ਕਪੂਰਥਲਾ( ਗੌਰਵ ਮੜੀਆ ) ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਆਗੂਆਂ ਦੇ ਇੱਕ ਵਫ਼ਦ ਨੇ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਜੀ ਨਾਲ ਚੰਡੀਗੜ ਵਿੱਖੇ ਕਪੂਰਥਲਾ ਦੇ ਹਲਕਾ ਇੰਚਾਰਜ ਸ ਹਰਕ੍ਰਿਸ਼ਨ ਸਿੰਘ ਵਾਲੀਆ ਦੀ ਅਗਵਾਈ ਵਿੱਚ ਪਾਰਟੀ ਦਫ਼ਤਰ ਵਿੱਖੇ ਮੁਲਾਕਾਤ ਕੀਤੀ।ਜਿਸ ਵਿੱਚ ਆ ਰਹੀਆਂ ਅਗਾਮੀ ਲੋਕ ਸਭਾ ਚੋਣਾਂ ਦੇ ਵਿਸ਼ੇ ਵਿੱਚ ਵਿਚਾਰ ਚਰਚਾਂ ਕੀਤੀਆਂ ਗਈਆਂ। ਇਸ ਜਥੇ ਨੇ ਪਾਰਟੀ ਪ੍ਰਧਾਨ ਨਾਲ ਪੰਜਾਬ ਦੇ ਬਦ ਤੋਂ ਬੱਦਤਰ ਹੋਏ ਹਾਲਤਾਂ ਬਾਰੇ ਗੰਭੀਰ ਵਿਚਾਰ ਕੀਤੇ ਅਤੇ ਲੋਕਾਂ ਦਾ ਮੋਹ ਆਮ ਆਦਮੀ ਪਾਰਟੀ ਤੋਂ ਭੰਗ ਹੋਣ ਬਾਰੇ ਖੁੱਲੀਆਂ ਗੱਲਾਂ ਕੀਤੀਆਂ।
ਇਸ ਵਫ਼ਦ ਨੇ ਪਾਰਟੀ ਪ੍ਰਧਾਨ ਸ ਬਾਦਲ ਜੀ ਨੂੰ ਯਕੀਨ ਦਿਵਾਇਆ ਕਿ ਪਾਰਟੀ ਜਿਸ ਨੂੰ ਖਡੂਰ ਸਭਾ ਹਲਕੇ ਤੋ ਉਮੀਦਵਾਰ ਉਤਰੇਗੀ ਕਪੂਰਥਲਾ ਹਲਕੇ ਦੀ ਸੰਗਤ ਜੀ ਤੋੜ ਮੇਹਨਤ ਕਰਕੇ ਉਮੀਦਵਾਰ ਨੂੰ ਜਿਤਾ ਕੇ ਪਾਰਟੀ ਦੀ ਝੋਲੀ ਵਿੱਚ ਪਵੇਗੀ। ਇਸ ਮੌਕੇ ਸ ਵਾਲੀਆ ਜੀ ਦੇ ਨਾਲ ਹਰਬੰਸ ਸਿੰਘ ਵਾਲੀਆ ex ਕੌਂਸਲਰ, ਪੀ ਏ ਸੀ ਮੈਂਬਰ ਅਜੇ ਬਬਲਾ, ਹਲਕੇ ਦੇ ਪ੍ਰਧਾਨ ਰਜਿੰਦਰ ਸਿੰਘ ਧੰਜਲ, ਦਰਸ਼ਨ ਸਿੰਘ ਮਲੁਕਾਦਰਾਬਾਦ, ਜਗਜੀਤ ਸਿੰਘ ਸ਼ੰਮੀ, ਜਸਪਾਲ ਨਾਹਰ, ਹਰਜਿੰਦਰ ਸਿੰਘ ਖਾਨੋਵਾਲ, ਜਰਨੈਲ ਸਿੰਘ ਨੱਥੂਚਾਹਲ, ਇੰਦਰਜੀਤ ਸਿੰਘ ਮੰਨਣ, ਗੁਰਮੀਤ ਸਿੰਘ ਬੂਟਾਂ, ਪ੍ਰਭਕਮਲ ਸਿੰਘ ਵਾਲੀਆ, ਜਰਨੈਲ ਸਿੰਘ ਬਾਜਵਾ, ਧਰਮਿੰਦਰ ਸਿੰਘ ਮਿੰਟਾ, ਗੁਰਮੇਲ ਸਿੰਘ, ਦਿਨੇਸ਼ ਕੁਮਾਰ, ਮਨਪ੍ਰੀਤ ਸਿੰਘ ਖਾਲਸਾ, ਰਣਜੀਤ ਸਿੰਘ ਮਠਾਰੂ, ਗੁਰਪ੍ਰੀਤ ਸਿੰਘ, ਆਦਿਕ ਹਾਜ਼ਰ ਸਨ।