ਕਪੂਰਥਲਾ ( ਗੌਰਵ ਮੜੀਆ ) ਕੇਂਦਰ ਸਰਕਾਰ ਵਲੋਂ ਸਮੁੱਚੀ ਭਾਰਤ ਦੀ ਜਨਤਾ ਨੂੰ ਇੱਕ ਅੱਖ ਨਾਲ ਦੇਖਦਿਆਂ ਲੋਕ ਭਲਾਈ ਸਕੀਮਾਂ ਘਰ ਘਰ ਪਹੁੰਚਾਉਣ ਦਾ ਬੀੜਾ ਚੁਕਿਆ ਹੈ ਉੱਕਤ ਸ਼ਬਦਾਂ ਦਾ ਪ੍ਰਗਟਾਵਾ ਮਹਿੰਦਰ ਸਿੰਘ ਬਲੇਰ ਮੁੱਖ ਬੁਲਾਰਾ ਬੀਜੇਪੀ ਐਸ ਸੀ ਮੋਰਚਾ ਪੰਜਾਬ ਨੇ ਕੀਤਾ, ਬਲੇਰ ਨੇ ਕਿਹਾ ਕਿ ਕੇਂਦਰ ਦੀ ਸੱਤਾ ਤੇ ਲਗਾਤਾਰ ਤੀਸਰੀ ਵਾਰ ਕਾਮਯਾਬੀ ਨਾਲ ਬਨਣ ਵਾਲੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਕੇਂਦਰ ਵਿੱਚ ਭਾਜਪਾ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਨੂੰ ਸਿੱਧੀਆਂ ਸਹੂਲਤਾਂ ਪਹੁੰਚਾਉਣ ਦੇ ਮਕਸਦ ਨਾਲ ਮੋਦੀ ਸਰਕਾਰ ਵਿਸ਼ੇਸ਼ ਸੇਵਾ ਅਭਿਆਨ ਤਹਿਤ ਪੂਰੇ ਦੇਸ਼ ਅੰਦਰ ਮੁਹਿੰਮ ਚਲਾ ਕੇ ਯੋਗ ਲਾਭਪਾਤਰੀਆਂ ਨੂੰ ਖੱਜਲ ਖੁਆਰੀ ਤੋਂ ਦੂਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਹਮੇਸ਼ਾਂ ਹੀ ਖੇਤਰੀ ਪਾਰਟੀਆਂ ਨੇ ਗੁੰਮਰਾਹ ਕੀਤਾ ਹੈ ਅਤੇ ਵੱਖ-ਵੱਖ ਸਮੇਂ ਤਹਿਤ ਝੂਠ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਕਰਜੇ ਦੇ ਬੋਝ ਹੇਠ ਦਬਾਈ ਰੱਖਿਆ ਹੈ ਪਰ ਹੁਣ ਲੋਕਾਂ ਦੇ ਘਰਾਂ ਤੱਕ ਭਾਜਪਾ ਆਪਣੀਆਂ ਨੀਤੀਆਂ ਪਹੁੰਚਾਉਣ ਵਿੱਚ ਕਾਮਯਾਬ ਹੋ ਰਹੀ ਹੈ ਅਤੇ ਲੋਕ ਵੀ ਜਾਗਰੂਕ ਹੋ ਰਹੇ ਹਨ ਕਿ ਜਿੰਨੀਆਂ ਵੀ ਸਹੂਲਤਾਂ ਸਰਕਾਰੀ ਤੋਰ ਤੇ ਲੋਕਾਂ ਨੂੰ ਮਿਲਦੀਆਂ ਹਨ ਉਹ ਸਾਰੀਆਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਦੇਸ਼ ਵਿੱਚ ਬਰਾਬਰ ਦਿੱਤੀਆਂ ਜਾ ਰਹੀਆਂ ਹਨ ਪਰ ਪੰਜਾਬ ਦੇ ਹਾਕਮਾਂ ਦੇ ਮਾੜੀ ਨੀਤੀ ਕਰਕੇ ਸਾਡੇ ਤੱਕ ਪਹੁੰਚਣ ਵਿੱਚ ਜੋ ਮੁਸ਼ਕਿਲ ਆ ਰਹੀ ਸੀ
ਉਹ ਹੁਣ ਦੂਰ ਹੋ ਰਹੀ ਹੈ, ਕਿਉਂਕਿ ਭਾਜਪਾ ਦੇ ਆਗੂ ਆਪ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।ਇਸੇ ਤਹਿਤ ਹੀ ਪਿੰਡਾਂ ਵਿੱਚ ਡਿਜੀਟਲ ਕੈਂਪ ਲਗਾ ਕੇ ਪੰਜ ਲੱਖ ਤੱਕ ਰੁਪਏ ਦਾ ਮੁਫਤ ਇਲਾਜ ਲਈ ਮੈਡੀਕਲ, ਕਾਰਡ, ਕਿਸਾਨ ਸਨਮਾਨ ਨਿਧੀ,ਅਵਾਸ ਯੋਜਨਾ ਤਹਿਤ ਗਰੀਬਾਂ ਦੇ ਕੱਚੇ ਮਕਾਨ ਪੱਕੇ ਕਰਨ ਦੀ ਸਹੂਲਤ,ਈ-ਸ਼੍ਰਮ ਕਾਰਡ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ,ਐਨਐਸਏਪੀ ਤਹਿਤ ਪੈਨਸ਼ਨ,ਪ੍ਰਧਾਨ ਮੰਤਰੀ ਸੂਰਯਾ ਘਰ ਮੁਫਤ ਬਿਜਲੀ ਯੋਜਨਾ,ਟੂਲ ਕਿੱਟ ਵੰਡ ਪ੍ਰੋਗਰਾਮ ਆਦਿ ਸਕੀਮਾਂ ਦਿੱਤੀਆਂ ਜਾ ਰਹੀਆਂ ਹਨ।ਬਲੇਰ ਨੇ ਕਿਹਾ ਕਿ ਦੇਸ਼ ਦੇ ਹਰ ਸੂਬੇ ਅਤੇ ਹਰ ਘਰ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਨੂੰ ਹਰ ਯੋਗ ਲਾਭਪਾਤਰੀ ਤੱਕ ਪਹੁੰਚਾਉਣ ਦਾ ਟੀਚਾ ਹੈ ਜਿਸ ਨੂੰ ਸਕਾਰ ਕਰਨ ਦੇ ਮਕਸਦ ਨਾਲ ਉਹ ਅਤੇ ਉਨ੍ਹਾਂ ਦੇ ਮਿਹਨਤੀ ਸਾਥੀ ਇਸ ਕਾਰਜ ਨੂੰ ਪੂਰਾ ਕਰਨ ਲਈ ਦਿਨ ਰਾਤ ਪੂਰੀ ਮਿਹਨਤ,ਲਗਨ ਨਾਲ ਲੋਕਾਂ ਦੇ ਘਰਾਂ ਵਿੱਚ ਵਿੱਚ ਜਾ ਕੇ ਸੇਵਾ ਨਿਭਾ ਰਹੇ ਹਨ ਅਤੇ ਲੋਕ ਵੀ ਜਾਗਰੂਕ ਹੋ ਚੁੱਕੇ ਹਨ ਅਤੇ ਵੱਧ ਤੋਂ ਵੱਧ ਮੋਦੀ ਸਰਕਾਰ ਦੇ ਕੈਂਪਾਂ ਵਿੱਚ ਸ਼ਿਰਕਤ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਸਹੂਲਤਾਂ ਦਾ ਲਾਭ ਲੈ ਰਹੇ ਹਨ।ਬਲੇਰ ਨੇ ਕਿਹਾ ਕਿ ਸਾਡਾ ਦੇਸ਼ ਜੋ ਕਿ ਪਹਿਲਾਂ 15ਵੇਂ ਸਥਾਨ ਤੇ ਸੀ,ਹੁਣ ਆਰਥਿਕ ਵਿਕਾਸ ਦੇ ਮਾਮਲੇ ਵਿਚ ਚੌਥੇ ਸਥਾਨ ਤੇ ਪੁੱਜ ਗਿਆ ਹੈ।ਇਸ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਵੱਡਾ ਯੋਗਦਾਨ ਹੈ।ਭਾਜਪਾ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ।

