By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਨੰਬਰਦਾਰਾਂ ਦਾ ਮੁੱਖ ਮੰਤਰੀ ਮਾਨ ਦੀ ਸੰਗਰੂਰ ਵਾਲੀ ਕੋਠੀ ਅੱਗੇ 6 ਨਵੰਬਰ ਦਾ ਦਿੱਤਾ ਜਾ ਰਿਹਾ ਧਰਨਾ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ : ਮੁੰਧ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਨੰਬਰਦਾਰਾਂ ਦਾ ਮੁੱਖ ਮੰਤਰੀ ਮਾਨ ਦੀ ਸੰਗਰੂਰ ਵਾਲੀ ਕੋਠੀ ਅੱਗੇ 6 ਨਵੰਬਰ ਦਾ ਦਿੱਤਾ ਜਾ ਰਿਹਾ ਧਰਨਾ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ : ਮੁੰਧ
Jalandhar

ਨੰਬਰਦਾਰਾਂ ਦਾ ਮੁੱਖ ਮੰਤਰੀ ਮਾਨ ਦੀ ਸੰਗਰੂਰ ਵਾਲੀ ਕੋਠੀ ਅੱਗੇ 6 ਨਵੰਬਰ ਦਾ ਦਿੱਤਾ ਜਾ ਰਿਹਾ ਧਰਨਾ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ : ਮੁੰਧ

Talk Hindustan
Last updated: 2023/11/03 at 9:55 PM
Talk Hindustan
Share
3 Min Read
ਨੰਬਰਦਾਰਾਂ ਦਾ ਮੁੱਖ ਮੰਤਰੀ ਮਾਨ ਦੀ ਸੰਗਰੂਰ ਵਾਲੀ ਕੋਠੀ ਅੱਗੇ 6 ਨਵੰਬਰ ਦਾ ਦਿੱਤਾ ਜਾ ਰਿਹਾ ਧਰਨਾ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ :  ਮੁੰਧ
SHARE

ਨਕੋਦਰ 3 ਨਵੰਬਰ ( ਮਹਿਮੀ ) ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਨੰਬਰਦਾਰਾਂ ਵਲੋਂ ਦਿੱਤਾ ਜਾ ਰਿਹਾ ਵਿਸ਼ਾਲ ਧਰਨਾ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ। ਇਹ ਵਿਚਾਰ ਸ੍ਰ ਹਰਕੰਵਲ ਸਿੰਘ ਮੁੰਧ ਜਿਲ੍ਹਾ ਪ੍ਰਧਾਨ ਨੰਬਰਦਾਰ ਯੂਨੀਅਨ ਜਲੰਧਰ ਦਿਹਾਤੀ (ਸਮਰਾ 643) ਨੇ ਅੱਜ ਨਕੋਦਰ ਵਿਖੇ ਹੋਈ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ। ਉਹਨਾਂ ਕਿਹਾ ਕਿ ਸਰਕਾਰ ਨੇ ਵੋਟਾਂ ਵੇਲੇ ਨੰਬਰਦਾਰਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਤੁਹਾਡੀਆਂ ਸਾਰੀਆਂ ਮੰਗਾਂ ਵੋਟਾਂ ਤੋਂ ਤੁਰੰਤ ਬਾਅਦ ਪੂਰੀਆਂ ਕੀਤੀਆਂ ਜਾਣਗੀਆਂ ਪ੍ਰੰਤੂ ਅੱਜ ਦੋ ਸਾਲ ਸਰਕਾਰ ਬਣੀ ਨੂੰ ਹੋ ਚਲੇ ਹਨ ਸਰਕਾਰ ਵਲੋਂ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ।

ਜੋਂ ਸਰਕਾਰ ਦਾ ਨੰਬਰਦਾਰਾਂ ਨਾਲ ਬਹੁਤ ਵਡਾ ਪਖ਼ਪਾਤੀ ਰਵਈਆ ਹੈ। ਆਪ ਸੁਪਰੀਮੋ ਕੇਜਰੀਵਾਲ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਸਾਡੀਆਂ ਦੋ ਮੰਗਾਂ ਜਿਨ੍ਹਾਂ ਚ ਨੰਬਰਦਾਰੀ ਜੱਦੀਪੁਸ਼ਤੀ ਕਰਨਾ ਅਤੇ ਨੰਬਰਦਾਰਾ ਦਾ ਮਾਣ ਭੱਤਾ ਦੁੱਗਣਾ ਕਰਨ ਸਬੰਧੀ ਵਾਅਦਾ ਕੀਤਾ ਸੀ ਹੁਣ ਉਸ ਤੋਂ ਵੀ ਸਰਕਾਰ ਭੱਜ ਰਹੀ ਹੈ। ਸਰਕਾਰ ਦੀ ਬੇਰੁਖੀ ਨੂੰ ਦੇਖਦੇ ਹੋਏ ਪੰਜਾਬ ਨੰਬਰਦਾਰ ਯੂਨੀਅਨ ਦੇ ਆਗੂਆਂ ਵਲੋਂ ਸਰਕਾਰ ਦੇ ਖ਼ਿਲਾਫ਼ ਇੱਕ ਸੂਬਾ ਪੱਧਰੀ ਵਿਸ਼ਾਲ ਧਰਨਾ 6 ਨਵੰਬਰ ਦਿਨ ਸੋਮਵਾਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਅੱਗੇ ਅਣਮਿੱਥੇ ਸਮੇਂ ਲਈ ਦੇਣ ਦਾ ਫੈਸਲਾ ਕੀਤਾ ਹੈ। ਸ੍ਰ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰ ਨੰਬਰਦਾਰਾ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ ਜਿਸ ਕਾਰਨ ਸਾਨੂੰ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ।

ਉਹਨਾਂ ਕਿਹਾ ਕਿ ਉਹ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਧਰਨੇ ਵਿੱਚ ਪਹੁੰਚਣਗੇ। ਇਸ ਮੌਕੇ ਰਾਜ ਕੁਮਾਰ ਮਹਿੰਮੀ ਜ਼ਿਲ੍ਹਾ ਜਨਰਲ ਸਕੱਤਰ ਜਲੰਧਰ ਦਿਹਾਤੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬਾਰ ਬਾਰ ਮੰਤਰੀਆਂ ਵੱਲੋਂ ਮਿਲਣ ਦਾ ਸਮਾਂ ਦੇ ਕੇ ਫਿਰ ਉਸਨੂੰ ਕੈਂਸਲ ਕਰਨਾ ਇਹ ਦਰਸਾਉਂਦਾ ਹੈ ਕਿ ਸਰਕਾਰ ਨੰਬਰਦਾਰਾ ਦਾ ਹੱਕ ਉਹਨਾਂ ਨੂੰ ਨਹੀਂ ਦੇਣਾ ਚਾਹੁੰਦੀ। ਸੰਗਰੂਰ ਵਾਲ਼ਾ ਧਰਨਾ ਸਰਕਾਰ ਦੇ ਨੱਕ ਵਿਚ ਦਮ ਕਰ ਦੇਵੇਗਾ। ਮਹਿੰਮੀ ਨੇ ਕਿਹਾ ਕਿ ਜਲੰਧਰ ਜ਼ਿਲ੍ਹੇ ਵਿੱਚੋਂ ਸੈਂਕੜੇ ਲੰਬੜਦਾਰ ਧਰਨੇ ਵਿੱਚ ਪਹੁੰਚਣਗੇ। ਇਸ ਮੌਕੇ ਤੇ ਚੌਧਰੀ ਜਸਬੀਰ ਸਿੰਘ ਆਲੋਵਾਲ ਨੇ ਯੂਨੀਅਨ ਨੂੰ ਦਸ ਹਜ਼ਾਰ ਰੁਪਏ, ਸ੍ਰ ਰਸ਼ਪਲ ਸਿੰਘ ਮੁੰਧ ਅਤੇ ਸੁਖਜਿੰਦਰ ਸਿੰਘ ਮੁੰਧ ਨੇ ਗਿਆਰਾਂ ਹਜਾਰ ਰੁਪਏ, ਗੁਰਸ਼ਰਨਜੀਤ ਸਿੰਘ ਰਸੂਲਪੁਰ ਨੇ ਪੰਜ ਹਜ਼ਾਰ ਰੁਪਏ ਅਤੇ ਬਲਬੀਰ ਸਿੰਘ ਤਲਵੰਡੀ ਭਰੋ ਨੇ ਇੱਕੀ ਸੌ ਰੁਪਏ ਫੰਡ ਦਿੱਤਾ।

ਇਸ ਮੌਕੇ ਦਾਨੀ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੁਰਜੀਤਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ,ਰਾਜ ਕੁਮਾਰ ਮਹਿੰਮੀ ਜ਼ਿਲ੍ਹਾ ਜਨਰਲ ਸਕੱਤਰ ਜਲੰਧਰ ਦਿਹਾਤੀ, ਬਲਜੀਤ ਸਿੰਘ ਲਿੱਤਰਾਂ ਸੀਨੀਅਰ ਵਾਇਸ ਪ੍ਰਧਾਨ, ਹਰਦਿਆਲ ਸਿੰਘ ਸ਼ਰਕਪੁਰ ਸੀਨਿਅਰ ਵਾਇਸ ਪ੍ਰਧਾਨ ਜਲੰਧਰ, ਸ਼ਿਵਰਾਜ ਸਿੰਘ ਸੰਧੂ, ਲਾਭ ਸਿੰਘ ਸਿੰਘ ਪੁਰ ਸਰਪ੍ਰਸਤ, ਹਰਨੇਕ ਸਿੰਘ ਜੋਸਨ ਸਿੱਧੂ ਪੁਰ ਵਾਇਸ ਪ੍ਰਧਾਨ, ਕੁਲਰਾਜ ਸਿੰਘ ਮੁਹੇਮ ਸੀਨੀਅਰ ਵਾਇਸ ਪ੍ਰਧਾਨ, ਜਗਜੀਤ ਸਿੰਘ ਮੀਰਪੁਰ, ਗੁਰਦੇਵ ਸਿੰਘ ਮਾਲੜੀ ਸੀਨੀਅਰ ਵਾਈਸ ਪ੍ਰਧਾਨ, ਗੁਰਮਿੰਦਰ ਸਿੰਘ ਕੈਂਥ ਜਨਰਲ ਸਕੱਤਰ, ਰਤਨ ਰਾਏ ਕੈਸ਼ੀਅਰ, ਹਰਭਜਨ ਦਾਸ ਬੰਗੜ, ਹਰਮੇਸ਼ ਸਿੰਘ ਲਿੱਤਰਾਂ, ਮਲਕੀਤ ਸਿੰਘ ਅਲੇਵਾਲੀ, ਜਗਦੀਸ਼ ਸਿੰਘ, ਸੈਮੂਅਲ ਰਾਜਾ ਕਾਂਗਣਾ, ਸਰਬਣ ਸਿੰਘ, ਗੁਰਬਖਸ਼ ਸਿੰਘ, ਸੰਪੂਰਨ ਸਿੰਘ ਚਾਨੀਆਂ, ਸੰਤੋਖ਼ ਸਿੰਘ ਤਲਵੰਡੀ ਭਰੋ, ਸੁਖਦੇਵ ਸਿੰਘ ਦਰਗਾਬਾਦ, ਸੀਤਲ ਰਾਮ ਆਲੇਵਾਲੀ, ਅਜੀਤ ਸਿੰਘ ਤਲਵੰਡੀ ਭਰੋ ਅਤੇ ਸੰਤੋਖ਼ ਸਿੰਘ ਤਲਵੰਡੀ ਭਰੋ ਆਦਿ ਹਾਜਿਰ ਸਨ।

Share This Article
Facebook Twitter Whatsapp Whatsapp Telegram Copy Link
Share
Previous Article ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦਾ ਵਫ਼ਦ ਐਸ.ਪੀ ਹੈਡਕੁਆਰਟਰ ਨੂੰ ਮਿਲਿਆ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦਾ ਵਫ਼ਦ ਐਸ.ਪੀ ਹੈਡਕੁਆਰਟਰ ਨੂੰ ਮਿਲਿਆ
Next Article 40वां सुरजीत हॉकी टूर्नामेंट हुआ समाप्त, फाईनल मैच दौरान वित्त मंत्री चीमा ने की प्रोग्राम की अध्यक्षता 40वां सुरजीत हॉकी टूर्नामेंट हुआ समाप्त, फाईनल मैच दौरान वित्त मंत्री चीमा ने की प्रोग्राम की अध्यक्षता
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?