ਕਪੂਰਥਲਾ ( ਗੌਰਵ ਮੜੀਆ ) ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਹਰ ਸਾਲ ਦੀ ਤਰਾਹ ਇਸ ਸਾਲ ਵੀ ਕ੍ਰਿਸਮਿਸ ਦਾ ਦਿਹਾੜਾ 25 ਦਿਸੰਬਰ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਸੰਧਾ ਵਾਲੀਆ ਨੇ ਦੱਸਿਆ ਕਿ ਖੋਜੇਵਾਲਾ ਦੀ ਧਰਤੀ ਤੇ ਦ ਓਪਨ ਡੋਰ ਚਰਚ ਵਿਖੇ ਹਰ ਸਾਲ ਕ੍ਰਿਸਮਿਸ ਦਾ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ 25 ਦਿਸੰਬਰ ਨੂੰ ਚਰਚ ਵਿਖੇ ਦਿਨ ਰਾਤ ਪ੍ਰਭੂ ਯਿਸ਼ੂ ਮਸੀਹ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਆਈ ਮਸੀਹੀ ਸੰਗਤ ਨੂੰ ਮੁੱਖ ਪਾਸਟਰ ਹਰਪ੍ਰੀਤ ਦਿਓਲ ਅਤੇ ਪਾਸਟਰ ਗੁਰਸ਼ਰਨ ਦਿਓਲ ਕ੍ਰਿਸਮਿਸ ਦਾ ਵਧਾਈ ਸੰਦੇਸ਼ ਦੇਣਗੇ ਅਤੇ ਹਾਜ਼ਿਰ ਸੰਗਤ ਦੇ ਜੀਵਨ ਨੂੰ ਖੁਸ਼ਹਾਲ ਕਰਨ ਲਈ ਵਿਸ਼ੇਸ਼ ਪ੍ਰਾਥਨਾ ਕਰਨਗੇ
ਇਸ ਮੌਕੇ ਪ੍ਰਧਾਨ ਸੰਧਾਵਾਲੀਆ ਨੇ ਦੱਸਿਆ ਕਿ ਕ੍ਰਿਸਮਿਸ ਤੋਂ 4 ਦਿਨ ਪਹਿਲਾ 21 ਦਿਸੰਬਰ ਦਿਨ ਵੀਰਵਾਰ ਨੂੰ ਦ ਓਪਨ ਡੋਰ ਚਰਚ ਖੋਜੇਵਾਲਾ ਤੋਂ ਸੰਗਤਾਂ ਦੀ ਭਾਰੀ ਗਿਣਤੀ ਨਾਲ ਸ਼ੋਭਾ ਯਾਤਰਾ ਕਪੂਰਥਲਾ ਲਈ ਰਵਾਨਾ ਹੋਵੇਗੀ ਸੋਭਾ ਯਾਤਰਾ ਦੀ ਰਵਾਨੀ ਤੋਂ ਪਹਿਲਾਂ ਦ ਓਪਨ ਡੋਰ ਚਰਚ ਵਿਚ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ ਸੋਭਾ ਯਾਤਰਾ ਕਪੂਰਥਲਾ ਦੇ ਵੱਖ ਵੱਖ ਇਲਾਕਿਆਂ ਚ ਵੱਡੇ ਪੱਧਰ ਤੇ ਸਮੂਹ ਮਸੀਹੀ ਪ੍ਰੇਮੀਆਂ ਦੇ ਸਹਿਯੋਗ ਨਾਲ ਕੱਢੀ ਜਾਵੇਗੀ ਸ਼ੋਭਾ ਯਾਤਰਾ ਦੌਰਾਨ ਸੰਗਤ ਲਈ ਜਗ੍ਹਾ ਜਗ੍ਹਾ ਵੱਖੋ ਵੱਖ ਪਕਵਾਨਾਂ ਦੇ ਲੰਗਰ ਲਗਾਏ ਜਾਣਗੇ ਇਸ ਦੌਰਾਨ ਪ੍ਰਭੂ ਯਿਸ਼ੂ ਮਸੀਹ ਦੇ ਜੀਵਨ ਤੇ ਅਧਾਰਿਤ ਬਣੀ ਝਾਂਕੀਆਂ ਲੋਕਾਂ ਦੀ ਖਿੱਚ ਦਾ ਕੇਂਦਰ ਬਣਨਗੀਆਂ
ਪਾਸਟਰ ਹਰਪ੍ਰੀਤ ਦਿਓਲ ਨੇ ਸੰਗਤ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਸ਼ੋਭਾ ਯਾਤਰਾ ਚ ਹਰ ਉਹ ਇਨਸਾਨ ਜੋ ਪ੍ਰਭੂ ਯਿਸ਼ੂ ਮਸੀਹ ਨੂੰ ਪਿਆਰ ਕਰਦਾ ਹੈ ਸ਼ਾਮਿਲ ਹੋਵੇ ਕਿਉਂਕਿ ਪ੍ਰਭੂ ਦੀ ਬੰਦਗੀ ਚ ਚਲਣ ਵਾਲਾ ਇੱਕ ਇੱਕ ਕਦਮ ਪਰਮੇਸ਼ਵਰ ਦੇ ਵੱਲ ਜਾਣਾ ਹੈ ਤੇ ਜਿਨ੍ਹੇ ਜਿਨ੍ਹੇ ਕਦਮ ਅਸੀਂ ਪਰਮੇਸ਼ਵਰ ਦੇ ਨਾਮ ਲਈ ਚਲਾਂਗੇ ਓਹਨੇ ਨੇੜੇ ਹੋਕੇ ਅਸੀਂ ਪਰਮੇਸ਼ਵਰ ਕੋਲ ਬੈਠਾਂਗੇ ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ,ਪ੍ਰਧਾਨ ਜੈ ਰਾਮ ਬੱਧਨ ਕਪੂਰਥਲਾ,ਪ੍ਰਬੰਧਕ ਸੁੱਚਾ ਮਸੀਹ,ਪ੍ਰਬੰਧਕ ਮਥੁਰਾ ਦਾਸ, ਲੰਬੜਦਾਰ ਮਾਂਗੀ ਰਾਮ,ਪ੍ਰਬੰਧਕ ਬਲਵਿੰਦਰ ਕੁਮਾਰ, ਪ੍ਰਬੰਧਕ ਰਾਜਿੰਦਰ ਕੁਮਾਰ,ਪ੍ਰਬੰਧਕ ਬਲਕਾਰ ਬਿੱਟੂ,ਪ੍ਰਬੰਧਕ ਰਾਜੇਸ਼ ਕੰਬੋਜ, ਪਾਸਟਰ ਅਸ਼ਵਨੀ ਖੋਂਸਲਾ,ਜਿਲਾ ਯੂਥ ਪ੍ਰਧਾਨ ਬਲਵਿੰਦਰ ਸਾਬੀ, ਅਜੇ ਗਿਲ ਅਤੇ ਹੋਰ ਬਹੁਤ ਸਾਰੇ ਸੇਵਾਦਾਰ ਵਲੰਟੀਅਰਜ਼ ਆਦਿ ਹਾਜ਼ਿਰ ਸਨ