ਕਪੂਰਥਲਾ ( ਗੌਰਵ ਮੜੀਆ ) ਨੌਜਵਾਨ ਸਭਾ ਸੰਗੋਜ਼ਲਾ ਵੱਲੋਂ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਹੇਠ ਤੀਆ ਦਾ ਤਿਉਹਾਰ ਮਨਾਇਆ। ਪਿਛਲੇ ਲੰਬੇ ਸਮੇਂ ਵੱਲੋਂ ਤੀਆਂ ਦਾ ਤਿਉਹਾਰ, ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਇਤਿਹਾਸ ਦਾ ਇੱਕੋ ਹੀ ਮਕਸਦ ਹੈ ਕਿ ਅੱਜ ਦੀਆਂ ਧੀਆਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦਾ ਸੱਭਿਆਚਾਰ ਕੀ ਹੈ? ਕਿਉਂਕਿ ਮਾਡਰਨ ਜਮਾਨੇ ਦੇ ਵਿੱਚ ਲੋਕ ਪੰਜਾਬੀ ਕਲਚਰ ਭੁੱਲਦੇ ਜਾ ਰਹੇ ਹਨ।
ਉਸੇ ਚੀਜ਼ ਨੂੰ ਕਾਇਮ ਰੱਖਣ ਵਾਸਤੇ, ਇਸ ਸੰਸਥਾ ਦੇ ਵੱਲੋਂ ਵੱਖਰੇ-ਵੱਖਰੇ ਉਪਰਾਲੇ ਕੀਤੇ ਜਾਂਦੇ ਹਨ। ਇਸ ਤੀਆਂ ਦੇ ਤਿਉਹਾਰ ਦੇ ਵਿੱਚ ਬੋਲੀਆਂ-ਗਿੱਧਾ, ਢੋਲ ਦੇ ਉੱਪਰ ਭੰਗੜੇ ਪਾਉਂਦੀਆਂ ਮੁਟਿਆਰਾਂ ਨਜ਼ਰ ਆਈਆਂ। ਮੁਟਿਆਰਾਂ ਦੇ ਨਾਲ ਇਸ ਤੀਆਂ ਦੇ ਤਿਉਹਾਰ ਵਿੱਚ, ਬਜ਼ੁਰਗ ਮਾਤਾਵਾਂ ਦੇ ਵੱਲੋਂ ਵੀ ਬੋਲੀਆਂ ਪਾਈਆਂ ਗਈਆਂ। ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਵੀ ਕੰਪੀਟੀਸ਼ਨ ਕੀਤਾ ਗਿਆ। ਇਸ ਸੰਸਥਾ ਦੇ ਵੱਲੋਂ ਹਮੇਸ਼ਾਂ ਹੀ ਇੱਕੋ ਮਕਸਦ ਰੱਖਿਆ ਗਿਆ ਹੈ ਕਿ ਪੰਜਾਬ ਦੇ ਕਲਚਰ ਦੇ ਨਾਲ ਪੰਜਾਬੀਆਂ ਨੂੰ ਜੋੜ ਕੇ ਰੱਖਣਾ।
ਇਸ ਮੌਕੇ , ਨਿਲਮ, ਕਾਜਲ, ਗੀਤਾ , ਜਯੋਤੀ, ਪ੍ਰਭ, ਏਕਮ, ਕੌਮਲ, ਸੁਖਦੀਪ ਕੌਰ, ਮੰਨੀ, ਮਹਿਕ, ਏਕਜਿਤ, ਲਾਡੀ, ਸੁਮੀਆ, ਦੀਆਂ, ਕਮਲ, ਸੁਖਮਨ, ਬਲਦੀਸ਼, ਰੀਤੂ, ਨੇਹਾ, ਖੁਸ਼ੀ, ਨਿਰਮਲ, ਸੰਦੀਪ, ਦੀਪੂ, ਮਲਕੀਤ ਕੌਰ, ਪਰਮਜੀਤ ਕੌਰ, ਰਾਜ ਕੌਰ, ਪਰਮਿੰਦਰ ਕੌਰ, ਸਰਬਜੀਤ ਕੌਰ ਆਦਿ ਹਾਜ਼ਰ ਸਨ।

