ਕਪੂਰਥਲਾ ( ਗੌਰਵ ਮੜੀਆ ) ਸਹਾਇਕ ਕਮਿਸ਼ਨਰ, ਕਪੂਰਥਲਾ ਨਵਜੀਤ ਸਿੰਘ ਦੁਆਰਾ ਮਾਣਯੋੋਗ ਆਬਕਾਰੀ ਕਮਿਸ਼ਨਰ, ਪੰਜਾਬ ਜੀ ਦੇ ਹੁਕਮਾਂ ਤਹਿਤ ਸਾਰੇ ਬਾਰ ਮਾਲਕਾਂ ਹੋਟਲ ਮਾਲਕ ਅਤੇ ਪਬ ਮਾਲਕਾਂ ਨਾਲ ਆਬਕਾਰੀ ਅਫਸਰ ਐਸ.ਐਸ ਚਾਹਲ ਅਤੇ ਆਬਕਾਰੀ ਨਿਰੀਖਕ ਰਮਨ ਭਗਤ ਦੀ ਮੌਜੂਦਗੀ ਵਿੱਚ ਆਪਣੇ ਦਫਤਰ ਕਪੂਰਥਲਾ ਵਿਖੇ ਮੁਲਾਕਾਤ ਕੀਤੀ ਗਈ।ਇਸ ਮੀਟਿੰਗ ਦੌਰਾਨ ਆਏ ਹੋਏ ਹੋਟਲ ਅਤੇ ਬਾਰ ਮਾਲਕਾਂ ਨੂੰ ਸ਼ਰਾਬ ਅਤੇ ਬਾਰ ਸਬੰਧੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ।ਜਿਸ ਚ ਪਹਿਲੇ ਨੰਬਰ ਤੇ ਮਾਲਕਾਂ ਨੂੰ ਮਿਆਦ ਖਤਮ ਹੋਈ ਬੀਅਰ ਨਾ ਪਰੋਸਣ ਸਬੰਧੀ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਅਤੇ ਪਾਲਣਾ ਨਾ ਕਰਨ ਉੱਪਰ ਆਬਕਾਰੀ ਨਿਯਮਾਂ ਤਹਿਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਗਈ।
ਦੂਜੀ ਗੱਲ ਬਾਰ ਮਾਲਕਾਂ ਨੂੰ ਨਾਬਾਲਿਗ ਵਿਅਕਤੀਆਂ ਨੂੰ ਸ਼ਰਾਬ ਨਾ ਪਰੋਸਣ ਦੀ ਸਖਤ ਹਦਾਇਤ ਕੀਤੀ ਗਈ ਅਤੇ ਅਜਿਹਾ ਕਰਨ ਤੇ ਸਖਤ ਕਾਨੂੰਨੀ ਕਾਰਵਾਈ ਕਰਨ ਸਬੰਧੀ ਚੇਤਾਵਨੀ ਦਿੱਤੀ ਗਈ।ਤੀਜੀ ਗੱਲ ਬਾਰ ਮਾਲਕਾਂ ਨੂੰ ਗ੍ਰਾਹਕਾਂ ਦੀ ਵਰਤੋਂ ਵਾਸਤੇ ਅਤੇ ਸ਼ਰਾਬ ਦੀ ਮਾਤਰਾ ਚੈੱਕ ਕਰਨ ਸਬੰਧੀ ਬਾਰ ਉੱਪਰ ਐਲਕੋਮੀਟਰ ਰੱਖਣਾ ਗ੍ਰਾਹਕਾਂ ਨੂੰ ਮੰਗ ਕਰਨ ਉੱਪਰ ਦੇਣਾ ਯਕੀਨੀ ਬਨਾਉਣ ਲਈ ਕਿਹਾ ਗਿਆ।ਚੋਥੀ ਹਿਦਾਇਤ ਬਾਰ ਮਾਲਕਾਂ ਨੂੰ ਪੰਜਾਬ ਡਿਊਟੀ ਪੇਡ ਸ਼ਰਾਬ ਵੇਚਣ ਦੀ ਸਖਤ ਪਾਲਨਾ ਕਰਨ ਅਤੇ ਕੋਈ ਵੀ ਸ਼ਰਾਬ ਬਾਹਰਲੇ ਰਾਜਾਂ ਤੋਂ ਲਿਆ ਕੇ ਪਬਲਿਕ ਨੂੰ ਨਾ ਪਰੋਸਣ ਦੀ ਸਖਤ ਹਿਦਾਇਤ ਕੀਤੀ ਗਈ।ਪੰਜਵੀ ਗੱਲ ਬਾਰ ਮਾਲਕਾਂ ਨੂੰ ਸਮੇਂ ਸਿਰ ਬਾਰ ਬੰਦ ਕਰਨ ਅਤੇ ਸ਼ਰਾਬ ਦੇ ਕੈਰੀ ਫਾਰਵਰਡ ਡਿਊਟੀ ਜਮਾ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ।
ਛੇਵੀ ਗੱਲ ਬਾਰ ਮਾਲਕਾਂ ਨੂੰ ਆਪਣੇ ਬਾਰ ਉੱਪਰ ਆਬਕਾਰੀ ਨੀਤੀ ਤਹਿਤ ਲੋੜੀਦੇ ਚੇਤਾਵਨੀ ਸਲੋਗਨ ਲਿਖਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਜਿਸ ਵਿੱਚ ਨਾਰਕੋਟਿਕਸ ਸਬੰਧੀ,ਸ਼ਰਾਬ ਦੇ ਸਿਹਤ ਉਪਰ ਪ੍ਰਭਾਵਾਂ ਅਤੇ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ ਸੰਬੰਧੀ ਸਲੋਗਨ ਲਿਖਣ ਦੀ ਹਦਾਇਤ ਕੀਤੀ ਗਈ।ਇਸ ਮੀਟਿੰਗ ਵਿੱਚ ਆਏ ਹੋਏ ਬਾਰ ਅਤੇ ਹੋਟਲ ਮਾਲਕਾਂ ਦੁਆਰਾ ਸਰਕਾਰ ਦੁਆਰਾ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਨਾ ਕਰਨ ਸੰਬੰਧੀ ਵਚਨਬੱਧਤਾ ਕੀਤੀ ਗਈ। ਅੰਤ ਵਿੱਚ ਸਹਾਇਕ ਕਮਿਸ਼ਨਰ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।
