ਜੇਕਰ ਸਰਕਾਰ ਨੇ ਕੀਤੀ ਵਾਅਦਾ ਖਿਲਾਫੀ ਤਾਂ ਮੁੜ ਹੋਵੇਗੀ ਹੜਤਾਲ – ਡਿਪੂ ਪ੍ਰਧਾਨ ਸਤਨਾਮ ਸਿੰਘ
ਕਪੂਰਥਲਾ ( ਗੌਰਵ ਮੜੀਆ) ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਰਜਿ: 25/11 ਦੀ ਹੜਤਾਲ ਦੌਰਾਨ ਪੈਨਿਲ ਮੀਟਿੰਗ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਦਿਲਰਾਜ ਸਿੰਘ ਸੰਧਾਵਾਲੀਆ ਅਤੇ ਪਨਬੱਸ ਪੀ ਆਰ ਟੀ ਸੀ ਦੇ ਉੱਚ ਅਧਿਕਾਰੀਆਂ ਸਮੇਤ ਪੈਂਨਲ ਮੀਟਿੰਗ ਮਿੰਨੀ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ । ਜਿਸ ਵਿੱਚ ਯੂਨੀਅਨ ਨਾਲ ਲੰਬੀ ਵਿਚਾਰ ਚਰਚਾ ਕਰਨ ਉਪਰੰਤ ਮੀਟਿੰਗ ਤਕਰੀਬਨ 2:00 ਵਜੇ ਸੁਰੂ ਹੋਈ ਤਾ ਜਿਸ ਵਿੱਚ ਇਹ ਗੱਲ ਤਹਿ ਹੋਈ ਕਿ ਸਰਕਾਰ ਪੱਧਰ ਤੇ ਜੋ ਮੰਗਾ ਹਨ ।
ਜਿਵੇ ਕਿ 5% ਤਨਖ਼ਾਹ ਵਾਧਾ,18/7/2014 ਦੀਆਂ ਕੰਡੀਸ਼ਨਾ ਵਿੱਚ ਸੋਧ ਸੱਭਰਵਾਲ ਦੀ ਰਿਪੋਰਟ ਆਨ ਰੂਟ ਵਰਕਰ ਦੀਆ ਸਰਵਿਸ ਰੂਲ ਸਬੰਧਤ ਅਤੇ ਬਲੈਕ ਲਿਸਟ ਹੋਏ ਵਰਕਰਾ ਦੇ ਵਨ ਟਾਇਮ ਮੌਕਾ ਦਿੰਦੇ ਹੋਏ ਲਿਖਤੀ ਪ੍ਰੋਸੀਡਿੰਗ ਦੇ ਦਿੱਤੀ ਗਈ ਅਤੇ ਇਸ ਦਾ ਹੱਲ 10/7/2023 ਤੱਕ ਕਰ ਦਿੱਤਾ ਜਾਵੇਗਾ ਅਤੇ ਜ਼ੋ ਮੰਗਾਂ ਵਿਭਾਗ ਪੱਧਰ ਤੇ ਹਨ ਜਿਵੇਂ ਤਨਖ਼ਾਹ ਘੱਟ ਵਾਲਿਆਂ ਨੂੰ ਵਾਧਾ ਦੇਣ ਸਬੰਧੀ ਬੋਰਡ ਆਫ ਡਾਇਰੈਕਟਰਜ਼ ਵਿੱਚ ਕਰਨ ਤੇ ਸਹਿਮਤੀ ਜਤਾਈ ਗਈ,ਛੋਟੀਆਂ ਰਿਪੋਰਟਾਂ ਜਿਵੇਂ ਕਿ ਕੰਡੀਸ਼ਨਾ ਮੁਤਾਬਿਕ 400 ਰੁਪਏ ਤੱਕ ਅਤੇ 10 ਲੀਟਰ ਤੱਕ ਦਾ ਹੱਲ ਕੁੱਝ ਦਿਨਾਂ ਵਿੱਚ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਪੱਧਰ ਤੇ ਕਰਨ ਤੇ ਸਹਿਮਤੀ ਜਤਾਈ ਜਿਸ ਦੀ ਜਿਮੇਵਾਰੀ ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਨੇ ਲਈ ਅਤੇ ਇਸ ਬਾਅਦ ਇਹ ਸਹਿਮਤੀ ਬਣੀ ਕਿ ਇਸ ਹੜਤਾਲ ਨੂੰ ਸਿਰਫ ਪੌਸਟਪੌਨ ਹੀ ਕੀਤਾ ਜਾਵੇਗਾ ।
ਜੇਕਰ 10 ਜੁਲਾਈ ਤੱਕ ਇਹ ਮੰਗਾ ਲਾਗੂ ਨਾ ਹੋਈਆ ਤਾਂ ਇਸ ਪ੍ਰੋਗਰਾਮ ਨੂੰ ਦੁਬਾਰਾ ਸਟੈਂਡ ਕੀਤਾ ਜਾਵੇਗਾ ਜਿਸਦੀ ਜ਼ਿਮੇਂਦਾਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਅਧਿਕਾਰੀਆ ਦੀ ਹੋਵੇਗੀ । ਇਸ ਮੌਕੇ ਸ੍ਰਪਰਸਤ ਹਰਜੀਤ ਸਿੰਘ ਹੀਰਾ , ਚੇਅਰਮੈਨ ਬਗੀਚਾ ਸਿੰਘ , ਸੂਬਾ ਸਹਾਇਕ ਗੁਰਵਿੰਦਰ ਸਿੰਘ, ਜਨਰਲ ਸਕੱਤਰ ਹਰਪਾਲ ਸਿੰਘ ਭੁੱਲਰ, ਸੀਨੀਅਰ ਮੀਤ ਸੁਖਬੀਰ ਸਿੰਘ ਭੁੱਲਰ , ਕੈਸੀਅਰ ਗੁਰਮੀਤ ਸਿੰਘ ਭੁੱਲਰ , ਸਹਾਇਕ ਕੈਸ਼ੀਅਰ ਅਮਨਦੀਪ ਸਿੰਘ, ਮੀਤ ਪ੍ਰਧਾਨ ਮਨਿੰਦਰ ਸਿੰਘ ਵਰਕਸ਼ਾਪ, ਗੁਰਤੇਜ ਸਿੰਘ ਮਾਣਕ, ਪ੍ਰੈਸ ਸਕੱਤਰ ਮਕੇਸ਼ ਕਾਲੀਆਂ, ਪਰਗਟ ਸਿੰਘ ਵਾਇਸ ਚੇਅਰਮੈਨ, ਬਲਜਿੰਦਰ ਸਿੰਘ, ਆਦਿ ਡਿਪੂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।

