ਕਪੂਰਥਲਾ 19 ਦਿਸੰਬਰ (ਗੌਰਵ ਮੜੀਆ ) ਦ ਓਪਨ ਡੋਰ ਚਰਚ ਖੋਜੇਵਾਲ ਚੋ ਕ੍ਰਿਸਮਸ ਦੇ ਸੰਬੰਧ ਚ 33 ਵੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਤੋਰ ਤੇ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਤੇ ਕ੍ਰਿਸ਼ਚਨ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ ਦਾ ਅਹਿਮ ਰੋਲ ਰਿਹਾI ਚਰਚ ਦੇ ਚੀਫ ਪਾਸਟਰ ਹਰਪ੍ਰੀਤ ਸਿੰਘ ਦਿਓਲ ਪੀ.ਸੀ.ਪੀ.ਸੀ, ਪਾਸਟਰ ਡਾ. ਗੁਰਸ਼ਰਨ ਕੌਰ ਦਿਓਲ ਤੇ ਪ੍ਰਧਾਨ ਜੈ ਰਾਮ ਬੰਧਨ ਤੇ ਪ੍ਰਧਾਨ ਸੰਧਾਵਾਲੀਆ ਜੀ ਨੇ
ਸ਼ੋਭਾ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਪੰਜਾਬ (ਭਾਰਤ) ਵਲੋਂ ਸਾਰੀਆਂ ਸੰਗਤਾਂ ਲਈ ਲੰਗਰਾਂ ਦੇ ਖਾਸ ਪ੍ਰਬੰਧ ਖੋਜੇਵਾਲਾ ਹੈਡ ਕੁਆਟਰ ਵਿਖੇ ਕੀਤੇ ਗਏ। ਖੋਜੇਵਾਲ ਚਰਚ ਤੋਂ ਹਜ਼ਾਰਾਂ ਦੀ ਗਿਣਤੀ ‘ਚ ਇਕੱਠੀ ਹੋਈ ਸੰਗਤ ਟ੍ਰੈਕਟਰ-ਟ੍ਰਾਲੀਆਂ, ਕਾਰਾਂ, ਟੈਂਪੂਆਂ ‘ਚ ਸਵਾਰ ਹੋ ਕੇ ਸ਼ੋਭਾ ਯਾਤਰਾ ‘ਚ ਸ਼ਾਮਿਲ ਹੋਈ ਤੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਜੈਕਾਰੇ ਲਾ ਕੇ ਸ਼ੋਭਾ ਯਾਤਰਾ ਦੀ ਰੌਣਕ ਵਧਾਈ। ਉੱਥੇ ਸ਼ੋਭਾ ਯਾਤਰਾ ‘ਚ
ਵੱਖ-ਵੱਖ ਭਜਨ ਗਾਇਕਾਂ ਨੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਭਜਨਾਂ ਦਾ ਗੁਣਗਾਨ ਕਰਕੇ ਸ਼ਾਮਲ ਸੰਗਤ ਨੂੰ ਮੰਤਰ ਮੁਗਧ ਕੀਤਾ। ਸ਼ੋਭਾ ਯਾਤਰਾ ਖੋਜੇਵਾਲ ਤੋਂ ਸ਼ੁਰੂ ਹੁੰਦੀ ਹੋਏ ਡੀ.ਸੀ ਚੌਂਕ ਪਹੁੰਚੀ। ਇੱਥੇ ਵਿਸ਼ੇਸ਼ ਤੋਰ ਤੇ ਯੂਨਾਈਟਡ ਪਾਸਟਰ ਐਸੋਸੀਏਸ਼ਨ ਭੁਲੱਥ, ਪਾਸਟਰ ਐਸੋਸੀਏਸ਼ਨ ਬੇਗੋਵਾਲ, ਦਾਊਦ ਸੈਨਾ ਲੱਖਣ ਕਲਾਂ ਸਭ ਨੇ ਸ਼ੋਭਾ ਯਾਤਰਾ ਵਿੱਚ ਆਪਣੀ ਮੌਜੂਦਗੀ ਬਣਾਈI ਜਿਥੇ ਪਾਸਟਰ ਵਿਲੀਅਮ ਮਸੀਹ ਪੀ.ਸੀ.ਪੀ.ਸੀ ਤੇ ਪਾਸਟਰ ਬਲਦੇਵ ਪੀ.ਸੀ.ਪੀ.ਸੀ ਨੇ
ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ I ਡੀ.ਸੀ ਚੌਂਕ ‘ਚ ਸਜਾਈ ਗਈ ਸ਼ਾਨਦਾਰ ਸਟੇਜ ਤੋਂ ਪਾਸਟਰ ਦਿਓਲ ਜੀ ਨੇ ਸਮੂਹ ਮਾਨਵਤਾ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਪ੍ਰਭੂ ਯਿਸ਼ੂ ਮਸੀਹ ਵਲੋਂ ਦਿਖਾਏ ਗਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਇਥੇ ਹੀ ਪਾਸਟਰ ਦਿਓਲ ਜੀ ਵਲੋਂ ਸਾਰੇ ਮਸੀਹੀ ਲੀਡਰ ਸਹਿਬਾਨਾਂ ਅਤੇ ਪਾਸਟਰ ਸਹਿਬਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਸ਼ਹਿਰ
ਕਪੂਰਥਲਾ ਦੇ ਸਤਿਕਾਰਯੋਗ ਪਾਸਟਰ ਸਹਿਬਾਨਾਂ ਨੇ ਸ਼ਹਿਰ ਵਾਸੀਆਂ ਨੂੰ ਵੱਖ-ਵੱਖ ਥਾਵਾਂ ਤੇ ਇਸ ਪਵਿੱਤਰ ਮੌਕੇ ਤੇ ਮੁਬਾਰਕਬਾਦ ਵੀ ਦਿੱਤੀ I ਇਸ ਦੌਰਾਨ ਉਹਨਾਂ ਪਵਿੱਤਰ ਬਾਈਬਲ ਵਿਚ ਦਰਜ ਪ੍ਰਭੂ ਯਿਸ਼ੂ ਦੇ ਵਚਨਾਂ ਦਾ ਗਾਇਨ ਕਰਕੇ ਸਮੂਹ ਮਾਨਵਤਾ ਦੀ ਭਲਾਈ ਦੇ ਲਈ ਪ੍ਰਾਰਥਨਾ ਕੀਤੀ ਤੇ ਸਮੂਹ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਬੁਰਾਈਆਂ ਦਾ ਤਿਆਗ ਕਰਕੇ ਸਮਾਜ ਦੀ ਭਲਾਈ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਕ੍ਰਿਸ਼ਚੀਅਨ ਵੈਲਫੇਅਰ
ਐਸੋਸੀਏਸ਼ਨ ਦੇ ਚੇਅਰਮੈਨ ਸਟੀਫ਼ਨ ਹੰਸ ਪੀ.ਸੀ.ਪੀ.ਸੀ, ਪ੍ਰਧਾਨ ਮਲਕੀਤ ਮਸੀਹ ਖਲੀਲ, ਪ੍ਰਧਾਨ ਸੰਧਾਵਾਲੀਆ ਪੀ.ਸੀ.ਪੀ.ਸੀ, ਯੂਥ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਾਬੀ ਪੀ.ਸੀ.ਪੀ.ਸੀ, ਜ਼ਿਲ੍ਹਾ ਇੰਚਾਰਜ ਸੁਖਦੇਵ ਸਿੰਘ ਪੀ.ਸੀ.ਪੀ.ਸੀ, ਪਾਸਟਰ ਵਿਲੀਅਮ ਮਸੀਹ ਜਿਲਾ ਇੰਚਾਰਜ ਪੀ.ਸੀ.ਪੀ.ਸੀ, ਪਾਸਟਰ ਬਲਦੇਵ ਜਿਲਾ ਇੰਚਾਰਜ ਪੀ.ਸੀ.ਪੀ.ਸੀ, ਪਾਸਟਰ ਇਮਾਨੂਏਲ ਮਸੀਹ ਪੀ.ਸੀ.ਪੀ.ਸੀ, ਪਾਸਟਰ ਬਲਵੀਰ ਧੰਮ, ਪਾਸਟਰ ਸਮੂਏਲ ਪੀ.ਸੀ.ਪੀ.ਸੀ, ਪਾਸਟਰ
ਕਰਤਾਰ ਚੰਦ ਢਿਲਵਾਂ ਪੀ.ਸੀ.ਪੀ.ਸੀ, ਪਾਸਟਰ ਅਨਿਲ ਫ਼ਗਵਾੜ੍ਹਾ ਤੇ ਹੋਰ ਜਥੇਬੰਦੀਆਂ ਵਲੋਂ ਸ਼ੋਭਾ ਯਾਤਰਾ ‘ਚ ਸ਼ਾਮਲ ਸੰਗਤ ਨੂੰ ਨਾਲ ਲੈ ਕੇ ਯਾਤਰਾ ਨੂੰ ਅੱਗੇ ਵਧਾਉਂਦੇ ਹੋਏ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ, ਚੌਂਕਾ ‘ਚੋਂ ਹੁੰਦੇ ਹੋਏ ਸ਼ਾਲਾਮਾਰ ਬਾਗ਼ ਵਿੱਚ ਪਹੁੰਚ ਕੇ ਸੰਪੰਨ ਹੋਈ। ਜਗ੍ਹਾ-ਜਗ੍ਹਾ ਸ਼ਹਿਰਵਾਸੀਆਂ ਵਲੋਂ ਸੰਗਤਾਂ ਦਾ ਸਵਾਗਤ ਕੀਤਾ ਗਿਆ ਤੇ ਸੰਗਤਾਂ ਲਈ ਲੰਗਰ ਲਗਾਏ ਗਏI ਦ ਓਪਨ ਡੋਰ ਚਰਚ ਪ੍ਰਬੰਧਕ ਕਮੇਟੀ ਵਲੋਂ ਸਹੂਲਤ ਲਈ ਭਾਰੀ ਗਿਣਤੀ ‘ਚ ਮਸੀਹੀ
ਪ੍ਰੇਮੀਆਂ ਦੇ ਸਹਿਯੋਗ ਨਾਲ ਵੱਖ-ਵੱਖ ਪਕਵਾਨ ਦੇ ਸਵਾਦਿਸ਼ਟ ਲੰਗਰ ਲਗਾਏ ਗਏ। ਇਸ ਤੋਂ ਇਲਾਵਾ ਸ਼ੋਭਾ ਯਾਤਰਾ ‘ਚ ਸ਼ਾਮਲ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਦਿਕੱਤ ਨਾ ਆਏ ਧਿਆਨ ‘ਚ ਰੱਖਦੇ ਹੋਏ ਚਰਚ ਦੀ ਪ੍ਰਬੰਧਕ ਕਮੇਟੀ ਵਲੋਂ
ਸੈਂਕੜੇ ਯੂਥ ਤੇ ਵਲੰਟਰੀਆਂ ਦੀ ਡਿਊਟੀ ਵੀ ਲਗਾਈ ਗਈ, ਜਿਸਨੂੰ ਸਭ ਵਲੰਟਰੀਆਂ ਨੇ ਪ੍ਰਧਾਨ ਸਾਬੀ ਦੀ ਦੇਖ-ਰੇਖ ਹੇਠ ਬਾਖੂਬੀ ਨਿਭਾਇਆ I ਇਸ ਮੌਕੇ ਭੁਲੱਥ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਜਸਵਿੰਦਰ ਬੱਬਲੂ, ਜਨਰਲ
ਸੈਕਟਰੀ ਪਾਸਟਰ ਜੋਰਜ ਪੀ.ਸੀ.ਪੀ.ਸੀ ਦੀ ਅਗਵਾਈ ਵਿਚ ਭੁਲੱਥ ਦੇ ਸਾਰੇ ਪਾਸਟਰ ਸਹਿਬਾਨ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ I ਇਸ ਮੌਕੇ ਪਾਸਟਰ ਅਗਸਟਿਨ, ਪਾਸਟਰ ਸੰਦੀਪ, ਪਾਸਟਰ ਧਰਮਿੰਦਰ ਬਾਜਵਾ
ਪੀ.ਸੀ.ਪੀ.ਸੀ, ਪਾਸਟਰ ਲਖਵਿੰਦਰ ਮੱਟੂ ਪੀ.ਸੀ.ਪੀ.ਸੀ, ਪਾਸਟਰ ਬਲਵਿੰਦਰ, ਪਾਸਟਰ ਯੋਏਲ, ਸੁੱਚਾ ਮਸੀਹ, ਮਥੁਰਾ ਦਾਸ, ਹਰਮਨ ਸੰਧਾਵਾਲੀਆਂ, ਸਰਵਣ ਸਿੰਘ ਆਰ.ਸੀ.ਐਫ, ਦਲਬੀਰ ਸਿੰਘ ਪੱਡਾ, ਅਜੈ ਗਿੱਲ, ਸਮੇਤ ਭਾਰੀ
ਗਿਣਤੀ ‘ਚ ਚਰਚ ਦੇ ਮੈਂਬਰ ਹਾਜ਼ਰ ਸਨ। ਆਖਰੀ ਪੜਾਅ ਸ਼ਾਲਾਮਾਰ ਬਾਗ਼ ਵਿਖੇ ਵੱਖ-ਵੱਖ ਬੁਲਾਰਿਆਂ ਨੇ ਕ੍ਰਿਸਮਿਸ ਦੇ ਪਵਿੱਤਰ ਮੌਕੇ ਤੇ ਸਮੂਹ ਸੰਗਤਾਂ ਨੂੰ ਮੁਬਾਰਕਬਾਦ ਦਿੱਤੀI