ਕਰਤਾਰਪੁਰ ( ਜਸਵੰਤ ਵਰਮਾ ) ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਜਿਸ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਅਧੀਨ ਚਲ ਰਹੇ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਰਤਾਰਪੁਰ, ਜਿਲ੍ਹਾ ਜਲੰਧਰ ਦੇ ਬੱਚਿਆਂ ਦਾ ਨਤੀਜਾ ਸਨਮਾਨਜਨਕ ਰਿਹਾ | ਪ੍ਰਿੰਸੀਪਲ ਮੈਡਮ ਬਬੀਤਾ ਪਾਹਵਾ ਜੀ ਨੇ ਦੱਸਿਆ ਕਿ ਸਾਡੇ ਸਕੂਲ ਦੇ 19 ਬੱਚਿਆਂ ਨੇ ਦਸਵੀਂ ਜਮਾਤ ਬੋਰਡ ਦੇ ਪੇਪਰ ਦਿੱਤੇ ਸਨ |ਜਿਸ ਵਿੱਚ ਸਾਰੇ ਬੱਚੇ ਬੇਹਤਰੀਨ ਨੰਬਰ ਲੈ ਕੇ ਪਾਸ ਹੋਏ ਹਨ |
ਮਾਣ ਵਾਲੀ ਗੱਲ ਇਹ ਹੈ ਕਿ ਦਸਵੀਂ ਦੇ ਨਤੀਜੇ ਵਿੱਚ ਸਕੂਲ ਵਿੱਚੋਂ ਪਹਿਲੇ ਸਥਾਨ ਤੇ ਗੁਰਲੀਨ ਕੌਰ ਆਈ ਹੈ ਜਿਸਨੇ 586/650 (90.15%) ਅੰਕ ਪ੍ਰਾਪਤ ਕੀਤੇ ਹਨ | ਅਰਸ਼ਵੀਰ ਸਿੰਘ ਨੇ 552/650 (84.92%)ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਰਵਿੰਦਰਜੋਤ ਸਿੰਘ ਨੇ 549/650 (84.46%)ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਪ੍ਰਿੰਸੀਪਲ ਮੈਡਮ ਨੇ ਉਹਨਾਂ ਅਧਿਆਪਕਾਂ ਦੀ ਵੀ ਸ਼ਲਾਘਾ ਕੀਤੀ ਜਿਹਨਾਂ ਨੇ ਇਹਨਾਂ ਬੱਚਿਆਂ ਨੂੰ ਪੜ੍ਹਾਇਆ | ਇਹ ਮੌਕੇ ਸਮੂਹ ਸਟਾਫ ਤੇ ਬੱਚੇ ਹਾਜ਼ਰ ਸਨ |

