ਕਪੂਰਥਲਾ 5 ਨਵੰਬਰ (ਗੌਰਵ ਮੜੀਆ ) ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਹਲਕਾ ਕਪੂਰਥਲਾ ਦੇ ਇੰਚਾਰਜ ਸ ਹਰਕ੍ਰਿਸ਼ਨ ਸਿੰਘ ਵਾਲੀਆ ਦੀ ਅਗਵਾਈ ਹੇਠ ਜਿਲਾ ਕਚਹਿਰੀਆਂ ਵਿੱਖੇ ਡੀਸੀ ਦਫਤਰ ਮੂਹਰੇ ਰੋਸ ਮੁਜ਼ਾਰਾ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਦਾ ਮੁੱਖ ਮੁੱਦਾ ਮੰਡੀਆਂ ਵਿੱਚ ਰੁਲ ਰਹੀ ਝੋਨੇ ਦੀ ਫਸਲ ਜਿਸ ਦੀ ਲਿਫਟਿੰਗ ਨਹੀਂ ਹੋ ਰਹੀ ਅਤੇ ਕਿਸਾਨ ਵੀਰ ਕਈ ਕਈ ਦਿਨਾਂ ਤੋਂ ਮੰਡੀਆਂ ਵਿੱਚ ਖੱਜਲ ਹੋ ਰਹੇ ਹਨ । ਇਸ ਦੇ ਨਾਲ ਹੀ ਡੀਏਪੀ ਖਾਦ ਜਿਸ ਦੀ ਕਿ ਹੁਣ ਕਿਸਾਨਾਂ ਨੂੰ ਬਹੁਤ ਲੋੜ ਹੈ, ਪਰ ਉਹ ਕਿਸਾਨਾਂ ਨੂੰ ਨਹੀਂ ਮਿਲ ਰਹੀ ਜੇਕਰ ਕਿਸੇ ਕਿਸਾਨ ਨੂੰ ਮਿਲਦੀ ਹੈ ਤਾਂ ਉਹ ਨਿਰਧਾਰਿਤ ਕੀਮਤਾਂ ਤੋਂ ਕਿਤੇ ਉੱਚੇ ਕੀਮਤਾਂ ਦੇ ਕੇ ਲੈਣੀ ਪੈ ਰਹੀ ਹੈ ਜੋ ਕਿ ਸ਼ਰੇਆਮ ਕਾਲਾ ਬਾਜ਼ਾਰੀ ਹੈ , ਪਰੰਤੂ ਮੌਕੇ ਦੀ ਪੰਜਾਬ। ਦੀ ਭਗਵੰਤ ਮਾਨ ਸਰਕਾਰ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਅੱਖਾਂ ਮੀਟ ਕੇ ਮੂਕ ਦਰਸ਼ਕ ਬਣੀ ਇਸ ਅੰਨੀ ਲੁੱਟ ਨੂੰ ਸ਼ੈ ਦੇ ਰਹੀ ਹੈ।
ਦੂਜੇ ਪਾਸੇ ਜੇਕਰ ਕਿਸੇ ਕਿਸਾਨ ਦਾ ਝੋਨਾ ਵਿਕ ਵੀ ਰਿਹਾ ਹੈ ਤਾਂ ਉਹ ਨਿਰਧਾਰਿਤ ਕੀਮਤਾਂ ਤੋਂ ਪ੍ਰਤੀ ਕੁਇੰਟਲ 300 400 ਰੁਪਏ ਘੱਟ ਕੀਮਤ ਤੇ ਵਪਾਰੀਆਂ ਵੱਲੋਂ ਖਰੀਦਿਆ ਜਾ ਰਿਹਾ ਹੈ, ਜਿਸ ਨੂੰ ਪੰਜਾਬ ਸਰਕਾਰ ਦੇ ਨੱਕ ਹੇਠ ਸ਼ਰੇਆਮ ਹੋ ਰਹੀ ਲੁੱਟ ਕਿਹਾ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਰੇਆਮ ਹੋ ਰਹੀ ਇਸ ਚੋਰ ਬਾਜ਼ਾਰੀ ਅਤੇ ਅੰਨੀ ਲੁੱਟ ਦਾ ਵਿਰੋਧ ਕਰਦੇ ਹੋਏ ਅੱਜ ਇਹ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ। ਇਸ ਮੌਕੇ ਮੌਜੂਦ ਅਕਾਲੀ ਆਗੂਆਂ ਵੱਲੋਂ ਕਿਹਾ ਗਿਆ ਕਿ ਕੇਂਦਰ ਦੀ ਸਰਕਾਰ ਅਤੇ ਪੰਜਾਬ ਸਰਕਾਰ ਅੰਦਰ ਖਾਤੇ ਮਿਲ ਕੇ ਕਿਸਾਨਾਂ ਦਾ ਸ਼ੋਸ਼ਣ ਕਰ ਰਹੀ ਹੈ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਸਿੱਧੇ ਤੌਰ ਤੇ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਖੇਤੀ ਕਾਨੂੰਨਾਂ ਨੂੰ ਲਾਗੂ ਕਰ ਰਹੀ ਹੈ।
ਜਿਸ ਦਾ ਸ਼੍ਰੋਮਣੀ ਅਕਾਲੀ ਦਲ ਹਰ ਵੇਲੇ ਡੱਟਵਾਂ ਵਿਰੋਧ ਕਰੇਗਾ ਅਤੇ ਕਿਸਾਨੀ ਹਿੱਤਾਂ ਦੀ ਰਾਖੀ ਲਈ ਹਰ ਲੜਾਈ ਲੜਨ ਨੂੰ ਤਿਆਰ ਰਹੇਗਾ। ਇਸ ਰੋਸ ਮੁਜਾਹਰੇ ਮੌਜੂਦ ਆਗੂਆਂ ਵਿੱਚ ਪ੍ਰਮੁੱਖ ਤੌਰ ਤੇ ਅਜੇ ਬਬਲਾ ਮੈਂਬਰ ਪੀ ਏ ਸੀ, ਰਜਿੰਦਰ ਸਿੰਘ ਧੰਜਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਕਪੂਰਥਲਾ, ਜਗਜੀਤ ਸਿੰਘ ਸੰਮੀ ਮੈਂਬਰ ਕੋਰ ਕਮੇਟੀ, ਤਨਵੀਰ ਸਿੰਘ ਫਿਆਲੀ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ, ਦਰਸ਼ਨ ਸਿੰਘ ਮਲੂਕਾਦਰਾਬਾਦ ਜਿਲਾ ਪ੍ਰਧਾਨ ਬੀਸੀ ਵਿੰਗ, ਅਸ਼ੋਕ ਭਗਤ ਕੌਂਸਲਰ, ਰਣਜੀਤ ਸਿੰਘ ਮਠਾੜੂ, ਜਗਮੋਹਨ ਸਿੰਘ ਵਾਲੀਆ, ਬਰਿੰਦਰਜੀਤ ਸਿੰਘ, ਰਾਜਕੁਮਾਰ ਸ਼ਰਮਾ, ਸੌਰਵ ਵਾਲੀਆ, ਗੁਰਮੀਤ ਸਿੰਘ ਬੂਟਾ, ਸੁਖਦੇਵ ਸਿੰਘ, ਬਲਦੇਵ ਸਿੰਘ ਬੂਟਾ, ਜਸਪਾਲ ਨਾਹਰ, ਭੋਲਾ ਸਿੰਘ ਵਡਾਲਾ, ਸਤਵਿੰਦਰ ਸਿੰਘ ਔਜਲਾ, ਸਤਨਾਮ ਸਿੰਘ,ਗੁਰਨਾਮ ਸਿੰਘ ਆਦਿਕ ਦੇ ਨਾਮ ਜ਼ਿਕਰਯੋਗ ਹਨ।