ਰਾਣਾ ਇੰਦਰ ਪ੍ਰਤਾਪ ਨੇ ਭੋਲੇ ਭਾਲੇ ਕਿਸਾਨਾਂ ਨੂੰ ਉਕਸਾ ਕੇ ਤੁੜਵਾਇਆ ਸੀ ਧੁੱਸੀ ਬੰਨ੍ਹ: ਕਰਨਜੀਤ ਸਿੰਘ ਆਹਲੀ
ਭਾਜਪਾ ਖੜੀ ਕਿਸਾਨਾਂ ਦੇ ਹੱਕ ਵਿੱਚ ਕਿਹਾ ਹਰ ਪੱਖੋਂ ਕੀਤੀ ਜਾਵੇਗੀ ਮਦਦ : ਕਰਨਜੀਤ ਸਿੰਘ ਆਹਲੀ
ਕਪੂਰਥਲਾ / ਸੁਲਤਾਨਪੁਰ ਲੋਧੀ ( ਗੌਰਵ ਮੜ੍ਹੀਆਂ ) – ਹਲਕਾ ਸੁਲਤਾਨਪੁਰ ਲੋਧੀ ਦੇ ਭਾਜਪਾ ਹਲਕਾ ਇੰਚਾਰਜ ਕਰਨਜੀਤ ਸਿੰਘ ਆਹਲੀ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਧੁੱਸੀ ਬੰਨ੍ਹ ਨੂੰ ਤੋੜਨ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਰਾਣਾ ਇੰਦਰ ਪ੍ਰਤਾਪ ਦੇ ਨਾਲ ਨਾਲ ਭੋਲੇ ਭਾਲੇ ਕਿਸਾਨਾਂ ਉਪਰ ਵੀ ਪਰਚਾ ਦਰਜ ਕਰਨਾ ਬਹੁਤ ਹੀ ਨਿੰਦਣਯੋਗ
ਹੈ ਜ਼ਿਕਰਯੋਗ ਹੈ ਕਿ ਰਾਣਾ ਇੰਦਰ ਪ੍ਰਤਾਪ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਪਹਿਲਾਂ ਤਾਂ ਭੋਲੇ ਭਾਲੇ ਕਿਸਾਨਾਂ ਨੂੰ ਆਪਣੇ ਨਾਲ ਉਕਸਾ ਕੇ ਧੁੱਸੀ ਬੰਨ੍ਹ ਤੋੜ ਦਿੱਤਾ ਗਿਆ ਜਿਸ ਨਾਲ ਪਿਛਲੇ ਕਈਆਂ ਸਾਲਾਂ ਤੋਂ ਇਹ ਮਜਬੂਤ ਬੰਨ੍ਹ ਨੂੰ ਖੋਰਾ ਲੱਗ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਬਿਆਸ ਦਰਿਆ ਤੋਂ ਵੱਡੀ ਮਾਰ ਕਿਸਾਨਾਂ ਨੂੰ ਮਾਰ ਸਕਦਾ ਹੈ ।ਫਿਲਹਾਲ ਦੀ ਘੜੀ ਤਾਂ ਸ਼ਾਇਦ ਇਸ ਬੰਨ੍ਹ ਦੇ ਤੁਰੰਤ ਦਾ ਫਾਇਦਾ ਤਾਂ ਲਗਦਾ ਹੋਵੇ ਪਰ ਆਉਣ ਵਾਲੇ ਸਮੇ ਵਿੱਚ ਇਹ ਸਾਡੇ ਕਿਸਾਨ ਭਰਾਵਾਂ ਦੇ ਗਲੇ ਦੀ ਹੱਡੀ ਸਾਬਿਤ ਹੋਵੇਗਾ
ਓਧਰ ਦੂਜੇ ਪਾਸੇ ਪਹਿਲਾਂ ਤੋਂ ਹੀ ਪਾਣੀ ਦੀ ਮਾਰ ਝੱਲ ਰਹੇ ਕਿਸਾਨ ਭਰਾਵਾਂ ‘ਤੇ ਇਹ ਅਤਿਆਚਾਰੀ ਸਰਕਾਰ ਨੇ ਕਹਿਰ ਢਾਇਆ ਹੈ ਇੱਥੇ ਦੱਸਣਯੋਗ ਹੈ ਕਿ ਪਹਿਲਾਂ ਤਾਂ ਰਾਣਾ ਇੰਦਰ ਪ੍ਰਤਾਪ ਡੁੱਬਦੇ ਲੋਕਾਂ ਨੂੰ ਛੱਡ ਪਹਿਲਾ ਤਾਂ ਵਿਦੇਸ਼ ਵਿਚ ਐਸ਼ ਪਰਸਤੀ ਕਰਦੇ ਰਹੇ ਜਦ ਲੋਕਾਂ ਦਾ ਰੋਸ ਵਧਿਆ ਤੇ ਸਾਡੇ ਵਿਰੋਧ ਦੇ ਚਲਦੇ ਮਜਬੂਰਨ ਵਾਪਿਸ ਪਰਤੇ ਤਾਂ ਭੋਲੇ ਭਾਲੇ ਲੋਕਾਂ ਨੂੰ ਉਕਸਾ ਕੇ ਓਹਨਾ ਉਪਰ ਪਰਚਾ ਕਰਵਾ ਦਿੱਤਾ ਜਦੋਂ ਕਿ ਕਾਰਵਾਈ ਸਿਰਫ ਰਾਣਾ ਇੰਦਰ ਤੇ ਇਸਦੇ ਚਮਚਿਆ ਖਿਲਾਫ਼ ਹੋਣੀ ਚਾਹੀਦੀ ਸੀ ਪਰ ਸਰਕਾਰ ਅਤੇ ਰਾਣਾ ਇੰਦਰਪ੍ਰਤਾਪ ਦੀ ਆਪਸੀ ਗੰਢਤੁਪ ਨੇ ਡੁੱਬਦੇ ਕਿਸਾਨਾਂ ਨੂੰ ਹੋਰ ਡੁਬੋਇਆ ਪਰ ਅਸੀਂ ਕਿਸੇ ਕਿਸਾਨ ਵੀਰ ਉਪਰ ਕਾਰਵਾਈ ਨਹੀਂ ਹੋਣ ਦਵਾਗੇ ਸਾਡੀ ਇਸ ਆਪ ਸਰਕਾਰ ਨੂੰ ਵੀ ਚੇਤਾਵਨੀ ਹੈ ਅਤੇ ਨਾਲ ਹੀ ਰਾਣਾ ਇੰਦਰ ਪ੍ਰਤਾਪ ਨੂੰ ਨਸੀਹਤ ਕਿ ਡਰਾਮੇ ਬਾਜੀਆ ਬੰਦ ਕਰ ਕੇ ਇਸ ਮੁਸੀਬਤ ਦੀ ਘੜੀ ਵਿੱਚ ਲੋਕਾਂ ਨਾਲ ਖੜਨ ਨਾ ਕਿ ਲੋਕਾਂ ਦੀ ਪ੍ਰੇਸ਼ਾਨੀਆਂ ਨੂੰ ਹੋਰ ਵਧਾਵੇ

