ਦੇਰ ਤੋਂ ਲਮਕ ਰਹੇ ਹਨ ਅਤੇ ਦੁਕਾਨਦਾਰਾਂ ਵੱਲੋਂ ਕਿਸਾਨਾਂ ਨੂੰ ਖਾਦ ਨਾਲ ਧੱਕੇ ਨਾਲ ਦਿੱਤਾ ਜਾਂਦਾ ਵਾਧੂ ਸਮਾਨ ਸਬੰਧੀ ਮੰਗ ਪੱਤਰ ਦੁਬਾਰਾ ਬੁੱਧਵਾਰ ਨੂੰ ਡੀਸੀ ਕਪੂਰਥਲਾ ਨੂੰ ਦਿੱਤਾ ਜਾਵੇਗਾ ਯਾਦ ਰਹੇ ਕੁੱਝ ਦਿਨ ਪਹਿਲਾਂ ਵੀ ਇੱਕ ਮੰਗ ਪੱਤਰ ਜਥੇਬੰਦੀ ਵਲੋਂ ਵਾਧੂ ਦਿੱਤੇ ਜਾਂਦੇ ਸਮਾਨ ਸਬੰਧੀ ਡੀਸੀ ਕਪੂਰਥਲਾ ਨੂੰ ਦੇ ਚੁੱਕੇ ਹਾਂ ਇਸ ਸਮੇਂ ਗੱਲ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਅਗਰ ਮੰਗ ਪੱਤਰਾਂ ਤੇ ਸੁਣਵਾਈ ਨਾ ਹੋਈ ਤਾਂ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋਵਾਂਗੇ ਜਿਸ ਦੀ ਜ਼ੁਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।ਉਨ੍ਹਾਂ ਕਿਹਾ ਕਿ ਕੋਆਪਰੇਟਿਵ ਸੁਸਾਇਟੀ ਵਿੱਚ ਵੀ ਇਹ ਸਮਾਨ ਭੇਜਿਆ ਜਾ ਰਿਹਾ ਹੈ
ਜ਼ਿਲ੍ਹਾ ਦੇ ਮੁੱਖ ਬੁਲਾਰੇ ਬਿੰਦੂ ਸੁਨੜਵਾਲ ਨੇ ਸੂਬਾ ਕਮੇਟੀ ਵਲੋਂ 4 ਸਤੰਬਰ ਦੀ ਮੀਟਿੰਗ ਵਿੱਚ ਹਿੱਸਾ ਲਿਆ ਹੋਣ ਕਰਕੇ ਸੂਬਾ ਕਮੇਟੀ ਦੇ ਹੋਏ ਫ਼ੈਸਲੇ ਆਗੂਆਂ ਵਿੱਚ ਰੱਖੇ।ਇਸ ਸਮੇਂ ਗੁਰਦੇਵ ਸਿੰਘ ਦੇਬਾ ਜ਼ਿਲਾ ਸਕੱਤਰ, ਬਿੰਦੂ ਸੁਨੜਵਾਲ, ਅਮਰਜੀਤ ਸਿੰਘ ਬਲਾਕ ਪ੍ਰਧਾਨ, ਮਨਜੀਤ ਸਿੰਘਢਪਈ ਸਤਵਿੰਦਰ ਸਿੰਘ, ਸਰਬਜੀਤ ਸਿੰਘ ਕੋਟਗੋਬਿੰਦ ਪੁਰ ਮਨਜਿੰਦਰ ਕਮਲ,ਚੰਨ ਮੋਮੀ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਸੰਧਰ,ਜਸਵੀਰ ਸਿੰਘ ਸੰਧਰ ਦਵਿੰਦਰ ਸਿੰਘ ਮੱਲੂ, ਕੁਲਦੀਪ ਸਿੰਘ, ਦਿਲਜੀਤ ਸਿੰਘ, ਸੰਤੋਖ ਸਿੰਘ ਘੁੰਮਣ , ਪ੍ਰਿਤਪਾਲ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ ਗੁਰਦੀਪ ਸਾਰੇ ਪਿੰਡ ਔਜਲਾ, ਕੁਲਦੀਪ ਸਿੰਘ, ਦਵਿੰਦਰਪਾਲ, ਮੁੱਖਤਿਆਰ ਸਿੰਘ ਸਿੱਧਪੁਰ ਆਦਿ 50 ਦੇ ਕਰੀਬ ਆਗੂ ਸਨ।

