By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦ ਓਪਨ ਡੋਰ ਚਰਚ ਖੋਜੇਵਾਲ ਵਲੋਂ ਕ੍ਰਿਸਮਸ ਦੇ ਮੌਕੇ ਤੇ ਕੱਢੀ 32ਵੀ ਵਿਸ਼ਾਲ ਸ਼ੋਭਾ ਯਾਤਰਾ, ਪ੍ਰਭੂ ਯਿਸ਼ੂ ਮਸੀਹ ਜੀ ਦਾ ਸਭ ਤੋਂ ਵੱਡਾ ਸੰਦੇਸ਼ ਪਿਆਰ – ਪਾਸਟਰ ਦਿਓਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦ ਓਪਨ ਡੋਰ ਚਰਚ ਖੋਜੇਵਾਲ ਵਲੋਂ ਕ੍ਰਿਸਮਸ ਦੇ ਮੌਕੇ ਤੇ ਕੱਢੀ 32ਵੀ ਵਿਸ਼ਾਲ ਸ਼ੋਭਾ ਯਾਤਰਾ, ਪ੍ਰਭੂ ਯਿਸ਼ੂ ਮਸੀਹ ਜੀ ਦਾ ਸਭ ਤੋਂ ਵੱਡਾ ਸੰਦੇਸ਼ ਪਿਆਰ – ਪਾਸਟਰ ਦਿਓਲ
JalandharKapurthla

ਦ ਓਪਨ ਡੋਰ ਚਰਚ ਖੋਜੇਵਾਲ ਵਲੋਂ ਕ੍ਰਿਸਮਸ ਦੇ ਮੌਕੇ ਤੇ ਕੱਢੀ 32ਵੀ ਵਿਸ਼ਾਲ ਸ਼ੋਭਾ ਯਾਤਰਾ, ਪ੍ਰਭੂ ਯਿਸ਼ੂ ਮਸੀਹ ਜੀ ਦਾ ਸਭ ਤੋਂ ਵੱਡਾ ਸੰਦੇਸ਼ ਪਿਆਰ – ਪਾਸਟਰ ਦਿਓਲ

Talk Hindustan
Last updated: 2023/12/21 at 9:05 PM
Talk Hindustan
Share
5 Min Read
ਦ ਓਪਨ ਡੋਰ ਚਰਚ ਖੋਜੇਵਾਲ ਵਲੋਂ ਕ੍ਰਿਸਮਸ ਦੇ ਮੌਕੇ ਤੇ ਕੱਢੀ 32ਵੀ ਵਿਸ਼ਾਲ ਸ਼ੋਭਾ ਯਾਤਰਾ, ਪ੍ਰਭੂ ਯਿਸ਼ੂ ਮਸੀਹ ਜੀ ਦਾ ਸਭ ਤੋਂ ਵੱਡਾ ਸੰਦੇਸ਼ ਪਿਆਰ – ਪਾਸਟਰ ਦਿਓਲ
SHARE

ਕਪੂਰਥਲਾ ( ਗੌਰਵ ਮੜੀਆ ) ਦ ਓਪਨ ਡੋਰ ਚਰਚ ਖੋਜੇਵਾਲ ਚੋ ਕ੍ਰਿਸਮਸ ਦੇ ਸੰਬੰਧ ਚ 32 ਵੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਤੋਰ ਤੇ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਤੇ ਕ੍ਰਿਸ਼ਚਨ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ ਦਾ ਅਹਿਮ ਰੋਲ ਰਿਹਾI ਚਰਚ ਦੇ ਚੀਫ ਪਾਸਟਰ ਹਰਪ੍ਰੀਤ ਸਿੰਘ ਦਿਓਲ ਪੀ.ਸੀ.ਪੀ.ਸੀ, ਪਾਸਟਰ ਡਾ. ਗੁਰਸ਼ਰਨ ਕੌਰ ਦਿਓਲ ਤੇ ਪ੍ਰਧਾਨ ਜੈ ਰਾਮ ਬੱਦਣ ਤੇ ਪ੍ਰਧਾਨ ਸੰਧਾਵਾਲੀਆ ਜੀ ਨੇ ਸ਼ੋਭਾ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪੰਤੇਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਪੰਜਾਬ (ਭਾਰਤ) ਵਲੋਂ ਸਾਰੀਆਂ ਸੰਗਤਾਂ ਲਈ ਲੰਗਰਾਂ ਦੇ ਖਾਸ ਪ੍ਰਬੰਧ ਖੋਜੇਵਾਲਾ ਹੈਡ ਕੁਆਟਰ ਵਿਖੇ ਕੀਤੇ ਗਏ।

ਖੋਜੇਵਾਲ ਚਰਚ ਤੋਂ ਹਜ਼ਾਰਾਂ ਦੀ ਗਿਣਤੀ ‘ਚ ਇਕੱਠੀ ਹੋਈ ਸੰਗਤ ਟ੍ਰੈਕਟਰ-ਟ੍ਰਾਲੀਆਂ, ਕਾਰਾਂ, ਟੈਂਪੂਆਂ ‘ਚ ਸਵਾਰ ਹੋ ਕੇ ਸ਼ੋਭਾ ਯਾਤਰਾ ‘ਚ ਸ਼ਾਮਿਲ ਹੋਈ ਤੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਜੈਕਾਰੇ ਲਾ ਕੇ ਸ਼ੋਭਾ ਯਾਤਰਾ ਦੀ ਰੌਣਕ ਵਧਾਈ। ਉੱਥੇ ਸ਼ੋਭਾ ਯਾਤਰਾ ‘ਚ ਵੱਖ-ਵੱਖ ਭਜਨ ਗਾਇਕਾਂ ਨੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਭਜਨਾਂ ਦਾ ਗੁਣਗਾਨ ਕਰਕੇ ਸ਼ਾਮਲ ਸੰਗਤ ਨੂੰ ਮੰਤਰ ਮੁਗਧ ਕੀਤਾ। ਸ਼ੋਭਾ ਯਾਤਰਾ ‘ਚ ਸ਼ਾਮਲ ਸਜੇ ਧਜੇ ਘੋੜੇ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣੇ। ਸ਼ੋਭਾ ਯਾਤਰਾ ਖੋਜੇਵਾਲ ਤੋਂ ਸ਼ੁਰੂ ਹੁੰਦੀ ਹੋਏ ਡੀ.ਸੀ ਚੌਂਕ ਪਹੁੰਚੀ। ਇੱਥੇ ਵਿਸ਼ੇਸ਼ ਤੋਰ ਤੇ ਯੂਨਾਈਟਡ ਪਾਸਟਰ ਐਸੋਸੀਏਸ਼ਨ ਭੁਲੱਥ, ਪਾਸਟਰ ਐਸੋਸੀਏਸ਼ਨ ਬੇਗੋਵਾਲ, ਦਾਊਦ ਸੈਨਾ ਲੱਖਣ ਕਲਾਂ ਸਭ ਨੇ ਸ਼ੋਭਾ ਯਾਤਰਾ ਵਿੱਚ ਆਪਣੀ ਮੌਜੂਦਗੀ ਬਣਾਈ

ਜਿਥੇ ਪਾਸਟਰ ਵਿਲੀਅਮ ਮਸੀਹ ਪੀ.ਸੀ.ਪੀ.ਸੀ ਤੇ ਪਾਸਟਰ ਬਲਦੇਵ ਪੀ.ਸੀ.ਪੀ.ਸੀ ਨੇ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ, ਡੀ.ਸੀ ਚੌਂਕ ‘ਚ ਸਜਾਈ ਗਈ ਸ਼ਾਨਦਾਰ ਸਟੇਜ ਤੋਂ ਪਾਸਟਰ ਦਿਓਲ ਜੀ ਨੇ ਸਮੂਹ ਮਾਨਵਤਾ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਪ੍ਰਭੂ ਯਿਸ਼ੂ ਮਸੀਹ ਵਲੋਂ ਦਿਖਾਏ ਗਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਇਥੇ ਹੀ ਪਾਸਟਰ ਦਿਓਲ ਜੀ ਵਲੋਂ ਸਾਰੇ ਮਸੀਹੀ ਲੀਡਰ ਸਹਿਬਾਨਾਂ ਅਤੇ ਪਾਸਟਰ ਸਹਿਬਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਸ਼ਹਿਰ ਕਪੂਰਥਲਾ ਦੇ ਸਤਿਕਾਰਯੋਗ ਪਾਸਟਰ ਸਹਿਬਾਨਾਂ ਨੇ ਸ਼ਹਿਰ ਵਾਸੀਆਂ ਨੂੰ ਵੱਖ-ਵੱਖ ਥਾਵਾਂ ਤੇ ਇਸ ਪਵਿੱਤਰ ਮੌਕੇ ਤੇ ਮੁਬਾਰਕਬਾਦ ਵੀ ਦਿੱਤੀ I ਇਸ ਦੌਰਾਨ ਉਹਨਾਂ ਪਵਿੱਤਰ ਬਾਈਬਲ ਵਿਚ ਦਰਜ ਪ੍ਰਭੂ ਯਿਸ਼ੂ ਦੇ ਵਚਨਾਂ ਦਾ ਗਾਇਨ ਕਰਕੇ ਸਮੂਹ ਮਾਨਵਤਾ ਦੀ ਭਲਾਈ ਦੇ ਲਈ ਪ੍ਰਾਰਥਨਾ ਕੀਤੀ ਤੇ ਸਮੂਹ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਬੁਰਾਈਆਂ ਦਾ ਤਿਆਗ ਕਰਕੇ ਸਮਾਜ ਦੀ ਭਲਾਈ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ।

ਇਸ ਉਪਰੰਤ ਕ੍ਰਿਸ਼ਚੀਅਨ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸਟੀਫ਼ਨ ਹੰਸ ਪੀ.ਸੀ.ਪੀ.ਸੀ, ਪ੍ਰਧਾਨ ਮਲਕੀਤ ਮਸੀਹ ਖਲੀਲ, ਪ੍ਰਧਾਨ ਸੰਧਾਵਾਲੀਆ ਪੀ.ਸੀ.ਪੀ.ਸੀ, ਯੂਥ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਾਬੀ ਪੀ.ਸੀ.ਪੀ.ਸੀ, ਜ਼ਿਲ੍ਹਾ ਇੰਚਾਰਜ ਸੁਖਦੇਵ ਸਿੰਘ ਪੀ.ਸੀ.ਪੀ.ਸੀ, ਸੈਕਟਰੀ ਯੂਨਸ ਪੀਟਰ,ਪਾਸਟਰ ਵਿਲੀਅਮ ਮਸੀਹ ਜਿਲਾ ਇੰਚਾਰਜ ਪੀ.ਸੀ.ਪੀ.ਸੀ, ਪਾਸਟਰ ਬਲਦੇਵ ਜਿਲਾ ਇੰਚਾਰਜ ਪੀ.ਸੀ.ਪੀ.ਸੀ, ਪਾਸਟਰ ਇਮਾਨੂਏਲ ਮਸੀਹ ਪੀ.ਸੀ.ਪੀ.ਸੀ, ਪਾਸਟਰ ਸ਼ਮਊਨ ਦਬੁਰਜੀ, ਪਾਸਟਰ ਬਲਵੀਰ ਧੰਮ, ਪਾਸਟਰ ਰਜੀਵ, ਪਾਸਟਰ ਸਮੂਏਲ ਪੀ.ਸੀ.ਪੀ.ਸੀ, ਪਾਸਟਰ ਕਰਤਾਰ ਚੰਦ ਢਿਲਵਾਂ ਪੀ.ਸੀ.ਪੀ.ਸੀ ਤੇ ਹੋਰ ਜਥੇਬੰਦੀਆਂ ਵਲੋਂ ਸ਼ੋਭਾ ਯਾਤਰਾ ‘ਚ ਸ਼ਾਮਲ ਸੰਗਤ ਨੂੰ ਨਾਲ ਲੈ ਕੇ ਯਾਤਰਾ ਨੂੰ ਅੱਗੇ ਵਧਾਉਂਦੇ ਹੋਏ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ, ਚੌਂਕਾ ‘ਚੋਂ ਹੁੰਦੇ ਹੋਏ ਰਮਨੀਕ ਚੌਂਕ ਵਿੱਚ ਪਹੁੰਚ ਕੇ ਸੰਪੰਨ ਹੋਈ। ਜਗ੍ਹਾ-ਜਗ੍ਹਾ ਸ਼ਹਿਰਵਾਸੀਆਂ ਵਲੋਂ ਸੰਗਤਾਂ ਦਾ ਸਵਾਗਤ ਕੀਤਾ ਗਿਆ ਤੇ ਸੰਗਤਾਂ ਲਈ ਲੰਗਰ ਲਗਾਏ ਗਏI

ਵਿਸ਼ੇਸ਼ ਤੋਰ ਤੇ ਬਾਬਾ ਗੁਰਦਾਸ ਜੀ ਦੇ ਪਰਿਵਾਰ ਵਲੋਂ ਰਮਨੀਕ ਚੌਂਕ ਲੰਗਰ ਲਗਾਏ ਗਏI ਦ ਓਪਨ ਡੋਰ ਚਰਚ ਪ੍ਰਬੰਧਕ ਕਮੇਟੀ ਵਲੋਂ ਸਹੂਲਤ ਲਈ ਭਾਰੀ ਗਿਣਤੀ ‘ਚ ਮਸੀਹੀ ਪ੍ਰੇਮੀਆਂ ਦੇ ਸਹਿਯੋਗ ਨਾਲ ਵੱਖ-ਵੱਖ ਪਕਵਾਨ ਦੇ ਸਵਾਦਿਸ਼ਟ ਲੰਗਰ ਲਗਾਏ ਗਏ। ਸ਼ੋਭਾ ਯਾਤਰਾ ਉਪਰੰਤ ਰਮਨੀਕ ਚੌਂਕ ‘ਚ ਸਜਾਈ ਗਈ ਵਿਸ਼ਾਲ ਸਟੇਜ ਤੋਂ ਵੱਖ-ਵੱਖ ਮਸੀਹੀ ਜਥੇਬੰਦੀਆਂ ਦੇ ਆਗੂਆਂ ਨੇ ਸਮੂਹ ਸੰਗਤ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਸ਼ੋਭਾ ਯਾਤਰਾ ‘ਚ ਸ਼ਾਮਲ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਦਿਕੱਤ ਨਾ ਆਏ ਧਿਆਨ ‘ਚ ਰੱਖਦੇ ਹੋਏ ਚਰਚ ਦੀ ਪ੍ਰਬੰਧਕ ਕਮੇਟੀ ਵਲੋਂ ਸੈਂਕੜੇ ਯੂਥ ਤੇ ਵਲੰਟਰੀਆਂ ਦੀ ਡਿਊਟੀ ਵੀ ਲਗਾਈ ਗਈ,

ਜਿਸਨੂੰ ਸਭ ਵਲੰਟਰੀਆਂ ਨੇ ਪ੍ਰਧਾਨ ਸਾਬੀ ਦੀ ਦੇਖ-ਰੇਖ ਹੇਠ ਬਾਖੂਬੀ ਨਿਭਾਇਆ I ਇਸ ਮੌਕੇ ਭੁਲੱਥ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਜੋਰਜ ਪੀ.ਸੀ.ਪੀ.ਸੀ ਦੀ ਅਗਵਾਈ ਵਿਚ ਭੁਲੱਥ ਦੇ ਸਾਰੇ ਪਾਸਟਰ ਸਹਿਬਾਨ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਏ I ਇਸ ਮੌਕੇ ਪਾਸਟਰ ਅਗਸਟਿਨ, ਪਾਸਟਰ ਸੰਦੀਪ, ਪਾਸਟਰ ਧਰਮਿੰਦਰ ਬਾਜਵਾ ਪੀ.ਸੀ.ਪੀ.ਸੀ, ਪਾਸਟਰ ਰੋਬਿਨ ਗਾਖਲ ਪੀ.ਸੀ.ਪੀ.ਸੀ, ਪਾਸਟਰ ਲਖਵਿੰਦਰ ਮੱਟੂ ਪੀ.ਸੀ.ਪੀ.ਸੀ, ਪਾਸਟਰ ਬਲਵਿੰਦਰ, ਪਾਸਟਰ ਯੋਏਲ, ਸੁੱਚਾ ਮਸੀਹ, ਮਥੁਰਾ ਦਾਸ, ਹਰਮਨ ਸੰਧਾਵਾਲੀਆਂ, ਸਰਵਣ ਸਿੰਘ ਆਰ.ਸੀ.ਐਫ, ਦਲਬੀਰ ਸਿੰਘ ਪੱਡਾ, ਅਜੈ ਗਿੱਲ, ਸਮੇਤ ਭਾਰੀ ਗਿਣਤੀ ‘ਚ ਚਰਚ ਦੇ ਮੈਂਬਰ ਹਾਜ਼ਰ ਸਨ। ਆਖਰੀ ਪੜਾਅ ਰਮਨੀਕ ਚੌਂਕ ਵਿਖੇ ਵੱਖ-ਵੱਖ ਬੁਲਾਰਿਆਂ ਨੇ ਕ੍ਰਿਸਮਿਸ ਦੇ ਪਵਿੱਤਰ ਮੌਕੇ ਤੇ ਸਮੂਹ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article केएमवी द्वारा छात्राओं को प्रदान किए जा रहे हैं एंटरप्रेन्योररियल सकिल्स केएमवी द्वारा छात्राओं को प्रदान किए जा रहे हैं एंटरप्रेन्योररियल सकिल्स
Next Article ਭਾਰਤੀਯ ਜਨਤਾ ਪਾਰਟੀ ਵਲੋਂ ਕਪੂਰਥਲਾ ਵਿਖੇ ਕੀਤੀ ਗਈ ਇਕ ਵਿਸ਼ੇਸ਼ ਮੀਟਿੰਗ, ਭਾਜਪਾ ਸੂਬਾ ਸੰਗਠਨ ਮੰਤਰੀ ਸ਼੍ਰੀਨੀਵਾਸਲੂ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ ਭਾਰਤੀਯ ਜਨਤਾ ਪਾਰਟੀ ਵਲੋਂ ਕਪੂਰਥਲਾ ਵਿਖੇ ਕੀਤੀ ਗਈ ਇਕ ਵਿਸ਼ੇਸ਼ ਮੀਟਿੰਗ, ਭਾਜਪਾ ਸੂਬਾ ਸੰਗਠਨ ਮੰਤਰੀ ਸ਼੍ਰੀਨੀਵਾਸਲੂ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?