ਧੀਆਂ ਦੀ ਲੋਹੜੀ ਮਨਾਉਣ ਦਾ ਵੱਧਦਾ ਪ੍ਰਚਲਣ ਸਮਾਜਿਕ ਬਰਾਬਰਤਾ ਦਾ ਸੁਨੇਹਾ ਦਿੰਦਾ ਹੈ-ਨਰੇਸ਼ ਪੰਡਿਤ
ਕਪੂਰਥਲਾ(ਗੌਰਵ ਮੜੀਆ ) ਵਿਸ਼ਵ ਹਿੰਦੂ ਪਰਿਸ਼ਦ ਵਲੋਂ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਬੋਲਦਿਆਂ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਕਿਹਾ ਕਿ ਸਾਨੂੰ ਲੜਕੇ ਅਤੇ ਲੜਕੀ ਵਿਚਲੇ ਅੰਤਰ ਨੂੰ ਖ਼ਤਮ ਕਰਦਿਆਂ ਧੀਆਂ ਦੀ ਲੋਹੜੀ ਵੀ ਧੂਮਧਾਮ ਨਾਲ ਮਨਾਉਣੀ ਚਾਹੀਦੀ ਹੈ।ਉਨ੍ਹਾਂ ਨੇ ਕਿਹਾ ਕਿ ਅੱਜ ਲੜਕੀਆਂ,ਲੜਕਿਆਂ ਨਾਲੋਂ ਕਿਸੇ ਵੀ ਪੱਖ ਤੋਂ ਘੱਟ ਨਹੀਂ ਹਨ।.
ਸਾਨੂੰ ਇਨ੍ਹਾਂ ਨੂੰ ਹੋਰ ਅੱਗੇ ਵੱਧਣ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ।ਨਰੇਸ਼ ਪੰਡਿਤ ਨੇ ਕਿਹਾ ਕਿ ਪੰਜਾਬੀਆਂ ਲਈ ਲੋਹੜੀ ਦਾ ਤਿਉਹਾਰ ਬਹੁਤ ਹੀ ਖਾਸ ਮਹੱਤਵ ਰੱਖਦਾ ਹੈ,ਕਿਉਂਕਿ ਜਿਸ ਘਰ ਚ ਨਵਾਂ ਵਿਆਹ ਅਤੇ ਬੱਚੇ ਦਾ ਜਨਮ ਹੋਇਆ ਹੁੰਦਾ ਹੈ ਉਹ ਵਿਸ਼ੇਸ਼ ਤੌਰ ਤੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ।ਇਸ ਦਿਨ ਰਿਸ਼ਤੇਦਾਰਾਂ,ਧੀਆਂ ਤੇ ਭੈਣਾਂ ਨੂੰ ਘਰ ਬੁਲਾਕੇ ਖੁਸ਼ੀਆਂ ਮਨਾਉਂਦੇ ਹਨ।ਇਹ ਤਿਉਹਾਰ ਭੈਣਾਂ ਅਤੇ ਬੇਟੀਆਂ ਦੀ ਰੱਖਿਆ,ਸਨਮਾਨ ਅਤੇ ਖੁਸ਼ੀਆਂ ਲਈ ਮਨਾਇਆ ਜਾਂਦਾ ਹੈ।ਨਰੇਸ਼ ਪੰਡਿਤ ਨੇ ਕਿਹਾ ਕਿ ਪਹਿਲਾਂ ਲੋਕ ਲੜਕਾ ਹੋਣ ਦੀ ਖੁਸ਼ੀ ਚ ਵੱਡੇ ਪੱਧਰ ਤੇ ਲੋਹੜੀ ਤੇ ਸਮਾਗਮ ਕਰਵਾਉਂਦੇ ਸਨ.
ਪਰ ਹੁਣ ਇਸ ਸੋਚ ਵਿਚ ਤਬਦੀਲੀ ਆ ਚੁੱਕੀ ਹੈ।ਲੋਕ ਹੁਣ ਲੜਕੀਆਂ ਦੇ ਜਨਮ ਦੀ ਖੁਸ਼ੀ ਦੇ ਵੀ ਵੱਡੇ ਪੱਧਰ ਤੇ ਸਮਾਗਮ ਕਰਵਾ ਰਹੇ ਹਨ ਜੋ ਇਕ ਬਹੁਤ ਵਧੀਆ ਉਪਰਾਲਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੜਕੀਆਂ ਨੂੰ ਪੜ੍ਹਾਈ ਦੇ ਮੌਕੇ ਦਿੱਤੇ ਜਾਣ, ਤਾਂ ਕਿ ਉਹ ਆਪਣੇ ਮਾਂ ਬਾਪ ਦਾ ਨਾਂ ਰੌਸ਼ਨ ਕਰ ਸਕਣ।ਉਨ੍ਹਾਂ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਪੰਜਾਬ ਦੇ ਨਾਲ-ਨਾਲ ਆਸ-ਪਾਸ ਦੇ ਰਾਜਾਂ ਜਿਵੇਂ ਕਿ ਹਰਿਆਣਾ,ਹਿਮਾਚਲ ਚ ਵੀ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਸਾਨੂੰ ਇਸ ਦਿਨ ਤੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਸਮਾਜ ਚ ਵੈਰ ਅਤੇ ਵਿਰੋਧ ਨੂੰ ਵੀ ਜਲਾਇਆ ਜਾਵੇ ਅਤੇ ਹਰ ਇਕ ਨਾਲ ਪਿਆਰ ਦੀ ਭਾਵਨਾ ਨਾਲ ਰਿਸ਼ਤੇ ਨਿਭਾਏ ਜਾਣ,ਕਿਉਂਕਿ ਰਿਸ਼ਤਿਆਂ ਨਾਲ ਹੀ ਸਾਡੀ ਸਮਾਜ ਵਿੱਚ ਕਦਰ ਵੱਧਦੀ ਹੈ।ਉਨਾਂ ਕਿਹਾ ਕਿ ਸਮਾਂ ਹੁਣ ਬਦਲ ਚੁੱਕਿਆ ਹੈ।ਲੜਕੀਆਂ ਦੀ ਲੋਹੜੀ ਮਨਾਉਣ ਦਾ ਰਿਵਾਜ਼ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਕਿਉਂਕਿ ਅਜੋਕੇ ਦੌਰ ਵਿਚ ਲੜਕੀਆਂ ਨੇ ਸਮਾਜ ਦੇ ਹਰ ਖੇਤਰ ਵਿਚ ਨਾਂ ਰੋਸ਼ਨਾਇਆ ਹੈ ਅਤੇ ਉਨ੍ਹਾਂ ਵੱਲੋਂ ਹੀ ਆਪਣੇ ਮਾਂ ਬਾਪ ਦੇ ਹਰ ਦੁੱਖ-ਸੁੱਖ ਵਿਚ ਉਨ੍ਹਾਂ ਨਾਲ ਵੰਡਾਏ ਜਾਂਦੇ ਹਨ

