ਜਲੰਧਰ ( ਗੌਰਵ ਮੜੀਆ) ਜਲੰਧਰ ਲੋਕ ਸਭਾ ਜਿਮਨੀ ਚੋਣ ਦੌਰਾਨ ਵਧੀਆ ਸੇਵਾਵਾਂ ਦੇਣ ਕਾਰਨ ਸੁਨੀਤਾ ਖਿੱਲਣ ਨਾਇਬ ਤਹਿਸੀਲਦਾਰ ਫਿਲੌਰ ਨੂੰ ਪ੍ਰਸੰਸ਼ਾ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ ਫਿਲੋਰ ਦੇ ਐਸਡੀਐਮ ਅਮਨ ਪਾਲ ਸਿੰਘ ਨੇ ਸੁਨੀਤਾ ਖਿੱਲਣ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਹੋਇਆ ਪ੍ਰਸੰਸ਼ਾ ਪੱਤਰ ਦਿੱਤਾ
ਇਸ ਮੌਕੇ ਤਹਿਸੀਲਦਾਰ ਫਿਲੌਰ ਬਲਜਿੰਦਰ ਸਿੰਘ,ਨਾਇਬ ਤਹਿਸੀਲਦਾਰ ਗੋਰਾਇਆ ਜਸਬੀਰ ਸਿੰਘ ਹਾਜ਼ਿਰ ਸਨ ਜਿਕਰਯੋਗ ਹੈ ਕਿ ਮੈਡਮ ਸੁਨੀਤਾ ਖਿੱਲਣ ਵਿਭਾਗ ਚ ਇਮਾਨਦਾਰੀ ਅਤੇ ਮੇਹਨਤ ਨਾਲ ਡਿਊਟੀ ਕਰਨ ਲਈ ਪਹਿਚਾਣੇ ਜਾਂਦੇ ਹਨ ਇਸ ਤੋਂ ਪਹਿਲਾ ਵੀ ਕਈ ਵਾਰ ਮੈਡਮ ਖਿੱਲਣ ਨੂੰ ਪੰਜਾਬ ਸਰਕਾਰ ਨੇ ਓਹਨਾ ਨੂੰ ਵਧੀਆ ਸੇਵਾਵਾਂ ਦੇਣ ਬਦਲੇ ਪ੍ਰਸੰਸ਼ਾ ਪੱਤਰ ਦੇਕੇ ਸਨਮਾਨਿਤ ਕੀਤਾ ਹੈ
ਇਸ ਮੌਕੇ ਸੁਨੀਤਾ ਖਿੱਲਣ ਨਾਇਬ ਤਹਿਸੀਲਦਾਰ ਫਿਲੌਰ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਸੀਨੀਅਰ ਅਫਸਰਾਂ ਦੇ ਧੰਨਵਾਦੀ ਹਨ ਜਿਹਨਾਂ ਨੇ ਓਹਨਾ ਵਲੋਂ ਦਿੱਤੀ ਡਿਊਟੀ ਤੇ ਤਸੱਲੀ ਜਤਾਉਂਦਿਆਂ ਓਹਨਾ ਨੂੰ ਪ੍ਰਸ਼ੰਸ਼ਾ ਪੱਤਰ ਦੇਕੇ ਮਾਨ ਮਹਿਸੂਸ ਕਰਵਾਇਆ

