ਜੋ ਪਰਮੇਸ਼ਵਰ ਦੇ ਬਣਾਏ ਇਨਸਾਨ ਦੀ ਸੇਵਾ ਕਰਦਾ ਹੈ ਤੇ ਪਰਮੇਸ਼ਵਰ ਖੁਸ਼ ਹੋਕੇ ਸੇਵਾ ਕਰਨ ਵਾਲੇ ਇਨਸਾਨ ਨੂੰ ਆਪਣੇ ਹੱਥਾਂ ਚ ਚੁੱਕ ਲੈਂਦਾ ਹੈ – ਪਾਸਟਰ ਦਿਓਲ
ਕਪੂਰਥਲਾ ( ਗੌਰਵ ਮੜੀਆ ) ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ 8 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ 7 ਤੋਂ 10 ਵੱਜੇ ਰਾਤ ਤੱਕ ਅਤੇ 9 ਜੂਨ ਦਿਨ ਐਤਵਾਰ ਸਵੇਰੇ 10 ਤੋਂ ਦੁਪਹਿਰ 3 ਵੱਜੇ ਤੱਕ ਸਪੈਸ਼ਲ ਬਲੈਸਿੰਗਸ ਪ੍ਰੇਅਰ ਮੀਟਿੰਗ ਹੋਵੇਗੀ, ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਜੈ ਰਾਮ ਬੱਧਨ ਨੇ ਦੱਸਿਆ ਕਿ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਸ਼ਨੀਵਾਰ ਸ਼ਾਮ ਨੂੰ ਸਪੈਸ਼ਲ ਬਲੈਸਿੰਗਸ ਪ੍ਰੇਅਰ ਮੀਟਿੰਗ ਹੋਵੇਗੀ ਇਹ ਮੀਟਿੰਗ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਅਤੇ ਪਾਸਟਰ ਗੁਰਸ਼ਰਨ ਦਿਓਲ ਦੀ ਅਗਵਾਈ ਚ ਹੋਣਗੀਆਂ ਇਸ ਮੌਕੇ ਉਕਤ ਪਾਸਟਰ ਸਾਹਿਬਾਨ ਦੁਆਰਾ ਪਾਪਾ ਦੇ ਬੋਝ ਥੱਲੇ ਦਬੇ,ਦੀਨ ਦੁਖੀ,ਬੇਸਹਾਰਾ,ਲਾਚਾਰ,ਨਸ਼ਿਆਂ ਚ ਫਸੇ,ਬੇਔਲਾਦ ਜੋੜਿਆਂ ਲਈ ਸਪੈਸ਼ਲ ਬਲੈਸਿੰਗਸ ਪ੍ਰੇਅਰ ਕੀਤੀ ਜਾਵੇਗੀ
ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਵਿੱਚ ਪਾਸਟਰ ਦਿਓਲ ਵਿਸ਼ੇਸ਼ ਪ੍ਰਾਥਨਾਵਾਂ ਕਰਕੇ ਸਮੁੱਚੀ ਮਨੁੱਖਤਾ ਦਾ ਭਲਾ ਮੰਗਣਗੇ ਪਾਸਟਰ ਦਿਓਲ ਨੇ ਸਮੂਹ ਮਸੀਹ ਪ੍ਰੇਮੀਆਂ ਅੱਗੇ ਅਪੀਲ ਕੀਤੀ ਕਿ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ 8 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ 7 ਤੋਂ 10 ਵੱਜੇ ਰਾਤ ਤੱਕ ਅਤੇ 9 ਜੂਨ ਦਿਨ ਐਤਵਾਰ ਸਵੇਰੇ 10 ਤੋਂ ਦੁਪਹਿਰ 3 ਵੱਜੇ ਤੱਕ ਹੋਣ ਵਾਲੀ ਸਪੈਸ਼ਲ ਬਲੈਸਿੰਗਸ ਪ੍ਰੇਅਰ ਮੀਟਿੰਗ ਦਾ ਹਿੱਸਾ ਬਣੋ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਲਿਆਕੇ ਓਹਨਾ ਦੇ ਪਾਪ ਧੋਣ ਚ ਓਹਨਾ ਦੀ ਮਦਦ ਕਰੋ ਤੇ ਪਰਮੇਸ਼ਵਰ ਖੁਦ ਤੁਹਾਡੇ ਅੰਗ ਸੰਗ ਹੋਵੇਗਾ ਕਿਉਂਕਿ ਜੋ ਪਰਮੇਸ਼ਵਰ ਦੇ ਬਣਾਏ ਇਨਸਾਨ ਦੀ ਸੇਵਾ ਕਰਦਾ ਹੈ ਤੇ ਪਰਮੇਸ਼ਵਰ ਖੁਸ਼ ਹੋਕੇ ਸੇਵਾ ਕਰਨ ਵਾਲੇ ਇਨਸਾਨ ਨੂੰ ਆਪਣੇ ਹੱਥਾਂ ਚ ਚੁੱਕ ਲੈਂਦਾ ਹੈ

