ਕਰਤਾਰਪੁਰ: 23 ਅਗਸਤ:(ਜਸਵੰਤ ਵਰਮਾ ): ਪੰਜਾਬ ਸਰਕਾਰ ਵੱਲੋਂ ਨਸ਼ਿਆ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ” ਯੁੱਧ ਨਸ਼ਿਆ ਵਿਰੁੱਧ ” ਵਿੱਚ ਸਹਿਯੋਗ ਦਿੰਦਿਆ ਅੱਜ ਸੰਤ ਬਾਬਾ ਓਂਕਾਰ ਨਾਥ ਸੀਨੀਅਰ ਸੈਕੰਡਰੀ ਸਕੂਲ, ਕਾਲਾ ਬਾਹੀਆਂ ( ਜਲੰਧਰ) ਦੀ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਟਾਫ ਨੇ ਸਹਿਯੋਗ ਦਿੰਦਿਆ ਸਕੂਲ ਵਿਦਿਆਰਥੀਆਂ ਨਾਲ ਇੱਕ ਜਾਗਰੂਕਤਾ ਰੈਲੀ ਕੱਢੀ ਗਈ।
ਇਸ ਜਾਗਰੂਕਤਾ ਮੁਹਿੰਮ ਵਿੱਚ ਸਾਫ ਸੁੱਥਰੀ ਗਾਇਕੀ ਦੇ ਮਾਲਕ ਗਾਇਕਾਰ ਅਰਮਾਨ ਬੈਂਸ ਨੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਗਾਈ । ਇਸ ਮੌਕੇ ਉਨ੍ਹਾਂ ਨੇ ਪ੍ਰਸਿੱਧ ਗੀਤਕਾਰ ਗੁਰਭੇਜ ਸ਼ਹੀਦਾਂਵਾਲਾ ਦਾ ਗੀਤ ” ਪੁੱਤ ਬਚਾ ਲਓ ਨਸ਼ਿਆ ਤੋਂ ਜੇ ਬਚਦੇ ਉਏ ਲੋਕੋ ” ਗਾਕੇ ਨੋਜਵਾਨਾਂ ਅਤੇ ਸਮਾਜ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸ਼ੰਦੇਸ਼ ਦਿੱਤਾ।
ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮਾਸਟਰ ਅਮਰੀਕ ਸਿੰਘ ਨੇ ਵਿਦਿਆਰਥੀਆਂ ਨੂੰ ਮੁੱਖ ਮੰਤਰੀ ਪੰਜਾਬ ਸ• ਭਗਵੰਤ ਸਿੰਘ ਮਾਨ ਦੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਸਹਿਯੋਗ ਦੇਣ ਅਤੇ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਮੈਨੇਜਿੰਗ ਡਾਇਰੈਕਟਰ ਅਮਰੀਕ ਸਿੰਘ, ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ, ਗਾਇਕਾਰ ਅਰਮਾਨ ਬੈਂਸ, ਹਿਤੇਸ਼ ਪਾਲ, ਸ਼੍ਰੀ ਗੇਂਦੀ ਰਾਮ, ਮੈਡਮ ਨਿਤਿਕਾ ਕਮਲ, ਮੈਡਮ ਨੀਰੂ ਡੈਵਿਟ, ਸੀਮਾ, ਸੁਮਨ, ਜਸਵੀਰ, ਮੈਡਮ ਵੀਨਾ , ਅਵਰਿੰਦਰ ਕੌਰ ,ਰੀਟਾ, ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।