ਕਪੂਰਥਲਾ(ਗੌਰਵ ਮੜੀਆ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਹਰ ਸਿੱਖ ਨੂੰ ਅਪਣੀ ਵੋਟ ਬਣਵਾਉਣੀ ਚਾਹੀਦੀ ਹੈ ਤਾਕਿ ਉਹ ਗੁਰਦੁਆਰਾ ਪ੍ਰਬੰਧ ਨੂੰ ਸੁਰੱਖਿਅਤ ਹੱਥਾਂ ਵਿਚ ਸੌਂਪਣ ਲਈ ਪੈਣ ਵਾਲੀਆਂ ਵੋਟਾਂ ਵਿਚ ਅਪਣਾ ਹਿੱਸਾ ਪਾ ਸਕੇ, ਇਸ ਗੱਲ ਦਾ ਪ੍ਰਗਟਾਵਾ ਸਮਾਜ ਸੇਵਕ ਗੁਰਪਾਲ ਸਿੰਘ ਇੰਡੀਅਨ ਨੇ ਸਿੱਖ ਸੰਗਤ ਨੂੰ ਵੋਟਾਂ ਬਣਾਉਣ ਦੀ ਅਪੀਲ ਕਰਦਿਆਂ ਕੀਤਾ,
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਵੱਡੇ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਹਨ ਤੇ ਵੋਟਾਂ ਬਣਾਉਣ ਦਾ ਸਿਲਸਿਲਾ 28 ਜਨਵਰੀ ਤੋਂ ਆਰੰਭ ਹੋ ਚੁੱਕਾ ਹੈ, ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 28 ਜਨਵਰੀ ਤੇ 29 ਜਨਵਰੀ, 7,8,22,23 ਫਰਵਰੀ ਨੂੰ ਵੋਟਾਂ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਇਹਨਾਂ ਤਰੀਕਾਂ ਵਾਲੇ ਦਿਨ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤੱਕ ਪੋਲਿੰਗ ਬੂਥਾ ਤੇ ਸਰਕਾਰ ਵੱਲੋਂ ਸੰਬੰਧਿਤ ਬੀ. ਐਲ. ਓ. ਵੋਟਾਂ ਬਣਾਉਣ ਲਈ ਬੈਠਣਗੇ,
ਜਿਸ ਵਿੱਚ ਵੋਟਰ ਸੰਬੰਧਿਤ ਫਾਰਮ ਭਰਨ ਦੇ ਨਾਲ ਆਪਣਾ ਆਧਾਰ ਕਾਰਡ ਜਾਂ ਕੋਈ ਆਈ ਡੀ ਪਰੂਫ ਤੋ ਇਲਾਵਾ ਫੋਟੋ ਨਾਲ ਲੈਕੇ ਆਪ ਜਾ ਕੇ ਪੋਲਿੰਗ ਸਟੇਸ਼ਨ ਤੇ ਜਾਕੇ ਵੋਟ ਬਣਵਾ ਸਕਦੇ ਹਨ, ਇੰਡੀਅਨ ਨੇ ਕਿਹਾ ਕਿ ਆਪਣੇ ਆਪਣੇ ਨਜਦੀਕ ਦੇ ਧਾਰਮਿਕ ਸਥਾਨਾਂ ਤੇ, ਯਾਂ ਕਿਸੇ ਹੋਰ ਜਰੀਏ ਨਾਲ ਇਸ ਸਬੰਧੀ ਮੁਨਾਦੀ ਕਾਰਵਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਸਿੱਖ ਸੰਗਤ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ,
ਇੰਡੀਅਨ ਨੇ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਆਖਿਆ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਬਣਵਾਉਣ ਅਤੇ ਅਪਣੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਅਤੇ ਢੁਕਵੇਂ ਪ੍ਰਬੰਧ ਨੂੰ ਚਲਾਉਣ ਵਾਲੇ ਪ੍ਰਤੀਨਿਧਾਂ, ਜੋ ਕਿ ਇਮਾਨਦਾਰ, ਬੇਦਾਗ ਉਮੀਦਵਾਰ ਦੀ ਚੋਣ ਵਿਚ ਹਿੱਸਾ ਪਾਉਣ, ਇਸ ਮੌਕੇ ਤੇ ਡਾ.ਗੁਰਭੇਜ ਸਿੰਘ ਔਲਖ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਹਰਮਿੰਦਰ ਸਿੰਘ ਹੈਰੀ ਆਦਿ ਹਾਜ਼ਰ ਸਨ।

