ਧਰਮ ਪ੍ਰਵਰਤਨ ਰੋਕਣ ਲਈ ਸਾਂਝਾ ਧਰਮ ਬਚਾਓ ਮੋਰਚੇ ਦਾ ਗਠਨ
51 ਮੈੰਬਰੀ ਕਮੇਟੀ ਵਿੱਚ ਵੱਖ-ਵੱਖ ਭਾਈਚਾਰੇ ਦੇ ਲੋਕ ਸਾਮਿਲ,ਪੰਜਾਬ ਬੰਦ ਨਹੀ ਹੋਣ ਦੇਵਾਗੇ
ਸਿੱਖ ਤਾਲਮੇਲ ਕਮੇਟੀ ਦੀ ਪਹਿਲ ਤੇ ਵੱਖ-ਵੱਖ ਭਾਈਚਾਰੇ ਜਿਨ੍ਹਾਂ ਵਿੱਚ ਸਿੱਖ,ਹਿੰਦੂ,ਰਵਿਦਾਸ ਭਾਈਚਾਰਾ,ਬਾਲਮੀਕ ਭਾਈਚਾਰਾ,ਭਗਤ ਕਬੀਰ ਭਾਈਚਾਰਾ, ਤੇ ਨਿਹੰਗ ਜਥੇਬੰਦੀਆਂ ਦੀ ਇਕ ਮਿਟਿੰਗ ਗੁਰੂ ਰਵਿਦਾਸ ਚੌਕ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਵਿੱਚ ਹੋਈ ਜਿਸ ਵਿਚ ਸਿੱਖ ਤਾਲਮੇਲ ਕਮੇਟੀ ਤੋਂ ਇਲਾਵਾ ਹਿੰਦੂ ਕ੍ਰਾਂਤੀ ਦਲ, ਜਨ ਜਾਗਰੀਤੀ ਮੰਚ,ਭਾਰਤ ਬਚਾਓ ਮੋਰਚਾ, ਏਕਨੂਰ ਵੈੱਲਫੇਅਰ ਸੁਸਾਇਟੀ, ਅੰਬੇਦਕਰ ਸੈਨਾ ਪੰਜਾਬ,ਅੰਬੇਦਕਰ ਸੈਨਾ ਯੂਨਾਈਟਿਡ, ਸਤਿਗੁਰੂ ਕਬੀਰ ਸਭਾ,ਪੰਜਾਬ ਬਾਲਮੀਕ ਵੈਲਫਅਰ ਸੁਸਾਇਟੀ, ਮਾਈ ਭਾਗੋ ਸੇਵਾ ਸੁਸਾਇਟੀ,ਸ਼ਾਨ-ਏ-ਖਾਲਸਾ,ਭਾਈ ਘਨ੍ਹੱਈਆ ਜੀ ਸੇਵਕ ਦਲ,ਦੁਸ਼ਟ ਦਮਨ ਦਲ ਖ਼ਾਲਸਾ,ਤਰਨਾ ਦਲ ਮਿਸ਼ਨ ਨਿਹੰਗ ਜਥੇਬੰਦੀ,ਹਿੰਦੂ ਸੁਰੱਕਸ਼ਾ ਮੰਚ ਦੇ ਅਹੁਦੇਦਾਰ ਸਾਮਿਲ ਸਨ,ਵੱਖ ਵੱਖ ਗੁਰੂ ਘਰਾਂ ਦੇ ਅਹੁਦੇਦਾਰ ਵੀ ਸ਼ਾਮਲ ਹੋਏ।
ਮੀਟਿੰਗ ਵਿਚ ਪਾਖੰਡਵਾਦ ਤੇ ਚਮਤਕਾਰਾਂ ਦੇ ਨਾਂ ਤੇ ਕੀਤੇ ਜਾ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਸਮੁੱਚੀਆਂ ਜਥੇਬੰਦੀਆਂ ਨੂੰ ਇਕ ਸਾਂਝੇ ਪਲੇਟਫਾਰਮ ਤੇ ਇਕੱਠਾ ਕਰਨ ਲਈ ਵੱਖ-ਵੱਖ ਭਾਈਚਾਰਿਆਂ ਦੇ ਮੈਂਬਰ ਲੈਕੇ ਸਾਂਝਾ ਧਰਮ ਬਚਾਓ ਮੋਰਚੇ ਦਾ ਗਠਨ ਕੀਤਾ ਗਿਆ।