ਜੱਥੇ ਨਾਲ ਜਾਣ ਵਾਲੀਆ ਸੰਗਤਾ ਸਮੇਂ ਸਿਰ ਮੰਦਿਰ ਪਹੁੰਚਣ
ਗੌਰਵ ਮੜੀਆ ਕਪੂਰਥਲਾ /ਭੁਲੱਥ, – ਆਦਿ ਸ਼ਕਤੀ ਜਗਤ ਤਾਰਣਹਾਰੀ ਮਮਤਾਮੇਈ ਮਾਂ ਚਿੰਤਪੁਰਨੀ ਜੀ ਦੇ ਸਾਵਨ ਮੇਲਿਆ ਮੌਕੇ ਸੂਬਾ ਹਿਮਾਚਲ ਪ੍ਰਦੇਸ਼ ਵਿਖੇ ਮੰਦਿਰ ਮਾਰਗ ਤੇ ਜੈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਖੱਸਣ-ਭੁਲੱਥ ਵਲੋਂ ਲਗਾਏ ਜਾਣ ਵਾਲੇ ਇਸ ਵਾਰ ਦੇ 35ਵੇਂ ਵਾਰਸ਼ਿਕ ਭੰਡਾਰੇ ਲਈ ਪ੍ਰਬੰਧਕਾ ਤੇ ਸੇਵਾਦਾਰਾਂ ਦਾ ਜੱਥਾ ਅੱਜ 24 ਜੁਲਾਈ ਨੂੰ ਬ੍ਰਹਮਲੀਨ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਜੀ ਦੇ ਆਸ਼ੀਰਵਾਦ ਸਦਕਾ ਸ਼੍ਰੀ ਰਾਮ ਦਰਬਾਰ, ਹਨੂਮਾਨ ਮੰਦਿਰ ਭੁਲੱਥ ਤੋਂ ਸਵੇਰੇ 10 ਵਜੇ ਰਵਾਨਾ ਹੋਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਆਗੂ ਮਾ. ਕੰਵਲਜੀਤ ਮੰਨਣ ਤੇ ਬਾਊ ਬਨਾਰਸੀ ਦਾਸ ਖੁੱਲਰ ਨੇ ਦੱਸਿਆ ਕਿ ਇਸ ਸਾਲ ਮਾਂ ਭਗਵਤੀ ਦੇ ਸਾਵਨ ਮੇਲੇ 25 ਜੁਲਾਈ ਤੋਂ 1 ਅਗਸਤ ਤੱਕ ਹਨ ਅਤੇ ਸਾਵਨ ਦੇ ਇਹੋ ਮਹਾਨ ਸੱਤ ਦਿਨ ਜੈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਖੱਸਣ-ਭੁਲੱਥ ਵਲੋੰ ਵਿਸ਼ਾਲ ਭੰਡਾਰਾ ਮੰਦਿਰ ਮਾਰਗ ਤੇ ਪੈਂਦੇ ਪਿੰਡ ਅਲੋਹ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਲਗਾਇਆ ਜਾਵੇਗਾ।
ਦੱਸਿਆ ਕਿ ਭੰਡਾਰਾ ਸਥਾਨ ਤੇ ਸਲਾਨਾ ਜਾਗਰਣ 30 ਜੁਲਾਈ ਨੂੰ ਹੋਵੇਗਾ ਅਤੇ ਨਾਮੀ ਭਗਤ ਮਹਾਮਾਈ ਦਾ ਗੁਣਗਾਣ ਕਰਨਗੇ। ਉਨ੍ਹਾਂ ਕਿਹਾ ਕਿ ਸ਼ਰਧਾਲੂਆ ਦਾ ਅੱਜ ਜੱਥਾ ਰਵਾਨਾ ਹੋਵੇਗਾ ਅਤੇ ਜੱਥੇ ਨਾਲ ਜਾਣ ਵਾਲੀਆ ਸੰਗਤਾ ਸਮੇਂ ਸਿਰ ਮੰਦਿਰ ਪਹੁੰਚਣ ਦੀ ਕਿਰਪਾਲਤਾ ਕਰਨ। ਆਖਿਆ ਕਿ ਸਮੇਂ ਸਿਰ ਰਵਾਨਾ ਹੋਣ ਕਰਕੇ ਪਹਿਲਾ ਹੀ ਸਾਰੇ ਕਰਿਆਨੇ ਤੇ ਹੋਰ ਸਮੱਗਰੀ ਆਦਿ ਭੰਡਾਰਾ ਸਥਾਨ ਲਿਜਾਣ ਲਈ ਟਰੱਕ ਵਿਚ ਭਰ ਲਈ ਹੈ ਤਾਂ ਜੋ ਰਵਾਨਗੀ ਸਮੇੰ ਦੇਰੀ ਨਾ ਹੋਵੇ।
ਬਾਊ ਖੁੱਲਰ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਦਿਨ-ਰਾਤ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਜਾਣਗੇ ਅਤੇ ਸੰਗਤਾ ਨੂੰ ਰਹਿਣ-ਸਹਿਣ ਤੇ ਬੁਨਿਆਦੀ ਸਹੂਲਤਾ ਦੇ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ, ਉਨ੍ਹਾਂ ਇਲਾਕੇ ਦੀ ਸੰਗਤਾਂ ਨੂੰ ਭੰਡਾਰੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਇਹ ਸਮਾਗਮ ਇਲਾਕੇ ਦਾ ਸਾਂਝਾ ਸਮਾਗਮ ਹੈ। ਇਸ ਮੌਕੇ ਉਨ੍ਹਾਂ ਤੋੰ ਇਲਾਵਾ ਰਾਜਾ ਖੁੱਲਰ, ਮੰਗਤ ਰਾਮ ਖੁੱਲਰ, ਸਾਬੀ ਅੱਲੜ, ਵਿੱਕੀ ਬਹਿਲ, ਗੋਲਡੀ ਪੰਡਿਤ, ਵਿਨੇ ਵਿੱਜ, ਕੋਕਾ ਮੁਲਤਾਨੀ, ਸੁਨੀਲ ਸ਼ਰਮਾ, ਗੋਰਵ ਮਦਾਨ ਤੇ ਹੋਰ ਹਾਜਰ ਸਨ।