ਕਰਤਾਰਪੁਰ 12 ਸਤੰਬਰ (ਜਸਵੰਤ ਵਰਮਾ )ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਦੀ ਵਿਦਿਆਰਥਣ ਕਬੱਡੀ ਵਿੱਚੋਂ ਸਟੇਟ ਪੱਧਰ ਪਹੁੰਚੀ , ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ,ਮੋਹਾਲੀ ਵੱਲੋਂ ਹੋਈਆਂ ਜ਼ਿਲ੍ਹਾ ਪੱਧਰ ਖੇਡਾਂ (ਸਥਾਨ ਆਲਮਪੁਰ ਬੱਕਾ) ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ,ਸ੍ਰੀ ਅੰਮ੍ਰਿਤਸਰ ਅਧੀਨ ਚਲ ਰਹੇ ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ,ਕਰਤਾਰਪੁਰ ਸਾਹਿਬ ਦੀ ਪਰਮਪ੍ਰੀਤ ਕੌਰ ਜਮਾਤ ਛੇਵੀਂ (ਅੰਡਰ-14 ) ਕਬੱਡੀ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਟੇਟ ਵਿੱਚ ਪਹੁੰਚ ਗਈ ਹੈ। ਦੱਸਣ ਯੋੋੋਗ ਹੈ ਕਿ ਇਸ ਵਿਦਿਆਰਥਣ ਨੇ ਜੋਨਲ ਪੱਧਰ ਵਿੱਚੋਂ ਚੰਗਾ ਪ੍ਰਦਰਸ਼ਨ ਕਰਕੇ ਜ਼ਿਲ੍ਹਾ ਪੱਧਰ ਕਬੱਡੀ ਟੀਮ ਵਿੱਚ ਆਪਣੀ ਜਗ੍ਹਾ ਬਣਾਈ ਸੀ। ਪ੍ਰਿੰਸੀਪਲ ਮੈਡਮ ਬਬੀਤਾ ਪਾਹਵਾ ਨੇ ਮੈਡਮ ਹਰਜਿੰਦਰ ਕੌਰ ਕੋਚ ਅਤੇ ਜੇਤੂ ਖਿਡਾਰਨ ਨੂੰ ਵਧਾਈ ਦਿੱਤੀ।

