ਕਰਤਾਰਪੁਰ 17 ਦਸੰਬਰ (ਜਸਵੰਤ ਵਰਮਾ ) ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਸਤਰੀ ਸਤਸੰਗ ਸਭਾ ਅਤੇ ਸਿੰਘ ਸਭਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਥੰਮ ਜੀ ਸਾਹਿਬ ਕਰਤਾਰਪੁਰ ਤੋਂ ਪਹਿਲੀ ਪ੍ਰਭਾਤਫੇਰੀ ਆਰੰਭ ਹੋਈ I ਜਿਸ ਵਿਚ ਵਡੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਭਰੀ ਅਤੇ ਪਹਿਲਾ ਸਮਾਗਮ ਰਵਿੰਦਰ ਸਿੰਘ ਪਲਾਹਾ ਬੀਬੀ ਹਰਬੰਸ ਕੌਰ ਚੋਧਰੀਆ ਮੁਹੱਲਾ ਅਤੇ ਦੂਸਰਾ ਸਮਾਗਮ ਬੀਬੀ ਜਗਰੂਪ ਕੌਰ ਸੂਰੀਆ ਮੁਹੱਲੇ ਆਪਣੇ ਗ੍ਰਹਿ ਵਿਖੇ ਕਰਵਾਏ ਗਏ ਜਿਥੇ ਹਜ਼ੂਰੀ ਰਾਗੀ ਜੱਥੇ ਅਤੇ ਸਮੂਹ ਇਸਤਰੀ ਸੰਭਾਵਾ ਵਲੋਂ ਗੁਰਬਾਣੀ ਕੀਰਤਨ ਅਤੇ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ I ਕੀਰਤਨ ਅਤੇ ਕਥਾ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ I
ਇਸ ਮੌਕੇ ਸੰਗਤਾਂ ਵਿਚ ਮੈਨੇਜਰ ਜਸਵਿੰਦਰ ਸਿੰਘ ,ਹੈਡ ਗ੍ਰੰਥੀ ਭਾਈ ਜਗਦੀਪ ਸਿੰਘ, ਇੰਚਾਰਜ ਮਨਜੀਤ ਸਿੰਘ, ਅਵਤਾਰ ਸਿੰਘ, ਮੱਖਣ ਸਿੰਘ, ਓਂਕਾਰ ਸਿੰਘ ਵਿਲੱਖੁ, ਚਰਨਜੀਤ ਸਿੰਘ ਨਾਗੀ,ਹਰਵਿੰਦਰ ਸਿੰਘ ਰਿੰਕੂ, ਨਿਰਮਲ ਸਿੰਘ, ਜਗਜੀਤ ਛਾਬੜਾ, ਪਾਲੀ ਛਾਬੜਾ, ਹਰਜੀਤ ਸਿੰਘ, ਸੁਖਪ੍ਰੀਤ ਸਿੰਘ ਸਚਿਨ, ਜਗਜੀਤ ਸਿੰਘ, ਤਨਵੀਰ ਸਿੰਘ, ਸਰਬਜੋਤ ਸਿੰਘ ,ਗੁਰਪ੍ਰੀਤ ਸਿੰਘ, ਅਜ਼ਾਦਵੀਰ ਸਿੰਘ, ਬਲਬੀਰ ਸਿੰਘ ਭੁੱਲਰ, ਸੁਮਨਦੀਪ ਸਿੰਘ ਭੋਗਲ, ਜਰਮਨ ਸਿੰਘ, ਤਲਵਿੰਦਰ ਸਿੰਘ,ਬੀਬੀ ਪਰਮਜੀਤ ਕੌਰ, ਬੀਬੀ ਬਲਵਿੰਦਰ ਕੌਰ ਕੌਂਸਲਰ, ਬੀਬੀ ਰਜਿੰਦਰ ਕੌਰ ਬੀਬੀ ਹਰਬੰਸ ਕੌਰ, ਬੀਬੀ ਕਮਲਜੀਤ ਕੌਰ, ਗੁਰਬਖਸ਼ ਕੌਰ, ਹਰਮਨ ਕੌਰ, ਰਣਜੀਤ ਕੌਰ, ਬਿੰਦਰ ਕੌਰ ਹੋਰ ਵੀ ਬਹੁਤ ਗਿਣਤੀ ਵਿਚ ਸੰਗਤਾਂ ਮੌਜੂਦ ਸਨ I

