ਕਰਤਾਰਪੁਰ 16 ਫਰਵਰੀ( ਜਸਵੰਤ ਵਰਮਾ ) ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਅਧੀਨ ਚਲ ਰਹੇ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਰਤਾਰਪੁਰ, ਜਿਲਾ ਜਲੰਧਰ ਵਿਖੇ ਬਚਪਨ ਪ੍ਰੋਜੈਕਟ ਤਹਿਤ ਨਰਸਰੀ ਲੈਬ ਦੀ ਸ਼ੁਰੂਆਤ ਕੀਤੀ ਗਈ। ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ (ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ), ਸਰਦਾਰ ਸੁਖਮਿੰਦਰ ਸਿੰਘ (ਸਕੱਤਰ ਵਿਦਿਆ), ਬੀਬੀ ਸਤਵੰਤ ਕੌਰ (ਅਸਿਸਟੈਂਟ ਡਾਇਰੈਕਟਰ ,ਸਕੂਲਜ਼) ਵੱਲੋਂ ਖੇਡ ਪ੍ਰਣਾਲੀ ਤਹਿਤ ਸਮਾਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਬੱਚਿਆਂ ਲਈ ਵਿੱਦਿਆ ਨਾਲ ਸੰਬੰਧਿਤ ਆਧੁਨਿਕ ਖਡੋਣਿਆਂ ਦਾ ਖਾਸ ਪ੍ਰਬੰਧ ਕੀਤਾ ਹੈ।ਪੜਾਈ ਦੇ ਨਾਲ ਨਾਲ ਬੱਚਿਆਂ ਦੇ ਆਂਤਰਿਕ ਭਾਵਾ ਨੂੰ ਸਮਝਦੇ ਹੋਏ ਹਾਸੇ ਖੇੜੇ ਲਈ ਖਡੋਣੇ ਦੇਣੇ ਸ੍ਰੋਮਣੀ ਕਮੇਟੀ ਦਾ ਖਾਸ ਉਪਰਾਲਾ ਹੈ। ਨਰਸਰੀ ਵਿੰਗ ਦੇ ਅਧਿਆਪਕਾਂ ਨੇ ਖੁਸ਼ੀ ਪ੍ਰਗਟਾਉੰਦੇ ਕਿਹਾ ਕਿ ਹੁਣ ਬੱਚਿਆਂ ਦੇ ਦਾਖਲੇ ਵਿੱਚ ਵੀ ਵਾਧਾ ਹੋਵੇਗਾ। ਕਿਉੰਕਿ ਮਾਤਾ ਪਿਤਾ ਦੀ ਬੜੇ ਸਮੇਂ ਤੋਂ ਬਚਪਨ ਪ੍ਰੋਜੈਕਟ ਦੀ ਮੰਗ ਸੀ। ਪ੍ਰਿੰਸੀਪਲ ਮੈਡਮ ਬਬੀਤਾ ਪਾਹਵਾ ਨੇ ਸ੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ।

