ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਬੜਾ ਦੀ ਪੁਲਿਸ ਵੱਲੋਂ ਤੇਹਰੇ ਕਤਲ ਦੇ ਦੋਸ਼ੀ ਨੂੰ ਸਮੇਤ ਹਥਿਆਰ ਗ੍ਰਿਫਤਾਰ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦੇਂਦੇ ਹੋਏ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਜਲੰਧਰ ਪੁਲਿਸ ਵਲੋਂ ਸਮਾਜ ਦੇ ਭੇੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਮਨਪ੍ਰੀਤ ਸਿੰਘ ਢਿੱਲੋਂ ਪੁਲਿਸ ਕਪਤਾਨ,(ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਬਲਵੀਰ ਸਿੰਘ ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਵੱਲੋਂ ਤੇਹਰੇ ਕਤਲ ਦੇ ਦੋਸ਼ੀ ਨੂੰ ਸਮੇਤ ਹਥਿਆਰ ਇੱਕ ਗੰਨ (ਦੁਨਾਲੀ) ਅਤੇ ਇੱਕ ਰਾਈਫਲ 22 ਬੋਰ ਅਤੇ ਤਿੰਨ ਚੱਲੇ ਹੋਏ ਰੌਦ 22 ਬੋਰ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ |

ਪ੍ਰੈਸ ਨੂੰ ਅਗੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤ ਨੇ ਦੱਸਿਆ ਕਿ ਮਿਤੀ 19.10.2023 ਨੂੰ ਹਰਪ੍ਰੀਤ ਸਿੰਘ ਪੁੱਤਰ ਜਗਬੀਰ ਸਿੰਘ ਵਾਸੀ ਮਕਾਨ ਨੰਬਰ 175 ਟਾਵਰ ਇਨਕਲੇਵ ਫੇਸ 3 ਵਡਾਲਾ ਥਾਣਾ ਲਾਬੜਾ ਵੱਲੋ ਆਪਣੇ ਪਿਤਾ ਜਗਬੀਰ ਸਿੰਘ ਆਪਣੀ ਮਾਤਾ ਅਮ੍ਰਿਤਪਾਲ ਕੌਰ ਅਤੇ ਆਪਣੇ ਭਰਾ ਗਗਨਦੀਪ ਸਿੰਘ ਨੂੰ ਗੋਲੀਆ ਮਾਰ ਕੇ ਤਿੰਨਾ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਸੰਬਧੀ ਸੂਚਨਾ ਥਾਣਾ ਲਾਬੜਾ ਪ੍ਰਾਪਤ ਹੋਣ ਪਰ ਦੋਸ਼ੀ ਹਰਪ੍ਰੀਤ ਸਿੰਘ ਉਕਤ ਦੇ ਖਿਲਾਫ ਮੁੱਕਦਮਾ ਨੰਬਰ 89 ਮਿਤੀ 20.10.2023 ਜੁਰਮ 302,506 ਭ/ਦ 25/27-54-59 ਅਸਲਾ ਐਕਟ ਥਾਣਾ ਲਾਂਬੜਾ ਦਰਜ ਰਜਿਸਟਰ ਕੀਤਾ ਗਿਆ।
ਦੋਰਾਨੇ ਤਫਤੀਸ਼ ਦੋਸ਼ੀ ਹਰਪ੍ਰੀਤ ਸਿੰਘ ਪੁੱਤਰ ਜਗਬੀਰ ਸਿੰਘ ਵਾਸੀ ਮਕਾਨ ਨੰਬਰ 175 ਟਾਵਰ ਇਨਕਲੇਵ ਫੇਸ 3 ਵਡਾਲਾ ਥਾਣਾ ਲਾਬੜਾ ਨੂੰ ਮਿਤੀ 20.10.23 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀ ਪਾਸੋ ਇੱਕ ਗੰਨ (ਦੁਨਾਲੀ) ਅਤੇ ਇੱਕ ਰਾਈਫਲ .22 ਬੋਰ, ਤਿੰਨ ਚੱਲੇ ਹੋਏ ਰੌਦ .22 ਬੋਰ ਬ੍ਰਾਮਦ ਕੀਤੀਆ । ਦੋਰਾਨੇ ਪੁੱਛਗਿਆ ਦੋਸ਼ੀ ਹਰਪ੍ਰੀਤ ਸਿੰਘ ਉਕਤ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਪ੍ਰੋਪਰਟੀ ਜੋ ਮੇਰੇ ਪਿਤਾ ਜਗਬੀਰ ਸਿੰਘ ਮੇਰੇ ਨਾਮ ਨਹੀ ਸੀ ਕਰਾਉਣਾ ਚਾਹੁੰਦਾ ਜਿਸ ਕਰਕੇ ਮੈ ਗੁਸੇ ਵਿੱਚ ਆ ਕੇ ਆਪਣੇ ਪਿਤਾ ਜਗਬੀਰ ਸਿੰਘ,ਮਾ ਅਮ੍ਰਿਤਪਾਲ ਕੌਰ ਅਤੇ ਭਰਾ ਗਗਨਦੀਪ ਸਿੰਘ ਨੂੰ ਗੋਲੀਆ ਨਾਲ ਭੰਨ ਦਿੱਤਾ ਅਤੇ ਘਰ ਵਿੱਚ ਬਲਾਸਟ ਕਰਨ ਦੀ ਨੀਅਤ ਨਾਲ ਵਾਰਦਾਤ ਕਰਨ ਤੋਂ ਬਾਅਦ ਘਰ ਵਿੱਚ ਪਏ ਗੈਸ ਸਿਲਡਰ ਦੇ ਬਰਨਰ ਵੀ ਖੋਲੇ ਹੋਏ ਸਨ ਅਤੇ ਨੇੜੇ ਮੋਮਬੰਤੀ ਵੀ ਜੁਲਾਈ ਹੋਈ ਸੀ।
ਜਿਸ ਨਾਲ ਘਰ ਵਿਚ ਲਗੇ ਜਿਵੇ ਬਲਾਸਟ ਹੋਇਆ ਹੈ ਵਾਰਦਾਤ ਕਰਨ ਤੋਂ ਬਾਅਦ ਦੋਸ਼ੀ ਕਿਉਰੋ ਮਾਲ ਜਲੰਧਰ ਵਿੱਖੇ ਮੂਵੀ ਦੇਖਣ ਵੀ ਗਿਆ ਸੀ ਜਿਸ ਨੂੰ ਬਾਦ ਵਿਚ ਪੁਲਿਸ ਵਲੋਂ ਗਿਰਫ਼ਤਾਰ ਕਰ ਲਿਆ ਗਯਾ , ਹੁਣ ਦੋਸ਼ੀ ਕੋਲੋਂ ਪੁਲਿਸ ਵਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

