ਕਪੂਰਥਲਾ 6 ਅਪ੍ਰੈਲ (ਗੌਰਵ ਮੜੀਆ ) ਸਥਾਨਕ ਬਾਬਾ ਪੀਰ ਚੌਧਰੀ ਨੇੜੇ ਕਪੂਰਥਲਾ ਚ ਦੰਦਾਂ ਦੀ ਬਿਮਾਰੀਆਂ ਦੇ ਇਲਾਜ਼ ਲਈ ਘੱਟ ਖਰਚੇ ਚ ਅਵਲ ਦਰਜ਼ੇ ਦੇ ਇਲਾਜ਼ ਲਈ ਨਵੀਂ ਤਕਨੀਕ ਅਤੇ ਨਵੀਂ ਸੋਚ ਲੈਕੇ ਸੁਸ਼ਮਾ ਮੈਮੋਰੀਅਲ ਡੈਂਟਲ ਹਸਪਤਾਲ ਅਤੇ ਇੰਮਪਲਾਂਟ ਸੈਂਟਰ ਦਾ ਐਤਵਾਰ ਨੂੰ ਉਦਘਾਟਨ ਹੋਇਆ ਇਸ ਮੌਕੇ ਹਸਪਤਾਲ ਦੇ ਮਾਲਿਕ ਡਾ ਗਰੀਸ਼ ਚੋਪੜਾ ਅਤੇ ਪ੍ਰੀਤੀ ਚੋਪੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਹਸਪਤਾਲ ਸਾਡੀ ਸਵਰਗੀ ਮਾਤਾ ਸੁਸ਼ਮਾ ਦੇਵੀ ਜੀ ਦੀ ਯਾਦ ਨੂੰ ਸਮਰਪਿਤ ਹਸਪਤਾਲ ਹੈ
ਇਸ ਤੋਂ ਪਹਿਲਾ ਵੀ ਸਾਡੇ 4 ਹਸਪਤਾਲ ਲੋਕਾਂ ਦੀ ਸੇਵਾ ਚ ਸਮਰਪਿਤ ਹੋਕੇ ਚਲ ਰਹੇ ਹਨ ਇਹ ਹਸਪਤਾਲ ਦੰਦਾਂ ਦੀ ਬਿਮਾਰੀਆਂ ਚ ਆਈ ਨਵੀ ਤਕਨੀਕ,ਨਵੀਆਂ ਮਸ਼ੀਨਾਂ ਆਦਿ ਨਵੀਆਂ ਸਹੂਲਤਾਂ ਲੈਕੇ ਲੋਕਾਂ ਦੀ ਸੇਵਾ ਚ ਸਮਰਪਿਤ ਹੈ ਹੁਣ ਲੋਕਾਂ ਨੂੰ ਦੰਦਾਂ ਦੇ ਇਲਾਜ਼ ਲਈ ਜਲੰਧਰ,ਲੁਧਿਆਣਾ, ਚੰਡੀਗੜ੍ਹ ਆਦਿ ਵੱਡੇ ਸ਼ਹਿਰਾਂ ਚ ਜਾਨ ਦੀ ਲੋੜ ਨਹੀਂ ਹੈ ਇਸ ਮੌਕੇ ਐਮਐਲਏ ਰਾਣਾ ਗੁਰਜੀਤ ਸਿੰਘ,ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ,ਨਗਰ ਨਿਗਮ ਮੇਅਰ ਕੁਲਵੰਤ ਕੌਰ,ਕੌਂਸਲਰ ਵੀਨਾ ਸਲਵਾਨ, ਕੁਲਦੀਪ ਸਿੰਘ ,ਅਨਿਲ ਸ਼ੁਕਲਾ,ਨਰੈਣ ਵਸ਼ਿਸ਼ਠ ਨੇ ਹਸਪਤਾਲ ਦਾ ਦੌਰਾ ਕੀਤਾ ਤੇ ਮਸ਼ੀਨਰੀ ਅਤੇ ਸੁਲਝੇ ਸਟਾਫ ਦੀ ਤਾਰੀਫ ਕੀਤੀ ਤੇ ਭਰੋਸਾ ਜਤਾਇਆ ਕਿ ਇਹ ਨਵੇਕਲਾ ਹਸਪਤਾਲ ਕਪੂਰਥਲਾ ਵਾਸੀਆਂ ਲਈ ਇਕ ਤੋਹਫ਼ਾ ਹੈ ਤੇ ਲੋਕਾਂ ਦੀ ਉਮੀਦਾਂ ਤੇ ਖਰਾਂ ਉਤਰੇਗਾ

