ਕਪੂਰਥਲਾ, (ਗੌਰਵ ਮੜੀਆ )- ਭਗਤਪੁਰ ਕਲੋਨੀ, ਨੇੜੇ ਮਾਤਾ ਭੱਦਰਕਾਲੀ ਮੰਦਿਰ ਜ਼ਿਲ੍ਹਾ ਕਪੂਰਥਲਾ ਵਿਖੇ 14 ਜਨਵਰੀ, ਦਿਨ ਐਤਵਾਰ ਮਾਘੀ ਵਾਲੇ ਦਿਨ ਪੀਰ ਬਾਬਾ ਰੱਤੜੇ ਵਾਲੀ ਸਰਕਾਰ ਜੀ ਦਾ ਸਲਾਨਾ ਮਾਘੀ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਦਰਬਾਰ ਦੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਸਾਈਂ ਮਦਨ ਸ਼ਾਹ ਜੀ ਦੁਆਰਾ ਝੰਡੇ ਦੀ ਰਸਮ 10 ਵਜੇ ਅਦਾ ਕੀਤੀ ਗਈ। ਮੇਲੇ ਵਿੱਚ ਵੱਖ ਵੱਖ ਦਰਬਾਰਾਂ ਤੋਂ ਸੰਤ ਲੋਕ ਆਈ ਹੋਈ ਸੰਗਤ ਨੂੰ ਆਪਣਾ ਆਸ਼ਿਰਵਾਦ ਦੇਣ ਲਈ ਪਹੁੰਚੇ ਜਿਹਨਾਂ ਵਿਚ ਮੱਧੂ
ਸਾਈਂ ਜੀ ਜਲੰਧਰ ਵਾਲੇ, ਬਾਬਾ ਬਿੱਟੇ ਸ਼ਾਹ ਜੀ, ਬਾਬਾ ਵਿਜੇ ਕੁਮਾਰ ਜੀ, ਬਾਬਾ ਸੋਢੀ ਸ਼ਾਹ ਜੀ, ਸੁਖਵਿੰਦਰ ਸਾਗਰ (ਪ੍ਰੋਫੈਸਰ) ਅਤੇ ਬਾਬਾ ਚੈਂਚਲ ਸਹੋਤਾ ਜੀ ਆਦਿ ਸ਼ਾਮਿਲ ਸਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲੇ ਵਿਚ ਆਈ ਹੋਈ ਸੰਗਤ ਦੇ ਮੰਨੋਰੰਜਨ ਲਈ ਸਟੇਜੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਗਾਇਕ ਬਲਦੇਵ ਰਾਜ ਭੋਲਾ ਦੁਆਰਾ ਕੀਤੀ ਗਈ ਜਿਸ ਤੋਂ ਬਾਅਦ ਸੁੱਚਾ ਸ਼ੇਖੂਪੁਰੀਆ ਅਤੇ ਬਲਵੀਰ ਸ਼ੇਰਪੁਰੀ ਨੇ ਆਪਣੇ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਈ। ਫਿਰ ਗਾਇਕ ਮੰਗਲ ਸੰਧੂ ਨੇ ਆਪਣੇ ਗੀਤਾਂ ਨਾਲ ਸੰਗਤ
ਦਾ ਮਨੋਰੰਜਨ ਕੀਤਾ ਤੇ ਜਿਸ ਤੋਂ ਦੋਗਾਣਾ ਜੋੜੀ ਅਕਬਰ ਆਲਮ ਤੇ ਰਣਜੀਤ ਰੀਤ ਨੇ ਅਤੇ ਜੋੜੀ ਦਲਵੀਰ ਸ਼ੌਂਕੀ ਤੇ ਗੁਰਨੂਰ ਨੀਤੂ ਨੇ ਆਪਣੀ ਹਾਜ਼ਰੀ ਲਗਵਾਈ। ਇਹਨਾਂ ਤੋਂ ਬਾਅਦ ਗਾਇਕ ਅਸ਼ੋਕ ਗਿੱਲ ਨੇ ਆਪਣੇ ਪ੍ਰਸਿੱਧ ਗਾਣੇ ਗਾ ਕੇ ਸੰਗਤ ਦਾ ਮਨੋਰੰਜਨ ਕੀਤਾ ਤੇ ਫਿਰ ਦੋਗਾਣਾ ਜੋੜੀ ਗੁਰਦੇਵ ਪੱਧਰੀ ਤੇ ਆਲੀਆ ਅਨਜਾਨ ਨੇ ਆਪਣੀ ਹਾਜ਼ਰੀ ਲਗਵਾਈ। ਗਾਇਕਾ ਸੁਖਦੀਪ ਗਿੱਲ ਨੇ ਵੀ ਆਪਣੇ ਗੀਤ ਗਾ ਕੇ ਸਟੇਜ ਤੇ ਹਾਜ਼ਰੀ ਲਗਵਾਈ ਤੇ ਜਿਸ ਤੋਂ ਬਾਅਦ ਗਾਇਕ ਮਾਣਕ ਅਲੀ ਨੇ ਸਟੇਜ ਤੇ ਆਪਣੀ ਗੀਤ ਗਾ ਕੇ ਆਪਣੀ
ਭੂਮਿਕਾ ਨਿਭਾਈ। ਇਹਨਾਂ ਸੱਭ ਤੋਂ ਬਾਅਦ ਪ੍ਰਸਿੱਧ ਜੋੜੀ ਸ਼ਰੀਫ਼ ਦਿਲਦਾਰ ਤੇ ਜਸਪ੍ਰੀਤ ਜੱਸੀ ਨੇ ਆਪਣੀ ਆਪਣੇ ਹਿੱਟ ਗੀਤਾਂ ਰਾਹੀਂ ਆਈ ਹੋਈ ਸਾਰੀ ਸੰਗਤ ਦਾ ਮਨੋਰੰਜਨ ਕੀਤਾ ਤੇ ਅਖੀਰ ਵਿਚ ਜੋੜੀ ਅਮਰੀਕ ਮਾਈਕਲ ਤੇ ਮਮਤਾ ਮੇਹਰਾ ਨੇ ਮੇਲੇ ਵਿਚ ਆਪਣੀ ਹਾਜ਼ਰੀ ਲਗਵਾਈ। ਇਸ ਵਾਰ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਹਰਭਜਨ ਸਿੰਘ ਵਿਰਦੀ ਯੂ. ਕੇ. ਅਤੇ
ਵਿਸ਼ੇਸ਼ ਮਹਿਮਾਨ ਵਜੋਂ ਗੁਰਪਾਲ ਸਿੰਘ ਇੰਡੀਅਨ (ਚੇਅਰਮੈਨ ਇੰਪਰੋਵੇਮੇਂਟ ਟਰੱਸਟ ਕਪੂਰਥਲਾ), ਮਨਜੀਤ ਮਾਨ (ਜਰਨਲਿਸਟ ਪ੍ਰੈੱਸ ਕਲੱਬ ਦੇ ਸੂਬਾ ਪ੍ਰਧਾਨ), ਅਮਨਦੀਪ ਨਹਰ ਐੱਸ ਐੱਚ ਓ ਸਿਟੀ ਕਪੂਰਥਲਾ, ਇੰਸਪੈਕਟਰ ਮਨਜੀਤ ਸਿੰਘ ਦਿਹਾਤੀ ਟ੍ਰੈਫਿਕ ਇੰਚਾਰਜ ਜਲੰਧਰ ਅਤੇ ਤਜਿੰਦਰ ਭੰਡਾਰੀ ਚੇਅਰਮੈਨ ਐਸ ਸੀ ਸੈੱਲ ਕਾਂਗਰਸ ਆਦਿ ਸ਼ਾਮਿਲ ਸਨ।
ਇਹਨਾਂ ਤੋ ਇਲਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਮਹਿਮਾਨਾਂ ਵਿਚ ਹਰਜਿੰਦਰ ਸਿੰਘ ਸਬ ਇੰਸਪੈਕਟਰ, ਬਲਬੀਰ ਬੈਂਸ ਪ੍ਰਮੋਟਰ ਕੈਨੇਡਾ, ਸ਼ਿੰਦਾ ਧੰਜੂ ਯੂ ਕੇ ਅਤੇ ਬੱਬੂ ਖੈਰਾ ਆਦਿ ਸ਼ਾਮਿਲ ਸਨ। ਐਨ ਆਰ ਆਈ ਵੀਰਾਂ ਦੁਆਰਾ ਮੇਲੇ ਵਿੱਚ ਵਿਸ਼ੇਸ਼ ਸਹਿਯੋਗ ਰਿਹਾ। ਮੇਲੇ ਦਾ ਸਾਰਾ ਪ੍ਰਬੰਧ ਮੇਲੇ ਪ੍ਰਬੰਧਕ ਜਤਿੰਦਰ ਭੰਡਾਰੀ ਪ੍ਰੋਮੋਟਰ ਯੂ ਕੇ, ਰਣਧੀਰ ਧੀਰਾਪ੍ਰਮੋਟਰ,ਪਰਮਿੰਦਰ
ਬੰਨੂ ਸਮਾਜ ਸੇਵਕ, ਤਰਲੋਚਨ ਸਿੰਘ ਚਾਹਲ ਅਤੇ ਪਰਮਜੀਤ ਸੰਨੀ ਦੁਆਰਾ ਕੀਤਾ ਗਿਆ। ਇਸ ਮੇਲੇ ਨੂੰ ਐੱਸ ਬੀ ਕੇ ਰਿਕਾਰਡਜ਼ ਯੂ. ਕੇ. ਵੱਲੋਂ ਕੀਤਾ ਗਿਆ ਅਤੇ “ਪੰਜਾਬ ਮੇਲੇ ਲਾਈਵ” ਦੇ ਯੂਟਿਊਬ ਚੈਨਲ ’ਤੇ ਇਸ ਦਾ ਲਾਈਵ ਟੈਲੀਕਾਸਟ ਹੋਇਆ। ਆਖਿਰ ਵਿਚ ਆਈ ਹੋਏ ਲੋਕਾਂ ਲਈ ਅਟੁੱਟ ਲੰਗਰ ਵਰਤਾਇਆ ਗਿਆ।

