22 ਜਨਵਰੀ ਨੂੰ ਆਪਣੇ ਘਰਾਂ,ਦੁਕਾਨਾਂ ਅਤੇ ਦਫ਼ਤਰਾਂ ਵਿੱਚ ਕਰੋ ਦੀਪਮਾਲਾ-ਨਰੇਸ਼ ਪੰਡਿਤ
ਕਪੂਰਥਲਾ( ਗੌਰਵ ਮੜੀਆ )ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੂੰ ਵੀ ਰਾਮ ਲੱਲਾ ਦੇ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਲਈ ਸੱਦਾ ਪੱਤਰ ਦਿੱਤਾ ਗਿਆ ਹੈ।ਸ਼ਨੀਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅਤੇ ਬਜਰੰਗ ਦਲ ਦੇ ਵਰਕਰਾਂ ਵੱਲੋਂ ਚੇਅਰਮੈਨ ਇੰਡੀਅਨ ਨੂੰ ਸੱਦਾ ਪੱਤਰ ਦਿੱਤਾ ਗਿਆ।ਇਸ ਦੌਰਾਨ ਬਜਰੰਗ ਦਲ ਦੇ ਵਰਕਰਾਂ ਨੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਚੇਅਰਮੈਨ ਇੰਡੀਅਨ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ 22 ਜਨਵਰੀ ਨੂੰ ਸ਼ਹਿਰ ਵਿੱਚ ਸਫਾਈ ਵਿਵਸਥਾ ਵਿੱਚ ਸੁਧਾਰ ਕਰਨ,22 ਜਨਵਰੀ ਨੂੰ ਸਥਾਨਕ ਛੁੱਟੀ ਦਾ ਐਲਾਨ ਕਰਨ ਮੀਟ-ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੀ ਮੰਗ ਕੀਤੀ।
ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਸਿੱਖ ਗੁਰੂਆਂ ਦੀ ਕੁਰਬਾਨੀ ਅਤੇ ਬਹਾਦਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਗਵਾਨ ਰਾਮ ਕਰੋੜਾਂ ਲੋਕਾਂ ਦੀ ਆਸਥਾ ਦਾ ਕੇਂਦਰ ਬਿੰਦੂ ਹਨ।ਹਿੰਦੂ ਧਰਮ ਦੀ ਰੱਖਿਆ ਲਈ ਸਿੱਖ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਹਨ ਅਤੇ ਗੁਰੂ ਸਾਹਿਬਾਨ ਨੇ ਮਨੁੱਖਤਾ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਸੀ।ਚੇਅਰਮੈਨ ਇੰਡੀਅਨ ਨੇ ਦੱਸਿਆ ਕਿ ਖੁਸ਼ੀ ਦੀ ਗੱਲ ਹੈ ਕਿ ਇੰਨੇ ਸਾਲਾਂ ਬਾਅਦ ਰਾਮ ਮੰਦਰ ਦੀ ਉਸਾਰੀ ਹੋ ਰਹੀ ਹੈ।ਸ਼੍ਰੀ ਰਾਮ ਸਭ ਦੇ ਆਦਰਸ਼ ਹਨ।ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਜਿਸ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਅਤੇ ਹਿੰਦੁਸਤਾਨ ਲਈ ਆਪਣਾ ਜੀਵਨ ਨਿਛਾਵਰ ਕਰ ਦਿੱਤਾ ਸੀ।ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ ਅਤੇ ਇਸ ਪਵਿੱਤਰ ਅਸਥਾਨ ਗੁਰਦੁਆਰਾ ਗੁਰੂ ਕਾ ਤਾਲ ਵਿਖੇ ਹੀ ਉਨ੍ਹਾਂਦੀ ਗ੍ਰਿਫਤਾਰੀ ਹੋਈ ਸੀ।
ਉਸ ਪਵਿੱਤਰ ਅਸਥਾਨ ਦੀ ਮਿੱਟੀ ਵੀ ਇਸੇ ਪਵਿੱਤਰ ਅਸਥਾਨ ਮਿੱਟੀ ਰਾਮ ਮੰਦਰ ਦੀ ਉਸਾਰੀ ਦੇ ਪ੍ਰੋਗਰਾਮ ਭੇਜੀ ਗਈ ਸੀ।ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਿਆਗ ਅਤੇ ਬਲੀਦਾਨ ਦੇ ਪ੍ਰਤੀਕ ਸਨ ਅਤੇ ਭਗਵਾਨ ਸ੍ਰੀ ਰਾਮ ਵੀ ਤਿਆਗ ਅਤੇ ਬਲੀਦਾਨ ਲਈ ਜਾਣੇ ਜਾਂਦੇ ਹਨ।ਨਰੇਸ਼ ਪੰਡਿਤ ਨੇ ਕਿਹਾ ਕਿ ਕਈ ਸਦੀਆਂ ਤੋਂ ਬਾਅਦ ਇੱਕ ਅਜਿਹਾ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ ਜਿਸ ਲਈ ਲੱਖਾਂ ਲੋਕਾਂ ਨੇ ਆਪਣੀ ਜਿੰਦਗੀ ਖਪਾ ਦਿੱਤੀ ਅਤੇ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਿਰਫ ਇਹ ਦਿਨ ਦੇਖਣ ਲਈ ਕਿ ਇੱਕ ਦਿਨ ਅਯੁੱਧਿਆ ਵਿੱਚ ਇੱਕ ਵਿਸ਼ਾਲ ਰਾਮ ਮੰਦਰ ਬਣੇਗਾ।
ਅੱਜ ਦੀ ਪੀੜ੍ਹੀ ਬਹੁਤ ਹੀ ਖੁਸ਼ਕਿਸਮਤ ਹੈ ਜਿਸਨੂੰ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦੇ ਨਿਰਮਾਣ ਨੂੰ ਦੇਖਣ ਦਾ ਮੌਕਾ ਮਿਲ ਰਿਹਾ ਹੈ।ਨਰੇਸ਼ ਪੰਡਿਤ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 22 ਜਨਵਰੀ ਨੂੰ ਆਪਣੇ ਘਰਾਂ,ਦੁਕਾਨਾਂ ਅਤੇ ਦਫਤਰਾਂ ਵਿੱਚ ਦੀਵਾਲੀ ਵਰਗਾ ਮਾਹੌਲ ਬਣਾਉਣ।ਦੀਵੇ ਜਗਾਉਣ ਅਤੇ ਰਾਮ ਰਕਸ਼ਾ ਸਤੋਤਰ,ਸੁੰਦਰ ਕਾਂਡ,ਹਨੂੰਮਾਨ ਚਾਲੀਸਾ ਦੇ ਪਾਠ ਕਰਕੇ ਰਾਮਮਈ ਮਾਹੌਲ ਬਣਾਉਣ।ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਨਮੋਲ ਕੁਮਾਰ ਗਿੱਲ,ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਉਪ ਪ੍ਰਧਾਨ ਜੋਗਿੰਦਰ ਤਲਵਾੜ,ਬਜਰੰਗ ਦਲ ਦੇ ਜ਼ਿਲ੍ਹਾ ਇੰਚਾਰਜ ਬਾਵਾ ਪੰਡਿਤ,ਜ਼ਿਲ੍ਹਾ ਉਪ ਪ੍ਰਧਾਨ ਆਨੰਦ ਯਾਦਵ,ਸ਼ਹਿਰੀ ਪ੍ਰਧਾਨ ਚੰਦਨ ਸ਼ਰਮਾ,ਉਪ ਪ੍ਰਧਾਨ ਮੋਹਿਤ ਜੱਸਲ,ਬਜਰੰਗ ਦਲ ਦੇ ਆਗੂ ਵਿਜੇ ਯਾਦਵ ਆਦਿ ਹਾਜ਼ਰ ਸਨ।

