ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਡੀ ਸੀ ਦਫ਼ਤਰ ਜਲੰਧਰ ਵਿਖੇ ਅਣਮਿੱਥੇ ਸਮੇ ਵਾਸਤੇ ਲੱਗਾ ਧਰਨਾਂ ਲਗਾਤਾਰ 41ਵੈਂ ਦਿਨ ਵਿੱਚ ਪਹੁੰਚ ਚੁੱਕਾ ਹੈ ਅਤੇ ਕਾਹਵਾਂ ਵਾਲੇ ਪੁਲ ਤੇ ਲੱਗਾ ਟੋਲ ਪਲਾਜ਼ਾ ਵਾਲਾ ਮੋਰਚਾ ਅੱਜ 22ਵੈ ਦਿਨ ਵਿੱਚ ਦਾਖਲ ਹੋ ਚੁੱਕਾ ਹੈ ਉੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲਾ ਜਲੰਧਰ ਵੱਲੋ ਅੱਜ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਵਿੱਚ ਜਲੰਧਰ ਡੀ.ਸੀ .ਦਫ਼ਤਰ ਕੰਪਲੇਕਸ ਵਿਖੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ
ਕਿ ਕਿਸਾਨ ਮਜ਼ਦੂਰ ਲੰਬੇ ਸਮੇ ਤੋਂ ਕਹਿਰ ਦੀ ਸਰਦੀ ਵਿੱਚ ਸੜਕਾਂ ਤੇ ਰੁੱਲ ਰਹੇ ਹਨ ਪਰ ਸਰਕਾਰ ਕਾਰਪੋਰੇਟ ਜਗਤ ਨੂੰ ਮੁਫ਼ਾਦ ਪਹੁੰਚਾਉਣ ਤੇ ਲੱਗੀ ਹੋਈ ਹੈ ਇਸ ਕਰਕੇ ਜਿਹੜਾ ਪ੍ਰਦੂਸ਼ਣ ਬੋਰਡ ਮਾਲਬਰੋਸ ਸ਼ਰਾਬ ਫੈਕਟਰੀ ਦੇ ਹੱਕ ਵਿੱਚ ਭੁਗਤ ਰਿਹਾ ਹੈ

ਜੱਥੇਬੰਦੀ ਵੱਲੋ 11 ਜਨਵਰੀ ਨੂੰ ਪ੍ਰਦੂਸ਼ਣ ਬੋਰਡ ਦੇ ਦਫ਼ਤਰ ਅੱਗੇ ਧਰਨਾਂ ਦਿੱਤਾ ਜਾਵੇਗਾ ਅਤੇ 15 ਜਨਵਰੀ ਤੋਂ ਟੋਲ਼ਾਂ ਅਤੇ ਜਿਲਾ ਹੈੱਡਕੁਆਟਰਾਂ ਤੋਂ ਵਾਪਸੀ ਕਰਕੇ 26 ਜਨਵਰੀ ਨੂੰ ਜਿਲਾ ਪੱਧਰੀ ਵੱਡੀਆਂ ਰੈਲੀਆਂ ਕਰਕੇ ਦਿੱਲੀ ਅੰਦਰ ਜਾਣ ਦਾ ਫਤਹਿ ਦਿਵਸ ਮਨਾਇਆ ਜਾਵੇਗਾ ,29 ਜਨਵਰੀ ਨੂੰ ਜੋ ਭਾਜਪਾ ਦੇ ਗੁੰਡਿਆਂ ਪ੍ਰਦੀਪ ਖੱਤਰੀ ਅਤੇ ਅਮਨ ਡਬਾਸ ਵੱਲੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਦਿੱਲੀ ਸਿੰਘੂ
ਬਾਡਰ ਦੀ ਸਟੇਜ ਤੇ ,ਮਾਂਵਾਂ ,ਭੈਣਾਂ ਦੇ ਕੈਂਪ ਤੇ ਹਮਲਾ ਕੀਤਾ ਗਿਆ ਸੀ ਉਸਦੇ ਰੋਸ ਵਜੋ ਅਤੇ ਮੋਦੀ ਸਰਕਾਰ ਦੁਆਰਾ ਦਿੱਲੀ ਅੰਦੋਲਨ ਦੋਰਾਨ ਕੀਤੇ ਵਾਅਦੇ ਲਾਗੂ ਕਰਵਾਉਣ ਵਾਸਤੇ 3 ਘੰਟੇ ਵਾਸਤੇ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ ,
ਅਤੇ ਜਿਨਾ ਚਿਰ ਭਾਰਤ ਮਾਲਾ ਤਹਿਤ ਬਣਨ ਵਾਲੇ ਹਾਈਵੇਂ ਦਾ ਮੁਆਵਜ਼ਾ ਮਾਰਕੀਟ ਰੇਟ ਤੋਂ ਚਾਰ ਗੁਣਾ ਦੇ ਹਿਸਾਬ ਨਾਲ ਇੱਕ ਸਾਰ ਨਹੀਂ ਦਿੱਤਾ ਜਾਂਦਾ ਅਤੇ ਗੰਨਾਂ ਬੇਲਟ ਵਾਸਤੇ ਸਹੀ ਕਲੰਡਰ ਬਣਾ ਕੇ ਪਰਚੀਆਂ ਨਹੀਂ ਦਿੱਤੀਆਂ ਜਾਂਦੀਆਂ ਗੁਰਦਾਸਪੁਰ ਵਿਖੇ ਰੇਲ ਧਰਨਾ ਲਗਾਤਾਰ ਚੱਲੇਗਾ ,ਜੇਕਰ ਸਰਕਾਰ ਜ਼ੀਰਾ ਸ਼ਰਾਬ ਫ਼ੈਕਟਰੀ ਬੰਦ ਕਰਵਾ ਕੇ ਮਾਲਕਾ ਤੇ ਪਰਚਾ ਦਰਜ ਨਹੀਂ ਕਰਦੀ,ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਕਰਦੀ, ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਜਲਦ ਪੂਰੇ ਨਹੀਂ ਕਰਦੀ ,
ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਨਹੀਂ ਕੀਤਾ ਜਾਂਦਾ , 23 ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਕਾਨੂੰਨ ਬਣਾਇਆ ਨਹੀਂ ਜਾਂਦਾ , ਅਬਾਦਕਾਰਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਕਰਵਾਉਣੀਆਂ ਬੰਦ ਨਹੀਂ ਕਰਦੀ , ਲਤੀਫ਼ ਪੁਰ ਮੁਹੱਲੇ ਦੇ ਵਸਨੀਕਾਂ ਨੂੰ ਇਨਸਾਫ਼ ਨਹੀਂ ਦਿੰਦੀ, ਕਿਸਾਨਾਂ ਮਜ਼ਦੂਰਾਂ ਤੇ ਕੀਤੇ ਝੂਠੇ ਪਰਚੇ ਰੱਦ ਨਹੀਂ ਕਰਦੀ,ਦਿੱਲੀ ਸੰਘਰਸ਼ ਵਿੱਚ ਸ਼ਹੀਦ ਹੋ ਚੁੱਕੇ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੋਕਰੀ ਨਹੀਂ ਦਿੰਦੀ,ਪੰਜਾਬ ਭਰ ਵਿੱਚ ਪੂਰਨ ਨਸ਼ਾਬੰਦੀ ਨਹੀਂ ਕਰਦੀ ,ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੰਦੀ ,ਬੰਦੀ ਸਿੰਘਾ ਨੂੰ ਰਿਹਾਅ
ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੰਦੀ,ਮਾਂਵਾਂ ਭੈਣਾਂ ਦੇ ਖਾਤੇ ਵਿੱਚ ਵਾਅਦੇ ਅਨੂਸਾਰ 1000 ਰੂ ਨਹੀਂ ਪਾਉਂਦੀ ,ਮਜ਼ਦੂਰ ਬੇਟੀਆਂ ਨੂੰ 51000 ਸ਼ਗਨ ਸਕੀਮ ਜਾਰੀ ਨਹੀਂ ਕਰਦੀ ਤਾਂ ਸਾਡਾ ਸੰਘਰਸ਼ ਨਿਰੰਤਰ ਜਾਰੀ ਰਹੇਗਾ
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ,ਗੁਰਮੇਲ ਸਿੰਘ ਰੇੜਵਾਂ ,ਹਰਪ੍ਰੀਤ ਸਿੰਘ ਕੋਟਲੀ ਗਾਜਰਾਂ,ਜਰਨੇਲ ਸਿੰਘ ,ਸ਼ੇਰ ਸਿੰਘ ਰਾਮੇ ,ਸਤਨਾਮ ਸਿੰਘ ਰਾਈਵਾਲ,ਰਜਿੰਦਰ ਸਿੰਘ ਨੰਗਲਅੰਬੀਆ ,ਕੁਲਦੀਪ ਰਾਏ ਤਲਵੰਡੀ ,ਰਾਮ ਸਿੰਘ ਸੰਘੇੜਾ,ਜਗਦੀਸ਼ਪਾਲ ਸਿੰਘ ,ਜਗਤਾਰ ਸਿੰਘ ਕਾਲਾ ਚੱਕ ਬਾਹਮਣੀਆਂ ,ਬਲਦੇਵ ਸਿੰਘ ਰਾਈਵਾਲ,ਬਲਵੀਰ ਸਿੰਘ ਕਾਕੜ ਕਲਾਂ,ਕਿਸ਼ਨ ਦੇਵ ਮਿਆਣੀ,ਸੁਰਜੀਤ ਸਿੰਘ ਪਿਪਲੀ,ਰਾਜਵਿੰਦਰ ਸਿੰਘ ਰਾਈਵਾਲ,ਸੁਖਪ੍ਰੀਤ ਸਿੰਘ ਕਾਕੜਕਲਾਂ,ਗੁਰਦੀਪ ਸਿੰਘ ਰਾਮੇ ਅਤੇ ਹੋਰ ਵੀ ਕਿਸਾਨ ਮਜ਼ਦੂਰ ਆਗੂ ਮੋਜੂਦ ਸਨ।

