ਕਪੂਰਥਲਾ 11 ਮਾਰਚ (ਗੌਰਵ ਮੜੀਆ) ਖੈੜਾ ਮਿਊਜਕ ਅਤੇ ਬੱਬੂ ਖੈੜਾ ਦੀ ਪੇਸ਼ਕਸ਼ ਪੰਜਾਬੀ ਲੋਕ ਗਾਇਕਾ ਹੁਸਨਪ੍ਰੀਤ ਦਾ ਨਵਾਂ ਸਿੰਗਲ ਟਰੈਕ ‘ ਕਾਲੀ ਨਾਗਣੀ ‘ ਕੰਪਨੀ ਦੇ ਪ੍ਰੋਡਿਊਸਰ ਬੱਬੂ ਖੈੜਾ ਅਤੇ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਵਲੋਂ ਰਿਲੀਜ ਕੀਤਾ ਗਿਆ। ਇਸ ਮੌਕੇ ਗਾਇਕਾ ਹੁਸਨਪ੍ਰੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਇਹ ਗੀਤ ਖੈੜਾ ਮਿਊਜਕ ਕੰਪਨੀ ਵਲੋਂ ਵੱਡੇ ਪੱਧਰ ਤੇ ਰਿਲੀਜ ਕੀਤਾ ਗਿਆ ਹੈ ਇਸ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ, ਗੀਤਕਾਰ ਭੰਗੂ ਫਲੇੜੇ ਵਾਲ਼ਾ, ਸੁਰਿੰਦਰ ਬੱਬੂ ਵਲੋਂ ਕੰਪੌਜ ਕੀਤਾ ਗਿਆ ਹੈ ਅਤੇ ਨਵੀਨ ਗਿੱਲ ਵੱਲੋਂ ਮਾਡਲਿੰਗ ਕੀਤੀ ਗਈ ਹੈ ਅਤੇ ਪ੍ਰਸਿੱਧ ਵੀਡਿਓ ਡਾਇਰੈਕਟਰ ਜਾਨੀ ਵਲੋਂ ਵੱਖ ਵੱਖ ਲੋਕਸ਼ਨਾ ਤੇ ਫ਼ਿਲਮਾਇਆ ਗਿਆ ਹੈ। ਉਹਨਾਂ ਨੇ ਸਮੂਹ ਸਰੋਤਿਆਂ ਨੂੰ ਅਪੀਲ ਕੀਤੀ ਹੈ ਕੇ ਪਹਿਲਾਂ ਆਏ ਗੀਤਾਂ ਦੀ ਤਰਾਂ ਹੀ ਪਿਆਰ ਦਿਉਗੇ।

