ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ — ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ, ਜਤਿੰਦਰ ਸੇਠੀ
ਸੁਲਤਾਨਪੁਰ ਲੋਧੀ /ਕਪੂਰਥਲਾ 19 ਮਾਰਚ ( ਗੌਰਵ ਮੜੀਆ ) ਜਰਨਲਿਸਟ ਪ੍ਰੈੱਸ ਕਲੱਬ ਇਕਾਈ ਸੁਲਤਾਨਪੁਰ ਲੋਧੀ (ਰਜਿ) ਪੰਜਾਬ ਦੇ ਪ੍ਰਧਾਨ ਜਤਿੰਦਰ ਸੇਠੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੱਤਰਕਾਰ ਭਾਈਚਾਰੇ ਨੂੰ ਆਉਣ ਵਾਲੀਆਂ ਮੁਸਕਿਲਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ ਇਕਾਈ ਦੇ ਸੀਨੀਅਰ ਅਹੁਦੇਦਾਰਾਂ ਦੀ ਇੱਕ ਹੰਗਾਮੀ ਮੀਟਿੰਗ 22 ਮਾਰਚ ਦਿਨ ਸੁੱਕਰਵਾਰ ਨੂੰ ਦੁਪਹਿਰ 12: 30 ਵਜੇ ਪ੍ਰੈੱਸ ਕਲੱਬ ਭਵਨ ਸੁਲਤਾਨਪੁਰ ਲੋਧੀ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜਰਨਲਿਸਟ ਪ੍ਰੈੱਸ ਕਲੱਬ (ਰਜਿ) ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀ ਮਨਜੀਤ ਮਾਨ ਪਹੁੰਚਣਗੇ ਤੇ ਪੱਤਰਕਾਰ ਭਾਈਚਾਰੇ ਨੂੰ ਸੰਬੋਧਨ ਕਰੇਂਗੇ।
ਉਨ੍ਹਾਂ ਦੇ ਨਾਲ ਜਰਨਲਿਸਟ ਪ੍ਰੈੱਸ ਕਲੱਬ (ਰਜਿ) ਪੰਜਾਬ ਦੀ ਸਟੇਟ ਬਾਡੀ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸ੍ਰੀ ਪ੍ਰੀਤ ਸੰਗੋਜਲਾ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ ਦੀ ਬਾਡੀ ਵੀ ਹਾਜ਼ਿਰ ਹੋਵੇਗੀ। ਇਸ ਮੀਟਿੰਗ ਵਿੱਚ ਜਲੰਧਰ, ਜ਼ਿਲ੍ਹਾ ਕਪੂਰਥਲਾ, ਭੁਲੱਥ, ਬੇਗੋਵਾਲ, ਫ਼ਗਵਾੜਾ, ਲੋਹੀਆਂ ਖ਼ਾਸ ਅਤੇ ਸੁਲਤਾਨਪੁਰ ਲੋਧੀ ਨਾਲ਼ ਸੰਬੰਧਿਤ ਸਮੂਹ ਅਹੁਦੇਦਾਰਾਂ ਅਤੇ ਸੀਨੀਅਰ ਪੱਤਰਕਾਰ ਵੀਰ ਵੀ ਸ਼ਿਰਕਤ ਕਰਨਗੇ। ਸੇਠੀ ਨੇ ਕਿਹਾ ਕਿ ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਸ਼੍ਰੀ ਮਨਜੀਤ ਮਾਨ ਪੱਤਰਕਾਰ ਸਾਥੀਆਂ ਦੇ ਹੱਕਾਂ ਵਾਸਤੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ੀਲਡ ਵਿੱਚ ਕੰਮ ਕਰਦਿਆਂ ਪੱਤਰਕਾਰ ਸਾਥੀਆਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਖੌਫ ਅਤੇ ਲਾਲਚ ਤਿਆਗ ਕੇ ਹੀ ਸੱਚੀ ਪੱਤਰਕਾਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਸੱਚ ਨੂੰ ਸਾਹਮਣੇ ਲੈਕੇ ਆਉਣਾ। ਸੇਠੀ ਨੇ ਮੋਜੂਦਾ ਆਪ ਸਰਕਾਰ ਕੋਲੋ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਮੋਜੂਦਾ ਸਰਕਾਰ ਪੱਤਰਕਾਰਾਂ ਨੂੰ ਬੱਸ ਅਤੇ ਰੇਲ ਸਫ਼ਰ ਏ ਸੀ,ਪੱਤਰਕਾਰੀ ਦੇ ਖੇਤਰ ਵਿੱਚ 20 ਸਾਲ ਸੇਵਾ ਕਰਨ ਵਾਲੇ ਪੱਤਰਕਾਰ ਸਾਥੀਆਂ ਨੂੰ ਸਰਕਾਰ ਘੱਟੋ ਘੱਟ 20 ਹਜ਼ਾਰ ਰੁਪਏ ਪੈਨਸ਼ਨ ਦੇਵੇ। ਸਰਕਾਰ ਪੱਤਰਕਾਰਾ ਨੂੰ 5 ,5 ਮਰਲੇ ਦੇ ਪਲਾਟ ਜਾ ਮਕਾਨ ਬਣਾਕੇ ਦੇਵੇ,ਬੱਚਿਆ ਦੀ ਐਜੂਕੇਸ਼ਨ ਫ੍ਰੀ ਕੀਤੀ ਜਾਵੇ।

