ਕਰਤਾਰਪੁਰ: (ਜਸਵੰਤ ਵਰਮਾ ) ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀ ਖੁਸ਼ੀ ਵਿੱਚ ਸਮਾਜਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਵੱਲੋਂ ਅੱਜ ਸਰਕਾਰੀ ਹਾਈ ਸਕੂਲ, ਕਾਲਾ ਬਾਹੀਆਂ (ਜਲੰਧਰ) ਵਿਖੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਬਿਸਕੁਟ ਵੰਡੇ। ਇਸ ਮੌਕੇ ਸੰਸਥਾ ਦੇ ਮਾਸਟਰ ਅਮਰੀਕ ਸਿੰਘ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਦੀਵਾਲੀ , ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਵਿਦਿਆਰਥੀਆਂ ਨੂੰ ਗ੍ਰੀਨ ਅਤੇ ਸੇਫ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸਕੂਲ ਮੁੱਖੀ ਮੈਡਮ ਮਾਨਵਜੋਤ ਜੌਲੀ, ਪ੍ਰਿੰਸੀਪਲ ਮੈਡਮ ਰਜਨੀ ਬਾਲਾ, ਮਾਸਟਰ ਅਮਰੀਕ ਸਿੰਘ, ਗੇਂਦੀ ਰਾਮ, ਮੈਡਮ ਨੀਰੂ ਡੈਵਿਟ, ਨਿਤਿਕਾ ਕਮਲ, ਮੰਗਤ ਸਿੰਘ, ਪਰਵਿੰਦਰ ਸਿੰਘ, ਕੁਲਵਿੰਦਰ ਸਿੰਘ,ਹੁਸਨ ਲਾਲ, ਮੈਡਮ ਰੂਚੀ ਸਚਦੇਵਾ, ਇੰਦਰਪ੍ਰੀਤ ਕੌਰ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ।

