ਨਕੋਦਰ 20 ਸਤੰਬਰ : ਭਾਰਤੀ ਕਿਸਾਨ ਯੂਨੀਅਨ ( ਲੱਖੋਵਾਲ) ਦੇ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅੱਜ ਵਿਸ਼ੇਸ਼ ਤੌਰ ਤੇ ਨੰਬਰਦਾਰ ਯੂਨੀਅਨ ਨਕੋਦਰ ਦੇ ਦਫ਼ਤਰ ਵਿਚ ਪਹੁੰਚੇ ਇੱਥੇ ਪਹੁੰਚਣ ਤੇ ਹਰਕੰਵਲ ਸਿੰਘ ਮੁੰਧ ਜਿਲਾ ਪ੍ਰਧਾਨ ਨੰਬਰਦਾਰ ਯੂਨੀਅਨ 643 ਜਲੰਧਰ ਦਿਹਾਤੀ, ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ ਅਤੇ ਰਾਜ ਕੁਮਾਰ ਮਹਿੰਮੀ ਜਿਲ੍ਹਾ ਜਨਰਲ ਸਕੱਤਰ ਜਲੰਧਰ ਦਿਹਾਤੀ ਨੇ ਸਵਾਗਤ ਕੀਤਾ ਅਤੇ ਜੀ ਆਇਆਂ ਨੂੰ ਆਖਿਆ। ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਸ੍ਰ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਕਿਹਾ ਕਿ ਸਰਕਾਰ ਜਿਹੜਾ ਮਾਣ ਭੱਤਾ ਨੰਬਰਦਾਰਾਂ ਨੂੰ ਦੇ ਰਹੀ ਹੈ ਉਹ ਬਹੁਤ ਥੋੜ੍ਹਾ ਹੈ ਅਸੀਂ ਜਲਦੀ ਹੀ ਆਪਣੀ ਯੂਨੀਅਨ ਦੀ ਮੀਟਿੰਗ ਵਿੱਚ ਨੰਬਰਦਾਰਾਂ ਦੇ ਹੱਕ ਵਿੱਚ ਮਤਾ ਪਾਸ ਕਰਕੇ ਸਰਕਾਰ ਨੂੰ ਅਪੀਲ ਕਰਾਂਗੇ ਨੰਬਰਦਾਰਾਂ ਦਾ ਮਾਣ ਭੱਤਾ ਦੁੱਗਣਾ ਕਰਨਾ ਅਤੇ ਨੰਬਰਦਾਰਾਂ ਦੀਆਂ ਜਿੰਨੀਆਂ ਵੀ ਹੋਰੁ ਜਾਇਜ ਮੰਗਾਂ ਹਨ

ਉਨ੍ਹਾਂ ਨੂੰ ਤੁਰੰਤ ਪੂਰੀਆਂ ਕਰੇ ਕਿਉਂ ਕਿ ਨੰਬਰਦਾਰ ਇੱਕ ਸਤਿਕਾਰ ਯੋਗ ਸ਼ਖਸ਼ੀਅਤ ਹਨ। ਉਹਨਾਂ ਕਿਹਾ ਕਿ ਅਸੀ ਨੰਬਰਦਾਰਾਂ ਦੇ ਧੰਨਵਾਦੀ ਵੀ ਜਾਂ ਕਿਉਂਕਿ ਇਹ ਕਿਸਾਨ ਯੂਨੀਅਨ ਦਾ ਵੀ ਬਹੁਤ ਸਾਥ ਦਿੰਦੇ ਹਨ। ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀਆਂ ਇਕਾਈਆਂ ਬਣਾਉਣ ਤਾਂ ਜ਼ੋ ਕਿਸਾਨਾਂ ਮਜਦੂਰਾਂ ਦੇ ਹੱਕਾਂ ਲਈ ਸੰਘਰਸ ਹੋਰੁ ਤੇਜ ਕੀਤਾ ਜਾ ਸਕੇ। ਇਸ ਮੌਕੇ ਤੇ ਨੰਬਰਦਾਰ ਯੂਨੀਅਨ ਨਕੋਦਰ ਦੇ ਆਗੂਆਂ ਵਲੋਂ ਆਏ ਮਹਿਮਾਨਾਂ ਦਾ ਲੋਈ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਹਰਕੰਵਲ ਸਿੰਘ ਮੁੰਧ ਜਿਲ੍ਹਾ ਪ੍ਰਧਾਨ ਅਤੇ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨੇ ਆਏ ਸਾਰੇ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਨੰਬਰਦਾਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਤੇ ਹਰਮਿੰਦਰ ਸਿੰਘ ਖਹਿਰਾ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਪੂਨੀਆਂ ਮੀਤ ਪ੍ਰਧਾਨ, ਜਸਵੰਤ ਸਿੰਘ ਜਿਲਾ ਪ੍ਰਧਾਨ ਜਲੰਧਰ, ਬੂਟਾ ਸਿੰਘ ਮੁਰੀਦਵਾਲ ਪ੍ਰਧਾਨ ਸ਼ਾਹਕੋਟ ਅਤੇਪਰਮਿੰਦਰ ਸਿੰਘ ਭਿੰਦਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਲੰਧਰ ਕੈਂਟ, ਗੁਰਦੇਵ ਮਾਲੜੀ ਸੀਨੀਅਰ ਮੀਤ ਪ੍ਰਧਾਨ, ਹਰਦਿਆਲ ਸਿੰਘ, ਬਲਜੀਤ ਸਿੰਘ ਲਿੱਤਰਾਂ, ਕੁਲਰਾਜ ਸਿੰਘ, ਜੁਗਰਾਜ ਸਿੰਘ ਮੀਰਪੁਰ, ਸ਼ਿਵਰਾਜ ਸਿੰਘ ਸੰਧੂ, ਗੁਰਮਿੰਦਰ ਸਿੰਘ ਕੈਂਥ, ਰਤਨ ਰਾਏ, ਸੁਖਦੇਵ ਸਿੰਘ, ਭੁਪਿੰਦਰ ਸਿੰਘ ਭਿੰਦਾ ਸਰਪੰਚ, ਹਰਪਾਲ ਸਿੰਘ ਮਾਲੜੀ, ਅੰਮ੍ਰਿਤਪਾਲ ਸਿੰਘ, ਰੌਸ਼ਨ ਸਿੰਘ, ਮਲਕੀਤ ਸਿੰਘ ਰਸੂਲਪੁਰ, ਪਲਵਿੰਦਰ ਸਿੰਘ ਆਦਿ ਹਾਜ਼ਰ ਸਨ

